ਕੇਸਰ ਸਿਰਫ ਖਾਣੇ ਦੀ ਖੁਸ਼ਬੂ ਹੀ ਨਹੀਂ ਵਧਾਉਂਦਾ, ਕਈ ਬਿਮਾਰੀਆਂ ਨੂੰ ਵੀ ਰੱਖਦਾ ਹੈ ਦੂਰ

By  Rupinder Kaler October 16th 2020 06:05 PM -- Updated: October 16th 2020 06:07 PM

ਕੇਸਰ ਦਾ ਇਸਤੇਮਾਲ ਖੁਸ਼ਬੂ ਵਧਾਉਣ ਲਈ ਕੀਤਾ ਜਾਂਦਾ ਹੈ। ਕੇਸਰ ‘ਚ ਵਿਟਾਮਿਨ-ਏ, ਫੋਲਿਕ ਐਸਿਡ, ਤਾਂਬਾ, ਪੋਟਾਸ਼ੀਅਮ, ਕੈਲਸ਼ੀਅਮ, ਮੈਂਗਨੀਜ, ਲੋਹਾ, ਸੇਲੇਨਿਯਮ, ਜਿੰਕ ਅਤੇ ਹੋਰ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਸ ਤੋਂ ਇਲਾਵਾ ਲਾਈਕੋਪਿਨ, ਅਲਫਾ, ਕੈਰਟਿਨ ਅਤੇ ਬੀਟਾ ਕੈਰੋਟਿਨ ਦੇ ਗੁਣ ਮੌਜੂਦ ਹੁੰਦੇ ਹਨ। ਜਿਸ ਦੀ ਵਜ੍ਹਾ ਕਰਕੇ ਕੇਸਰ ਸਰੀਰ ਨੂੰ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾਅ ਕੇ ਰੱਖਦਾ ਹੈ।

saffron

ਹੋਰ ਪੜ੍ਹੋ :

ਦਹੀ ਦੇ ਨਾਲ ਇਹ ਚੀਜ਼ਾਂ ਮਿਕਸ ਕਰਕੇ ਖਾਣ ਨਾਲ ਹੋ ਸਕਦੀਆਂ ਹਨ ਇਹ ਪ੍ਰੇਸ਼ਾਨੀਆਂ

ਜ਼ਿੰਦਗੀ ਅਤੇ ਮੌਤ ਨਾਲ ਲੜ ਰਹੇ ਅਦਾਕਾਰ ਫਰਾਜ਼ ਖ਼ਾਨ ਦੀ ਮਦਦ ਲਈ ਅੱਗੇ ਆਏ ਸਲਮਾਨ ਖ਼ਾਨ

saffron

ਕੇਸਰ ਦਾ ਸੇਵਨ ਖੂਨ ਦੇ ਪ੍ਰਵਾਹ ਨੂੰ ਠੀਕ ਰੱਖਦਾ ਹੈ। ਇਸ ਤੋਂ ਇਲਾਵਾ ਇਹ ਕੋਲੇਸਟਰਾਲ ਨੂੰ ਵੀ ਕੰਟਰੋਲ ਕਰਨ ਦਾ ਕੰਮ ਕਰਦਾ ਹੈ।

ਰੋਜ਼ਾਨਾ ਕੇਸਰ ਦਾ ਸੇਵਨ ਕਰਨਾ ਚਾਹੀਦਾ ਹੈ, ਜੋ ਨਾ ਸਿਰਫ ਅੱਖਾਂ ਦੀ ਰੋਸ਼ਨੀ ਤੇਜ਼ ਕਰਦਾ ਹੈ ਸਗੋਂ ਇਸ ਨਾਲ ਚਸ਼ਮਾ ਉੱਤਰ ਜਾਂਦਾ ਹੈ।

ਪੇਟ ਦਰਦ, ਗੈਸ, ਐਸੀਡਿਟੀ ਜਾਂ ਅਲਸਰ ਦੀ ਸਮੱਸਿਆ ਨੂੰ ਦੂਰ ਕਰਨ ਲਈ ਵੀ ਤੁਸੀਂ ਕੇਸਰ ਦਾ ਇਸਤੇਮਾਲ ਕਰ ਸਕਦੇ ਹੋ।

ਕੇਸਰ ਵਾਲਾ ਦੁੱਧ ਪੀਣ ਨਾਲ ਅਸਥਮਾ ਦੀ ਪ੍ਰੇਸ਼ਾਨੀ ਹੌਲੀ-ਹੌਲੀ ਘੱਟ ਹੋਣ ਲੱਗਦੀ ਹੈ।

ਇਕ ਅਧਿਐਨ ਅਨੁਸਾਰ ਰੋਜ਼ਾਨਾ ਕੇਸਰ ਵਾਲਾ ਦੁੱਧ ਜਾਂ ਚਾਹ ਦਾ ਸੇਵਨ ਯਾਦਾਸ਼ਤ ਸ਼ਕਤੀ ਤੇਜ਼ ਕਰਦਾ ਹੈ।

ਕੇਸਰ ਬੁਖਾਰ, ਸਰਦੀ, ਜੁਕਾਮ ਨੂੰ ਦੂਰ ਕਰਨ ‘ਚ ਸਹਾਈ ਹੁੰਦਾ ਹੈ।saffron

ਕੇਸਰ ਦੇ ਨਾਲ ਚੰਦਨ ਨੂੰ ਮਿਲਾ ਕੇ ਮੱਥੇ ‘ਤੇ ਲਗਾਉਣ ਨਾਲ ਅੱਖਾਂ ਤੇ ਦਿਮਾਗ ਨੂੰ ਊਰਜਾ ਮਿਲਦੀ ਹੈ। ਇਸ ਪੇਸਟ ਦੀ ਵਰਤੋਂ ਨਾਲ ਸਿਰ ਦਰਦ ਤੋਂ ਰਾਹਤ ਮਿਲਦੀ ਹੈ।

ਜੇਕਰ ਤੁਸੀਂ ਤਣਾਅ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਕੇਸਰ ਦੀ ਵਰਤੋਂ ਕਰੋ। ਕੇਸਰ ਵਿਚ ਮੌਜੂਦ ਗੁਣ ਦਿਮਾਗ ਨੂੰ ਸ਼ਾਂਤ ਕਰਦੇ ਹਨ। ਇਸ ਨਾਲ ਤੁਹਾਨੂੰ ਤਣਾਅ ਦੀ ਪਰੇਸ਼ਾਨੀ ਤੋਂ ਨਿਜ਼ਾਤ ਮਿਲਦੀ ਹੈ।

ਕੇਸਰ ‘ਚ ਚੰਦਨ ਅਤੇ ਦੁੱਧ ਮਿਲਾ ਕੇ ਫੇਸ ਪੈਕ ਤਿਆਰ ਕਰੋ। ਪੈਕ ਨੂੰ 20 ਮਿੰਟ ਲਈ ਲਗਾਉਣ ਦੇ ਬਾਅਦ ਕੋਸੇ ਪਾਣੀ ਨਾਲ ਧੋ ਲਓ। ਹਫਤੇ ‘ਚ 1-2 ਵਾਰ ਇਸ ਨੂੰ ਲਗਾਉਣ ਨਾਲ ਚਿਹਰੇ ਦੇ ਰੰਗ ‘ਚ ਫਰਕ ਦਿਖਾਈ ਦੇਣ ਲੱਗੇਗਾ।

Related Post