Health Tips: ਸਿਹਤ ਤੇ ਸੁੰਦਰਤਾ ਨੂੰ ਬਿਹਤਰ ਕਰਦੀ ਹੈ ਬ੍ਰਾਊਨ ਸ਼ੂਗਰ, ਜਾਣੋ ਇਸ ਦੇ ਫਾਇਦੇ

By  Pushp Raj September 14th 2022 06:18 PM

Benefits of Brown sugar : ਆਮਤੌਰ 'ਤੇ ਘਰਾਂ ਵਿੱਚ ਖਾਣ ਲਈ ਚਿੱਟੇ ਰੰਗ ਦੀ ਖੰਡ ਯਾਨੀ ਕਿ (White Sugar) ਦਾ ਇਸਤੇਮਾਲ ਹੁੰਦਾ ਹੈ, ਪਰ ਕੀ ਤੁਸੀਂ ਜਾਣਦੇ ਹੋਏ ਆਮ ਖੰਡ ਦਾ ਵੱਧ ਇਸਤੇਮਾਲ ਕਈ ਬਿਮਾਰੀਆਂ ਦਾ ਕਾਰਨ ਬਣਦਾ ਹੈ। ਜੀ ਹਾਂ ਜੇਕਰ ਤੁਸੀਂ ਮਿੱਠਾ ਖਾਣਾ ਚਾਹੁੰਦੇ ਹੋਂ ਤਾਂ ਚਿੱਟੀ ਰੰਗ ਦੀ ਖੰਡ ਦੀ ਬਜਾਏ ਬ੍ਰਾਊਨ ਸ਼ੂਗਰ ਦਾ ਇਸਤੇਮਾਲ ਕਰ ਸਕਦੇ ਹੋ। ਕਿਉਂਕਿ ਇਹ ਸਿਹਤ ਤੇ ਸੁੰਦਰਤਾ ਨੂੰ ਬਰਕਰਾਰ ਰੱਖਣ ਵਿੱਚ ਮਦਦਗਾਰ ਸਾਬਿਤ ਹੁੰਦੀ ਹੈ। ਆਓ ਜਾਣਦੇ ਹਾਂ ਬ੍ਰਾਊਨ ਸ਼ੂਗਰ ਦੇ ਫਾਇਦੇ।

Image Source : google

ਬ੍ਰਾਊਨ ਸ਼ੂਗਰ ਪੋਸ਼ਕ ਤੱਤਾਂ ਅਤੇ ਗੁਣਾਂ ਨਾਲ ਭਰਪੂਰ ਹੁੰਦੀ ਹੈ। ਬ੍ਰਾਊਨ ਸ਼ੂਗਰ ਦੀ ਵਰਤੋਂ ਸਿਰਫ ਪਾਚਨ ਲਈ ਹੀ ਨਹੀਂ, ਸਗੋਂ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਅਤੇ ਸੁੰਦਰਤਾ ਨੂੰ ਬਣਾਈ ਰੱਖਣ ‘ਚ ਵੀ ਬਹੁਤ ਫਾਇਦੇਮੰਦ ਹੋ ਸਕਦੀ ਹੈ। ਬ੍ਰਾਊਨ ਸ਼ੂਗਰ ਨੂੰ ਚਿੱਟੀ ਖੰਡ ਨਾਲੋਂ ਸਿਹਤ ਲਈ ਜ਼ਿਆਦਾ ਫਾਇਦੇਮੰਦ ਅਤੇ ਸੁਰੱਖਿਅਤ ਮੰਨਿਆ ਜਾਂਦਾ ਹੈ।

ਸ਼ੂਗਰ ਦੇ ਮਰੀਜ਼ਾਂ ਲਈ ਮਿੱਠਾ ਖਾਣਾ ਸਖ਼ਤ ਮਨ੍ਹਾਂ ਹੁੰਦਾ ਹੈ। ਅਜਿਹੇ ‘ਚ ਉਹ ਵ੍ਹਾਈਟ ਸ਼ੂਗਰ ਦੀ ਬਜਾਏ ਬ੍ਰਾਊਨ ਸ਼ੂਗਰ ਦਾ ਸੇਵਨ ਕੀਤਾ ਜਾ ਸਕਦਾ ਹੈ। ਦਰਅਸਲ ਚਿੱਟੀ ਖੰਡ ਨੂੰ ਬਣਾਉਣ ਸਮੇਂ ਇਸਤੇਮਾਲ ਹੋਣ ਵਾਲੀ ਰਸਾਇਣਕ ਪ੍ਰਕਿਰਿਆਵਾਂ ਇਸ ਦੀ ਕੁਦਰਤੀ ਮਿਠਾਨ ਨੂੰ ਖ਼ਤਮ ਕਰ ਦਿੰਦੀ ਹੈ ਤੇ ਇਸ ਦੇ ਨਾਲ ਇਹ ਰਸਾਇਣਕ ਪਦਾਰਥ ਸਿਹਤ ਲਈ ਨੁਕਸਾਨਦਾਇਕ ਹੁੰਦੇ ਹਨ। ਜਦੋਂ ਕਿ ਬ੍ਰਾਊਨ ਸ਼ੂਗਰ ਬਣਾਉਣ ਸਮੇ ਂਅਜਿਹੇ ਰਸਾਇਣਾਂ ਦੀ ਵਰਤੋਂ ਘੱਟ ਹੁੰਦੀ ਹੈ।

Image Source : google

ਬ੍ਰਾਊਨ ਸ਼ੁਗਰ ਦੇ ਫਾਇਦੇ

ਚਿੱਟੀ ਖੰਡ ਦੇ ਮੁਕਾਬਲੇ ਬ੍ਰਾਊਨ ਸ਼ੂਗਰ ਦਾ ਸੇਵਨ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਪ੍ਰੋਟੀਨ, ਵਿਟਾਮਿਨ, ਕੈਲਸ਼ੀਅਮ, ਕਾਰਬੋਹਾਈਡਰੇਟ, ਜ਼ਿੰਕ, ਕਾਪਰ, ਫਾਸਫੋਰਸ ਅਤੇ ਆਇਰਨ ਵਰਗੇ ਪੋਸ਼ਕ ਤੱਤ ਅਤੇ ਖਣਿਜ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ‘ਚ ਕੈਲੋਰੀ ਅਤੇ ਫੈਟ ਵੀ ਬਹੁਤ ਘੱਟ ਹੁੰਦੀ ਹੈ। ਇਸ ਤੋਂ ਇਲਾਵਾ ਇਸ ‘ਚ ਐਂਟੀਮਾਈਕ੍ਰੋਬਾਇਲ ਗੁਣ ਵੀ ਪਾਏ ਜਾਂਦੇ ਹਨ ਜੋ ਕਈ ਬਿਮਾਰੀਆਂ ਤੋਂ ਬਚਾਅ ਕਰਦੇ ਹਨ।

ਬ੍ਰਾਊਨ ਸ਼ੂਗਰ ਨੂੰ ਚਿਹਰੇ 'ਤੇ ਸ੍ਰਕਬਰ ਵਾਂਗ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਕੁਦਰਤੀ ਤਰੀਕੇ ਨਾਲ ਚਿਹਰੇ ਤੇ ਸਰੀਰ ਤੋਂ ਮੈਲ ਤੇ ਡੈਡ ਸੈਲਸ ਦੀ ਸਫਾਈ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੀ ਹੈ।

ਪੀਣ ਵਾਲੇ ਪਦਾਰਥਾਂ ਵਿੱਚ ਬ੍ਰਾਊਨ ਸ਼ੂਗਰ ਦੀ ਵਰਤੋਂ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਦਿੰਦੀ ਹੈ। ਖ਼ਾਸ ਤੌਰ ‘ਤੇ ਇਹ ਮੋਟਾਪਾ ਘੱਟ ਕਰਨ ‘ਚ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਚਿੱਟੀ ਸ਼ੂਗਰ ਚਰਬੀ ਵਧਾਉਂਦੀ ਹੈ ਬ੍ਰਾਊਨ ਸ਼ੂਗਰ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ਦੇ ਨਾਲ ਹੀ ਇਸ ਵਿਚ ਅਜਿਹੇ ਔਸ਼ਧੀ ਗੁਣ ਹੁੰਦੇ ਹਨ, ਜਿਸ ਕਾਰਨ ਸਰੀਰ ਦੀ ਮੈਟਾਬੋਲਿਕ ਦਰ ਤੇਜ਼ੀ ਨਾਲ ਵੱਧਦੀ ਹੈ।

Image Source : google

ਹੋਰ ਪੜ੍ਹੋ: Health tips: ਖੂਨ ਦੀ ਕਮੀ ਤੋਂ ਨਿਜ਼ਾਤ ਦਿਵਾਉਂਦਾ ਹੈ ਚੁਕੰਦਰ ਦਾ ਜੂਸ, ਜਾਣੋ ਇਸ ਦੇ ਫਾਇਦੇ

ਮਹਾਂਵਾਰੀ ਦੇ ਦੌਰਾਨ ਔਰਤਾਂ ਨੂੰ ਤੇਜ਼ ਪੇਟ ਦਰਦ ਦੀ ਸ਼ਿਕਾਇਤ ਹੁੰਦੀ ਹੈ। ਅਜਿਹੇ 'ਚ ਗਰਮ ਪਾਣੀ ਨਾਲ ਬ੍ਰਾਊਨ ਸ਼ੂਗਰ ਲੈਣ ਅਤੇ ਗਰਮ ਦੇਸੀ ਘਿਓ ਦੇ ਵਿੱਚ ਬ੍ਰਾਊਨ ਸ਼ੂਗਰ ਮਿਲਾ ਕੇ ਸੇਵਨ ਕਰਨ ਨਾਲ ਦਰਦ ਤੋਂ ਆਰਾਮ ਮਿਲਦਾ ਹੈ।

ਜ਼ੁਕਾਮ ਵਰਗੀਆਂ ਇਨਫੈਕਸ਼ਨਾਂ ਤੋਂ ਬਚਣ ਲਈ ਅਦਰਕ ਅਤੇ ਬ੍ਰਾਊਨ ਸ਼ੂਗਰ ਨੂੰ ਗਰਮ ਪਾਣੀ ‘ਚ ਮਿਲਾ ਕੇ ਪੀਣ ਨਾਲ ਕਾਫੀ ਫਾਇਦਾ ਮਿਲਦਾ ਹੈ। ਸ਼ੂਗਰ ਦੇ ਮਰੀਜ਼ ਇਸ ਦਾ ਸੇਵਨ ਆਰਾਮ ਨਾਲ ਕਰ ਸਕਦੇ ਹਨ ਅਤੇ ਇਹ ਇਹ ਗਰਭਵਤੀ ਔਰਤਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।

Related Post