Health Tips: ਭਾਰ ਘੱਟ ਕਰਨ 'ਚ ਮਦਦ ਕਰਦਾ ਹੈ ਅੰਗੂਰ, ਜਾਣੋ ਇਸ ਦੇ ਫਾਇਦੇ

By  Pushp Raj October 6th 2022 06:31 PM

Benefits of Grapes: ਅੰਗੂਰ ਭਾਰਤ ਵਿੱਚ ਮਿਲਣ ਵਾਲਾ ਇੱਕ ਆਮ ਫਲ ਹੈ। ਜ਼ਿਆਦਾਤਰ ਲੋਕਾਂ ਨੂੰ ਅੰਗੂਰ ਖਾਣਾ ਬੇਹੱਦ ਪਸੰਦ ਹੁੰਦਾ ਹੈ। ਇਹ ਨਾਂ ਮਹਿਜ਼ ਸਵਾਦ ਹੁੰਦਾ ਹੈ ਸਗੋਂ ਇਹ ਸਾਡੇ ਸਰੀਰ ਨੂੰ ਕਈ ਤਰੀਕੀਆਂ ਨਾਲ ਲਾਭ ਵੀ ਪਹੁੰਚਾਉਂਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਅੰਗੂਰ ਦੇ ਸੇਵਨ ਨਾਲ ਕਈ ਬਿਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ, ਜੇਕਰ ਨਹੀਂ ਤਾਂ ਪੜ੍ਹੋ ਇਹ ਖ਼ਬਰ।

Image Source- Google

ਅੰਗੂਰ ਵਿੱਚ ਭਰਪੂਰ ਮਾਤਰਾ 'ਚ ਮੌਜੂਦ ਐਂਟੀਆਕਸੀਡੈਂਟ ਪਾਏ ਜਾਂਦੇ। ਅੰਗੂਰ ਵਿੱਚ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਫ੍ਰੀ ਰੈਡੀਕਲਸ ਦੇ ਪ੍ਰਭਾਵ ਨੂੰ ਘੱਟ ਕਰਦੇ ਹਨ ਅਤੇ ਸਰੀਰ ਵਿੱਚ ਸੋਜ ਆਦਿ ਨਹੀਂ ਹੋਣ ਦਿੰਦੇ। ਇੰਨਾ ਹੀ ਨਹੀਂ ਇਸ 'ਚ ਕਈ ਅਜਿਹੇ ਪੋਸ਼ਕ ਤੱਤ ਵੀ ਹੁੰਦੇ ਹਨ, ਜੋ ਸਰੀਰ ਦੇ ਸੈੱਲਾਂ ਅਤੇ ਡੀਐਨਏ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ।

ਜਾਣੋ ਅੰਗੂਰ ਖਾਣ ਦੇ ਫਾਇਦੇ 

ਸਿਹਤ ਮਾਹਰਾਂ ਦੀ ਕਈ ਕਈ ਖੋਜਾਂ ਵਿੱਚ ਇਹ ਸਾਬਿਤ ਹੋਇਆ ਹੈ ਕਿ ਅੰਗੂਰ ਸਾਡੀ ਉਮਰ ਨੂੰ ਵਧਾ ਸਕਦੇ ਹਨ। ਅੰਗੂਰ ਵਿੱਚ ਭਰਪੂਰ ਮਾਤਰਾ 'ਚ ਮੌਜੂਦ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਸ ਸਾਨੂੰ ਸਿਹਤਯਾਬ ਰੱਖਣ ਵਿੱਚ ਬਹੁਤ ਮਦਦ ਕਰਦਾ ਹੈ। ਜੇਕਰ ਤੁਸੀਂ ਲੰਮੀ ਜਿਉਣਾ ਚਾਹੁੰਦੇ ਹੋ ਤਾਂ ਇਸ ਦਾ ਨਿਯਮਤ ਤੌਰ 'ਤੇ ਸੇਵਨ ਕਰੋ।

Image Source- Google

ਅੰਗੂਰ ਦੇ ਨਿਯਮਤ ਸੇਵਨ ਨਾਲ ਅਸੀਂ ਲੰਬੀ ਉਮਰ ਜਿਉਂਦੇ ਹਾਂ। ਜੇਕਰ ਤੁਸੀਂ ਰੋਜ਼ਾਨਾ ਇੱਕ ਕੱਪ ਅੰਗੂਰ ਖਾਂਦੇ ਹੋ, ਤਾਂ ਇਸ ਵਿੱਚ ਉੱਚ ਗੁਣਵੱਤਾ ਵਾਲੀ ਚੰਗੀ ਫੈਟ ਹੁੰਦੀ ਹੈ, ਜੋ ਫੈਟੀ ਲਿਵਰ ਦੇ ਖਤਰੇ ਨੂੰ ਘੱਟ ਕਰਦੀ ਹੈ।

ਇੱਕ ਕੱਪ ਅੰਗੂਰ ਦੇ ਜੂਸ 'ਚ ਦੋ ਚਮਚ ਸ਼ਹਿਦ ਮਿਲਾ ਕੇ ਪੀਂਦੇ ਹੋ ਤਾਂ ਸਾਡੇ ਸ਼ੁਗਰ ਲੈਵਲ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ। ਇਹ ਬਲੱਡ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਲਾਭਕਾਰੀ ਹੁੰਦਾ ਹੈ।

Image Source- Google

ਹੋਰ ਪੜ੍ਹੋ: Health Tips: ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਖਾਓ ਚਿੱਟਾ ਮੱਖਣ, ਜਾਣੋ ਇਸ ਦੇ ਫਾਇਦੇ

ਜੇਕਰ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਹੋ ਤਾਂ ਰੋਜ਼ਾਨਾ ਕਾਲੇ ਅੰਗੂਰ ਦਾ ਜੂਸ ਪੀਓ। ਇਸ ਨਾਲ ਤੁਹਾਨੂੰ ਫਾਇਦਾ ਹੋਏਗਾ। ਅੰਗੂਰ ਦਿਲ ਦੀ ਬਿਮਾਰੀ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਅੰਗੂਰ ਕੋਲੇਸਟ੍ਰੋਲ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।

Related Post