Health Tips: ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਖਾਓ ਚਿੱਟਾ ਮੱਖਣ, ਜਾਣੋ ਇਸ ਦੇ ਫਾਇਦੇ

By  Pushp Raj October 1st 2022 05:25 PM

Benefits of White butter: ਮੌਜੂਦਾ ਸਮੇਂ ਵਿੱਚ ਮੱਖਣ ਅਸਾਨੀ ਨਾਲ ਬਜ਼ਾਰ ਵਿੱਚ ਮਿਲ ਜਾਂਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਬਜ਼ਾਰ ਵਿੱਚ ਮਿਲਣ ਵਾਲੇ ਪੀਲੇ ਮੱਖਣ ਨਾਲੋਂ ਚਿੱਟਾ ਮੱਖਣ ਖਾਣਾ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਕੀ ਚਿੱਟੇ ਮੱਖਣ ਦੇ ਸੇਵਨ ਨਾਲ ਕੀ-ਕੀ ਫਾਇਦੇ ਹੁੰਦੇ ਹਨ।

Image From Google

ਬਜ਼ਾਰਾਂ ਵਿੱਚ ਉਪਲਬਧ ਜ਼ਿਆਦਤਰ ਪੀਲਾ ਮੱਖਣ ਇੱਕ ਪ੍ਰੋਸੈਸਡਟ ਮੱਖਣ ਹੁੰਦਾ ਹੈ। ਪੀਲੇ ਮੱਖਣ ਨੂੰ ਲੰਮੇਂ ਸਮੇਂ ਤੱਕ ਸਟੋਰ ਰੱਖਣ ਲਈ ਇਸ ਵਿੱਚ ਕਈ ਤਰ੍ਹਾਂ ਦੇ ਕੈਮੀਕਲਸ ਦਾ ਇਸੇਤਮਾਲ ਹੁੰਦਾ ਹੈ। ਜਦੋਂ ਕਿ ਚਿੱਟਾ ਮੱਖਣ ਦਹੀਂ ਦੇ ਜ਼ਰੀਏ ਅਸਾਨੀ ਨਾਲ ਘਰ 'ਤੇ ਬਣਾਇਆ ਜਾ ਸਕਦਾ ਹੈ।

ਪੀਲੇ ਮੱਖਣ ਦੇ ਮੁਕਾਬਲੇ ਚਿੱਟਾ ਮੱਖਣ ਆਸਾਨੀ ਨਾਲ ਪਚ ਜਾਂਦਾ ਹੈ। ਹਾਲਾਂਕਿ ਬਾਜ਼ਾਰ 'ਚ ਕਈ ਬ੍ਰਾਂਡੇਡ ਪੈਕ ਕੀਤੇ ਮੱਖਣ ਉਪਲਬਧ ਹਨ ਪਰ ਬਾਜ਼ਾਰ 'ਚ ਮਿਲਣ ਵਾਲੇ ਮੱਖਣ 'ਚ ਨਮਕ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਬਲੱਡ ਪ੍ਰੈਸ਼ਰ ਵਧਣ ਦਾ ਖ਼ਤਰਾ ਰਹਿੰਦਾ ਹੈ। ਇਸ ਲਈ ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਘਰ 'ਚ ਬਣੇ ਚਿੱਟੇ ਮੱਖਣ ਦਾ ਹੀ ਸੇਵਨ ਕਰੋ।

ਚਿੱਟੇ ਮੱਖਣ ਦੇ ਫਾਇਦੇ

ਚਿੱਟੇ ਮੱਖਣ ਦਾ ਸੇਵਨ ਕਰਨ ਨਾਲ ਗਲੇ ਦੀ ਖਰਾਸ਼ ਤੋਂ ਰਾਹਤ ਮਿਲਦੀ ਹੈ। ਮੱਖਣ ਵਿੱਚ ਆਇਓਡੀਨ ਥਾਇਰਾਇਡ ਹੁੰਦਾ ਹੈ ਜੋ ਗਲੈਂਡਜ਼ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ।

ਚਿੱਟੇ ਮੱਖਣ ਦਾ ਸੇਵਨ ਕਰਨ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ ਅਤੇ ਕੋਲੈਸਟ੍ਰੋਲ ਦਾ ਪੱਧਰ ਵੀ ਕੰਟਰੋਲ 'ਚ ਰਹਿੰਦਾ ਹੈ। ਸਫੇਦ ਮੱਖਣ ਵਿੱਚ ਮੌਜੂਦ ਵਿਟਾਮਿਨ ਅਤੇ ਸੇਲੇਨਿਅਮ ਦਿਲ ਨਾਲ ਸਬੰਧਤ ਬਿਮਾਰੀਆਂ ਦੇ ਖ਼ਤਰੇ ਨੂੰ ਵੀ ਘੱਟ ਕਰਦਾ ਹੈ।

Image From Google

ਕਮਜ਼ੋਰ ਮਨ ਨੂੰ ਮਜ਼ਬੂਤ ਕਰਨ ਲਈ ਚਿੱਟੇ ਮੱਖਣ ਦਾ ਸੇਵਨ ਕਰਨਾ ਚਾਹੀਦਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਚਿੱਟਾ ਮੱਖਣ ਜ਼ਰੂਰ ਖਿਲਾਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਬੱਚਾ ਸਿਹਤਮੰਦ ਰਹੇਗਾ ਅਤੇ ਉਸ ਦੀ ਨਜ਼ਰ ਵੀ ਤੇਜ਼ ਹੋਵੇਗੀ।

ਹੱਡੀਆਂ ਨੂੰ ਮਜ਼ਬੂਤ ਰੱਖਣ ਦੇ ਨਾਲ-ਨਾਲ ਚਿੱਟੇ ਮੱਖਣ ਦੀ ਵਰਤੋਂ ਕਰਨ ਨਾਲ ਜੋੜਾਂ ਦੇ ਦਰਦ 'ਚ ਵੀ ਰਾਹਤ ਮਿਲਦੀ ਹੈ। ਚਿੱਟੇ ਮੱਖਣ ਵਿੱਚ ਮੌਜੂਦ ਕੈਲਸ਼ੀਅਮ ਹੱਡੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

Image From Google

ਹੋਰ ਪੜ੍ਹੋ: Health Tips: ਇਮਊਨਿਟੀ ਨੂੰ ਵਧਾਉਣ 'ਚ ਮਦਦਗਾਰ ਹੁੰਦੇ ਨੇ ਕਾਲੇ ਛੋਲੇ, ਜਾਣੋ ਇਸ ਦੇ ਫਾਇਦੇ

ਰੋਜ਼ਾਨਾ ਚਿੱਟੇ ਮੱਖਣ ਦਾ ਸੇਵਨ ਕਰਨ ਨਾਲ ਕੈਂਸਰ ਦਾ ਖ਼ਤਰਾ ਘੱਟ ਹੋ ਜਾਂਦਾ ਹੈ।

ਵਜ਼ਨ ਘਟਾਉਣ ਲਈ ਚਿੱਟੇ ਮੱਖਣ ਵਿੱਚ ਮੌਜੂਦ ਕੈਲਸ਼ੀਅਮ ਹੱਡੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਚਿੱਟੇ ਮੱਖਣ ਵਿੱਚ ਮੌਜੂਦ ਕੈਲਸ਼ੀਅਮ ਹੱਡੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਚਿੱਟੇ ਮੱਖਣ ਵਿੱਚ ਟਰਾਂਸ ਫੈਟ ਮੌਜੂਦ ਹੁੰਦਾ ਹੈ, ਜਿਸ ਦੀ ਮਦਦ ਨਾਲ ਭਾਰ ਘੱਟ ਕੀਤਾ ਜਾ ਸਕਦਾ ਹੈ।

Related Post