Health Tips: ਸਿਹਤ ਲਈ ਬੇਹੱਦ ਲਾਭਕਾਰੀ ਹੈ ਜਿਮੀਕੰਦ ਦੀ ਸਬਜ਼ੀ, ਜਾਣੋ ਇਸ ਦੇ ਫਾਇਦੇ

By  Pushp Raj October 18th 2022 06:49 PM

Health benefits of Yam (Suran): ਆਲੂ, ਸ਼ਕਰਕੰਦੀ ਤੇ ਅਰਬੀ ਵਾਂਗ ਹੀ ਇੱਕ ਹੋਰ ਸਬਜ਼ੀ ਹੈ ਜਿਮੀਕੰਦ, ਜੋ ਕਿ ਮਿੱਟੀ ਦੇ ਹੇਠ ਜੜਾਂ ਵਿੱਚ ਉੱਗਦੀ ਹੈ। ਜਿਮੀਕੰਦ ਇੱਕ ਸਬਜ਼ੀ ਹੋਣ ਦੇ ਨਾਲ-ਨਾਲ ਜੜ੍ਹੀ-ਬੂਟੀ ਵੀ ਹੈ। ਇਸ ਲਈ ਇਹ ਸਿਹਤ ਲਈ ਬੇਹੱਦ ਲਾਭਕਾਰੀ ਹੈ ਆਓ ਜਾਣਦੇ ਹਾਂ ਜਿਮੀਕੰਦ ਦਾ ਸੇਵਨ ਕਰਨ ਦੇ ਫਾਇਦੇ।

Image Source : Google

ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਜਿਮੀਕੰਦ

ਜਿਮੀਕੰਦ ਵਿੱਚ ਫ਼ਾਈਬਰ, ਵਿਟਾਮਿਨ ਸੀ, ਬੀ-6, ਬੀ-1 ਤੋਂ ਇਲਾਵਾ ਪੋਟਾਸ਼ੀਅਮ, ਆਈਰਨ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਵਰਗੇ ਤੱਤ ਹੁੰਦੇ ਹਨ । ਜਿਮੀਕੰਦ ਦੀਆਂ ਜੜ੍ਹਾਂ ਦੀ ਵਰਤੋਂ ਦਵਾਈ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਇਸ ਲਈ ਸਹੀ ਮਾਤਰਾ ਵਿੱਚ ਜਿਮੀਕੰਦ ਦਾ ਸੇਵਨ ਕਰਨਾ ਸਿਹਤ ਲਈ ਲਾਭਕਾਰੀ ਹੁੰਦਾ ਹੈ।

Image Source : Google

ਜਿਮੀਕੰਦ ਦੀ ਸਬਜ਼ੀ ਖਾਣ ਦੇ ਫਾਇਦੇ

ਜਿਨ੍ਹਾਂ ਲੋਕਾਂ ਨੂੰ ਲਿਵਰ ਜਾਂ ਜਿਗਰ ਦੀ ਸਮੱਸਿਆ ਹੈ, ਉਨ੍ਹਾਂ ਲੋਕਾਂ ਨੂੰ ਜਿਮੀਕੰਦ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਪੇਟ, ਕਿਡਨੀ ਤੇ ਲੀਵਰ ਨਾਲ ਜੁੜੀ ਸਮੱਸਿਆ ਬਹੁਤ ਜਲਦ ਠੀਕ ਹੋ ਜਾਂਦੀਆਂ ਹਨ।

ਜਿਮੀਕੰਦ ਵਿੱਚ ਪੋਟਾਸ਼ੀਅਮ ਦੀ ਭਰਪੂਰ ਮਾਤਰਾ ਮਿਲਦੀ ਹੈ। ਇਸ ਨਾਲ ਪਾਚਨ ਕਿਰਿਆ ਸਹੀ ਰਹਿੰਦੀ ਹੈ। ਜਿਮੀਕੰਦ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ। ਪੇਟ ਸਬੰਧੀ ਬੀਮਾਰੀਆਂ ਹੋਣ 'ਤੇ ਇਸ ਦੀ ਵਰਤੋਂ ਕਰਨਾ ਕਾਫ਼ੀ ਫਾਇੰਦੇਮੰਦ ਹੁੰਦਾ ਹੈ।

Image Source : Google

ਹੋਰ ਪੜ੍ਹੋ: Health Tips: ਗਠੀਏ ਦੇ ਦਰਦ ਨੂੰ ਠੀਕ ਕਰਦਾ ਹੈ ਤੇਜ਼ਪੱਤਾ, ਜਾਣੋ ਇਸ ਦੇ ਫਾਇਦੇ

ਸ਼ੂਗਰ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੂੰ ਜਿਮੀਕੰਦ ਦਾ ਸੇਵਨ ਕਰਨਾ ਚਾਹੀਦਾ ਹੈ। ਲਗਾਤਾਰ 90 ਦਿਨ ਜਿਮੀਕੰਦ ਖਾਣ ਨਾਲ ਖ਼ੂਨ 'ਚ ਸ਼ੂਗਰ ਦਾ ਲੈਵਲ ਘੱਟ ਜਾਂਦਾ ਹੈ।

ਅਸਥਮਾ ਦੇ ਮਰੀਜ਼ਾਂ ਲਈ ਵੀ ਜਿਮੀਕੰਦ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਵਿੱਚ ਭਰਪੂਰ ਮਾਤਰਾ 'ਚ ਕੁਝ ਅਜਿਹੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜੋ ਅਸਥਮਾ ਦੇ ਨਾਲ-ਨਾਲ ਗਠੀਆ ਤੇ ਜੋੜਾਂ ਦੇ ਦਰਦ ਆਦਿ ਤੋਂ ਛੁਟਕਾਰਾ ਦਿਵਾਉਣ ਵਿੱਚ ਮਦਦ ਕਰਦੇ ਹਨ।

Related Post