ਫਿਲਮ 'ਕਾਲਾ ਸ਼ਾਹ ਕਾਲਾ' ਦਾ ਨਵਾਂ ਗੀਤ ਹੋਇਆ ਰਿਲੀਜ਼ ,ਵੇਖੋ ਕਿਸ ਤਰ੍ਹਾਂ ਮਨਾ ਰਹੇ ਨੇ ਬਿੰਨੂ ਢਿੱਲੋਂ ਆਪਣੀ ਹੀਰ 

By  Shaminder February 6th 2019 05:29 PM -- Updated: February 6th 2019 05:32 PM

ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਹ ਵੀਡਿਓ ਕਾਲਾ ਸ਼ਾਹ ਕਾਲਾ ਫਿਲਮ ਦੇ ਨਵੇਂ ਆਏ ਗੀਤ ਦਾ ਹੈ । 'ਹੀਰ' ਨਾਂਅ ਦੇ ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਸਰਗੁਨ ਮਹਿਤਾ ਅਤੇ ਬਿੰਨੂ ਢਿੱਲੋਂ 'ਤੇ ਫਿਲਮਾਇਆ ਗਿਆ ਹੈ ਜਦਕਿ ਅਵਾਜ਼ ਦਿੱਤੀ ਹੈ ਨਵਜੀਤ ਸਿੰਘ ਨੇ । ਜਦਕਿ ਕੰਪੋਜ਼ ਕੀਤਾ ਹੈ ਜੈਦੇਵ ਕੁਮਾਰ ਨੇ ਜਦਕਿ ਇਸ ਗੀਤ ਦੇ ਬੋਲ ਹਰਮਨਜੀਤ ਨੇ ਲਿਖੇ ਨੇ ।

ਹੋਰ ਵੇਖੋ: ਵਾਇਸ ਆਫ ਪੰਜਾਬ ਦੇ ਜੱਜਾਂ ਦੀ ਕਸੌਟੀ ‘ਤੇ ਕੌਣ ਉਤਰਦਾ ਹੈ ਖਰਾ ਜਾਣਨ ਲਈ ਦੇਖੋ ਵਾਇਸ ਆਫ ਪੰਜਾਬ ਦੇ ਸੀਜ਼ਨ-9

https://www.youtube.com/watch?v=8E9T6_g4-jc

ਇਹ ਗੀਤ ਇੱਕ ਰੋਮਾਂਟਿਕ ਗੀਤ ਹੈ ,ਜਿਸ 'ਚ ਸਰਗੁਨ ,ਬਿੰਨੂ ਢਿੱਲੋਂ ਅਤੇ ਜੌਰਡਨ ਸੰਧੂ ਵੀ ਨਜ਼ਰ ਆ ਰਹੇ ਨੇ । ਫਿਲਮ ਕਾਲਾ ਸ਼ਾਹ ਕਾਲਾ ‘ਚ ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਤੋਂ ਇਲਾਵਾ ਨਿਰਮਲ ਰਿਸ਼ੀ , ਹਰਬੀ ਸੰਗਾ , ਕਰਮਜੀਤ ਅਨਮੋਲ, ਗੁਰਮੀਤ ਸੱਜਣ, ਅਤੇ ਅਨੀਤਾ ਦੇਵਗਨ ਵੀ ਅਹਿਮ ਰੋਲ ਨਿਭਾਉਂਦੇ ਨਜ਼ਰ ਆ ਰਹੇ ਹਨ।

ਹੋਰ ਵੇਖੋ :13 ਸਾਲਾਂ ਦੀ ਉਮਰ ‘ਚ ਵਿਰਾਸਤ ਸੰਧੂ ਨੇ ਲਗਾਇਆ ਸੀ ਪਹਿਲਾ ਅਖਾੜਾ, ਮਿਊਜ਼ਿਕ ‘ਚ ਕਰੀਅਰ ਬਨਾਉਣ ਲਈ ਇਸ ਸਖਸ਼ ਨੇ ਕੀਤੀ ਸੀ ਮਦਦ

https://www.instagram.com/p/Bth5onUhqBi/

ਫਿਲਮ ਕਾਲਾ ਸ਼ਾਹ ਕਾਲਾ ਨੂੰ ਲਿਖਿਆ ਅਤੇ ਡਾਇਰੈਕਟ ਅਮਰਜੀਤ ਸਿੰਘ ਵੱਲੋਂ ਕੀਤਾ ਗਿਆ ਹੈ।ਫਿਲਮ ਹਾਸੇ ਨਾਲ ਭਰਪੂਰ ਹੈ ਉੱਥੇ ਹੀ ਇਮੋਸ਼ਨਲ ਡਰਾਮਾ ਵੀ ਪੂਰਾ ਦੇਖਣ ਨੂੰ ਮਿਲੇਗਾ। ਇਹ ਫਿਲਮ 14 ਫਰਵਰੀ ਨੂੰ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲੇਗੀ। ਦੇਖਣਾ ਹੋਵੇਗਾ ਜਿਸ ਤਰਾਂ ਫਿਲਮ ਦੇ ਟਰੇਲਰ ਨੂੰ ਪਿਆਰ ਮਿਲ ਰਿਹਾ ਹੈ ਕੀ ਉਸੇ ਤਰਾਂ ਫਿਲਮ ਨੂੰ ਵੀ ਮਿਲੇਗਾ।

 

Related Post