ਲਤਾ ਮੰਗੇਸ਼ਕਰ ਦੇ ਜਨਮ ਦਿਨ ‘ਤੇ ਹੇਮਾ ਮਾਲਿਨੀ ਨੇ ਦਿੱਤੀ ਵਧਾਈ, ਲੰਮੀ ਉਮਰ ਲਈ ਇਸ ਤਰ੍ਹਾਂ ਕੀਤੀ ਦੁਆ

By  Shaminder September 28th 2020 05:42 PM

ਹੇਮਾ ਮਾਲਿਨੀ ਨੇ ਸੁਰਾਂ ਦੀ ਕੋਇਲ ਦੇ ਨਾਂਅ ਦੇ ਨਾਲ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦੇ ਜਨਮ ਦਿਨ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਮਾਂ ਸਰਸਵਤੀ ਦੀ ਵਰਦ ਪੁੱਤਰੀ, ਭਾਰਤ ਰਤਨ, ਸੁਰ ਕੋਕਿਲਾ, ਆਦਰਯੋਗ ਲਤਾ ਦੀਦੀ ਨੂੰ ਜਨਮ ਦਿਨ ਦੀ ਬਹੁਤ ਬਹੁਤ ਵਧਾਈ।

hema hema

ਈਸ਼ਵਰ ਤੁਹਾਨੂੰ ਸਿਹਤਮੰਦ ਅਤੇ ਲੰਮੀ ਉਮਰ ਦੇਵੇ। ਤੁਹਾਡਾ ਪਿਆਰ ਅਤੇ ਸਾਥ ਹਮੇਸ਼ਾ ਸਾਨੂੰ ਪ੍ਰਾਪਤ ਹੁੰਦਾ ਰਹੇ, ਇਹੀ ਪ੍ਰਾਰਥਨਾ ਹੈ, ਹੇਮਾ ਮਾਲਿਨੀ । ਦੱਸ ਦਈਏ ਕਿ ਅੱਜ ਲਤਾ ਮੰਗੇਸ਼ਕਰ ਦਾ ਜਨਮ ਦਿਨ ਹੈ ।

ਹੋਰ ਪੜ੍ਹੋ:ਗਾਇਕਾ ਲਤਾ ਮੰਗੇਸ਼ਕਰ ਦੀ ਬਿਲਡਿੰਗ ਨੂੰ ਕੀਤਾ ਗਿਆ ਸੀਲ, ਇਹ ਹੈ ਵੱਡੀ ਵਜ੍ਹਾ

 

View this post on Instagram

 

प्रिय लता didi ,.. मां सरस्वती की वरद पुत्री, भारत रत्न, स्वर कोकिला, आदरणीया लता दीदी को जन्मदिवस की अशेष मंगल कामनाएं । ईश्वर आपको सुस्वास्थ्य एवं दीर्घायु प्रदान करे । आपका स्नेह सिक्त साहचर्य हमे सदैव प्राप्त होता रहे । यही प्रार्थना है । हेमा मालिनी #happybirthday #latamangeshkar

A post shared by Dream Girl Hema Malini (@dreamgirlhemamalini) on Sep 28, 2020 at 2:40am PDT

ਉੱਧਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਲਤਾ ਮੰਗੇਸ਼ਕਰ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਵਧਾਈ ਦਿੱਤੀ ਹੈ । ਆਪਣੀ ਆਵਾਜ਼ ਨਾਲ ਲੋਕਾਂ ਨੂੰ ਆਕਰਸ਼ਿਤ ਕਰਨ ਵਾਲੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦਾ ਅੱਜ ਜਨਮ ਦਿਨ ਹੈ।

lata_narender-modi lata_narender-modi

ਇਸ ਖ਼ਾਸ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਹੈ। ਪੀਐੱਮ ਮੋਦੀ ਦੇ ਨਾਲ-ਨਾਲ ਸਿਨੇਮਾ ਜਗਤ ਦੇ ਕਲਾਕਾਰਾਂ ਨੇ ਵੀ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ।

Lata Mangeshkar Lata Mangeshkar

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਲਿਖਿਆ ਕਿ ਮੈਂ ਬਹੁਤ ਖ਼ੁਸ਼ਕਿਸਮਤ ਹਾਂ ਕਿ ਮੈਨੂੰ ਹਮੇਸ਼ਾ ਲਤਾ ਜੀ ਦਾ ਪਿਆਰ ਤੇ ਆਸ਼ੀਰਵਾਦ ਮਿਲਦਾ ਹੈ। ਪੀਐੱਮ ਮੋਦੀ ਨੇ ਲਤਾ ਜੀ ਨੂੰ ਦੇਸ਼ ਦੀ ਪਛਾਣ ਦੱਸਿਆ। ਮੀਡੀਆ ਰਿਪੋਰਟਾਂ ਅਨੁਸਾਰ ਪੀਐੱਮ ਮੋਦੀ ਹਰ ਸਾਲ ਲਤਾ ਮੰਗੇਸ਼ਕਰ ਦੇ ਜਨਮ ਦਿਨ 'ਤੇ ਉਨ੍ਹਾਂ ਨੂੰ ਵਧਾਈ ਦਿੰਦੇ ਹਨ।

 

Related Post