ਨਰਾਤਿਆਂ ਦੇ ਮੌਕੇ ‘ਤੇ ਹੇਮਾ ਮਾਲਿਨੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫ਼ਾ
ਅੱਜ ਨਰਾਤੇ ਸ਼ੁਰੂ ਹੋ ਚੁੱਕੇ ਹਨ । ਮਾਂ ਦੇ ਭਗਤ ਮਾਂ ਦੇ ਨਰਾਤਿਆਂ ‘ਚ ਮਾਂ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕਰ ਰਹੇ ਹਨ । ਅਦਾਕਾਰਾ ਹੇਮਾ ਮਾਲਿਨੀ ਨੇ ਨਰਾਤਿਆਂ ਦੇ ਮੌਕੇ ‘ਤੇ ਇੱਕ ਧਾਰਮਿਕ ਗੀਤ ਆਪਣੀ ਆਵਾਜ਼ ‘ਚ ਕੱਢਿਆ ਹੈ ।ਬੀਤੇ ਦਿਨ ਉਨ੍ਹਾਂ ਨੇ ਆਪਣੇ ਜਨਮ ਦਿਨ ‘ਤੇ ਇਹ ਧਾਰਮਿਕ ਗੀਤ ਕੱਢ ਕੇ ਸਭ ਨੂੰ ਇੱਕ ਸਰਪ੍ਰਾਈਜ਼ ਦਿੱਤਾ ਹੈ । ਡਰੀਮ ਗਰਲ ਦੇ ਚਾਹੁਣ ਵਾਲਿਆਂ ਵੱਲੋਂ ਵੀ ਇਸ ਧਾਰਮਿਕ ਗੀਤ ਨੂੰ ਪਸੰਦ ਕੀਤਾ ਜਾ ਰਿਹਾ ਹੈ ।
Hema Malini
ਇਸ ਧਾਰਮਿਕ ਗੀਤ ਨੂੰ ਮਿਊਜ਼ਿਕ ਅੰਜਲੀ ਦਿਆਲ ਨੇ ਦਿੱਤਾ ਹੈ, ਜਦੋਂ ਕਿ ਡਾਇਰੈਕਸ਼ਨ ਅਨੁਰਾਧਾ ਨਿਸ਼ਾਦ ਨੇ ਕੀਤੀ ਹੈ । ਉਨ੍ਹਾਂ ਦੇ ਇਸ ਧਾਰਮਿਕ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।
ਹੋਰ ਪੜ੍ਹੋ : ਅੱਜ ਹੈ ਹੇਮਾ ਮਾਲਿਨੀ ਦਾ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਧਰਮਿੰਦਰ ਦੇ ਗੁੱਸੇ ਤੋਂ ਕਿਉਂ ਡਰਦੀ ਹੈ ਹੇਮਾ ਮਾਲਿਨੀ
hema-malini
ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਧਾਰਮਿਕ ਸੀਰੀਅਲਸ ‘ਚ ਨਜ਼ਰ ਆ ਚੁੱਕੇ ਹਨ ।
hema-malini
ਇਸ ਦੇ ਨਾਲ ਹੀ ਉਹ ਪਿੱਛੇ ਜਿਹੇ ਰਾਜ ਕੁਮਾਰ ਰਾਓ ਦੇ ਨਾਲ ‘ਸ਼ਿਮਲਾ ਮਿਰਚੀ’ ‘ਚ ਨਜ਼ਰ ਆਏ ਸਨ ।
View this post on Instagram
ਫ਼ਿਲਮ ‘ਚ ਇੱਕ ਮੁੰਡੇ ਕੁੜੀ ਦੇ ਪਿਆਰ ਦੀ ਕਹਾਣੀ ਨੂੰ ਦਿਖਾਇਆ ਗਿਆ ਸੀ । ਪਰ ਇਸ ਪ੍ਰੇਮ ਕਹਾਣੀ ‘ਚ ਕਨਫਿਊਜ਼ਨ ਹੋ ਜਾਂਦੀ ਹੈ । ਬੀਤੇ ਦਿਨ ਹੇਮਾ ਮਾਲਿਨੀ ਦਾ ਜਨਮ ਦਿਨ ਸੀ ਅਤੇ ਆਪਣੇ ਜਨਮ ਦਿਨ ‘ਤੇ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫਾ ਦਿੱਤਾ ਹੈ ।