ਹੇਮਾ ਮਾਲਿਨੀ ਬਾਰੇ ਫੈਲੀ ਸੀ ਇਹ ਅਫ਼ਵਾਹ, ਅਦਾਕਾਰਾ ਨੇ ਖੁਦ ਸਾਹਮਣੇ ਆ ਕੇ ਦੱਸਿਆ ਸੱਚ

By  Shaminder July 13th 2020 11:45 AM

ਹੇਮਾ ਮਾਲਿਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ‘ਚ ਉਹ ਆਪਣੀ ਸਿਹਤ ਨੂੰ ਲੈ ਕੇ ਦੱਸ ਰਹੇ ਹਨ ਕਿ ਉਹ ਬਿਲਕੁਲ ਠੀਕ ਹਨ । ਦਰਅਸਲ ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਨੂੰ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਕਿ ਡ੍ਰੀਮ ਗਰਲ ਹੇਮਾ ਮਾਲਿਨੀ ਵੀ ਹਸਪਤਾਲ ‘ਚ ਭਰਤੀ ਹੋ ਗਈ ਹੈ ।

https://www.instagram.com/p/CCiCA0njw7a/

ਜਿਸ ਤੋਂ ਬਾਅਦ ਹੇਮਾ ਮਾਲਿਨੀ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪਾ ਕੇ ਖੁਲਾਸਾ ਕੀਤਾ ਹੈ ਕਿ ਉਹ ਬਿਲਕੁਲ ਠੀਕ ਅਤੇ ਤੰਦਰੁਸਤ ਹਨ । ਫ਼ਿਲਮ ਇੰਡਸਟਰੀ ‘ਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ ।ਇਸ ਵੀਡੀਓ ‘ਚ ਹੇਮਾ ਮਾਲਿਨੀ ਕਹਿ ਰਹੀ ਹੈ ਕਿ “ਰਾਧੇ ਰਾਧੇ ਮੇਰੀ ਤਬੀਅਤ ਠੀਕ ਨਹੀਂ ਅਤੇ ਮੈਂ ਹਸਪਤਾਲ ‘ਚ ਭਰਤੀ ਹਾਂ ਅਜਿਹੀਆਂ ਖ਼ਬਰਾਂ ਫੈਲ ਰਹੀਆਂ ਹਨ ।

https://www.instagram.com/p/CCL1u93DJLW/

ਪਰ ਮੈਂ ਆਪਣੇ ਪ੍ਰਸ਼ੰਸਕਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਨੂੰ ਕੁਝ ਨਹੀਂ ਹੋਇਆ ।ਮੈਂ ਬਿਲਕੁਲ ਠੀਕ ਹਾਂ ਅਤੇ ਸਿਹਤਮੰਦ ਹਾਂ। ਤੁਹਾਡੀ ਅਤੇ ਭਗਵਾਨ ਦੀ ਕਿਰਪਾ ਨਾਲ ਮੈਂ ਬਿਲਕੁਲ ਠੀਕ ਹਾਂ”।ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ‘ਚ ਹੁਣ ਤੱਕ ਲੱਖਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਵੱਡੀ ਗਿਣਤੀ ‘ਚ ਲੋਕ ਇਸ ਦੀ ਲਾਗ ਲੱਗਣ ਨਾਲ ਪੀੜਤ ਹਨ । ਹੁਣ ਤੱਕ ਕਈ ਸੈਲੀਬ੍ਰੇਟੀਜ਼ ਵੀ ਇਸ ਦੀ ਲਪੇਟ ‘ਚ ਆ ਚੁੱਕੇ ਹਨ ।

https://www.instagram.com/p/CAAL4M0Djmx/

Related Post