ਹੇਮਾ ਮਾਲਿਨੀ ਨੇ ਵਿਦੇਸ਼ੀ ਕਲਾਕਾਰਾਂ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਕੀਤੇ ਜਾ ਰਹੇ ਟਵੀਟਸ ‘ਤੇ ਦਿੱਤਾ ਪ੍ਰਤੀਕਰਮ

By  Shaminder February 4th 2021 03:19 PM

ਕਿਸਾਨ ਅੰਦੋਲਨ ਨੂੰ ਲੈ ਕੇ ਕੌਮਾਂਤਰੀ ਪੱਧਰ ਦੇ ਕਲਾਕਾਰਾਂ ਵੱਲੋਂ ਰਿਐਕਸ਼ਨ ਆ ਰਹੇ ਹਨ । ਰਿਹਾਨਾ ਦੇ ਟਵੀਟ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ ਵੱਲੋਂ ਵੀ ਲਗਾਤਾਰ ਟਵੀਟ ਕੀਤੇ ਜਾ ਰਹੇ ਹਨ । ਹੁਣ ਡਰੀਮ ਗਰਲ ਹੇਮਾ ਮਾਲਿਨੀ ਦਾ ਵੀ ਇੱਕ ਟਵੀਟ ਸਾਹਮਣੇ ਆਇਆ ਹੈ । ਹੇਮਾ ਮਾਲਿਨੀ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਵੀ ਖੂਬ ਵਾਇਰਲ ਹੋ ਰਿਹਾ ਹੈ ।

hema

ਫੈਂਸ ਵੀ ਇਸ ਟਵੀਟ ‘ਤੇ ਰਿਐਕਸ਼ਨ ਦੇ ਰਹੇ ਹਨ।ਹੇਮਾ ਮਾਲਿਨੀ ਨੇ ਵਿਦੇਸ਼ੀ ਕਲਾਕਾਰਾਂ ‘ਤੇ ਤੰਜ਼ ਕੱਸਦੇ ਹੋਏ ਕਿਹਾ ਹੈ ਕਿ ‘ਆਖਿਰ ਉਹ ਇਸ ਸਭ ਤੋਂ ਹਾਸਲ ਕੀ ਕਰਨਾ ਚਾਹੁੰਦੇ ਹਨ। ਉਹ ਕਿਸੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ‘ਚ ਲੱਗੇ ਹੋਏ ਹਨ ।

ਹੋਰ ਪੜ੍ਹੋ : ਕਿਸਾਨਾਂ ਖਿਲਾਫ ਬੋਲਣ ਵਾਲੇ ਅਕਸ਼ੇ ਕੁਮਾਰ ਨੂੰ ਜੈਜ਼ੀ ਬੀ ਨੇ ਦਿੱਤਾ ਕਰਾਰਾ ਜਵਾਬ, ਟਵੀਟ ਕਰਕੇ ਕਹਿ ਦਿੱਤੀ ਵੱਡੀ ਗੱਲ

ਉਨ੍ਹਾਂ ਨੇ ਅੱਗੇ ਲਿਖਿਆ ਕਿ ‘ਮੈਂ ਉਨ੍ਹਾਂ ਵਿਦੇਸ਼ੀ ਹਸਤੀਆਂ ਦੇ ਨਾਲ ਰੁਬਰੂ ਹਾਂ, ਜਿਨ੍ਹਾਂ ਲਈ ਸਾਡਾ ਗੌਰਵਸ਼ਾਲੀ ਭਾਰਤ ਸਿਰਫ ਇੱਕ ਨਾਮ ਹੈ ।

hema

ਜੋ ਕਿ ਉਨ੍ਹਾਂ ਨੇ ਸੁਣਿਆ ਹੈ ।ਉਹ ਬੜੀ ਹੀ ਬੇਬਾਕੀ ਦੇ ਨਾਲ ਸਾਡੇ ਅੰਦਰੂਨੀ ਮਾਮਲਿਆਂ ਅਤੇ ਨੀਤੀਆਂ ‘ਤੇ ਕਮੈਂਟਸ ਕਰ ਰਹੇ ਹਨ।

hema

ਮੈਂ ਹੈਰਾਨ ਹਾਂ ਕਿ ਉਹ ਹਾਸਲ ਕੀ ਕਰਨਾ ਚਾਹੁੰਦੇ ਹਨ’ । ਦੱਸ ਦਈਏ ਕਿ ਇਸ ਤੋਂ ਪਹਿਲਾਂ ਅਕਸ਼ੇ ਕੁਮਾਰ, ਸੁਨੀਲ ਸ਼ੈੱਟੀ ਸਣੇ ਕਈ ਬਾਲੀਵੁੱਡ ਸਟਾਰ ਰਿਹਾਨਾ ਦੇ ਟਵੀਟ ‘ਤੇ ਪ੍ਰਤੀਕਰਮ ਦਿੰਦੇ ਹੋਏ ਸਰਕਾਰ ਦਾ ਪੱਖ ਪੂਰ ਰਹੇ ਹਨ ।

 

Related Post