ਬਾਲੀਵੁੱਡ ‘ਚ ਡਰੱਗਸ ਕਲਚਰ ‘ਤੇ ਹੇਮਾ ਮਾਲਿਨੀ ਨੇ ਰੱਖੀ ਆਪਣੀ ਰਾਇ

By  Shaminder September 17th 2020 02:01 PM -- Updated: September 17th 2020 04:00 PM

ਰਾਜਸਭਾ ‘ਚ ਹਾਲ ਵਿੱਚ ਜਯਾ ਬੱਚਨ ਨੇ ਸਪੀਚ ਦਿੱਤੀ । ਉਨ੍ਹਾਂ ਨੇ ਕਿਹਾ ਕਿ ਬਾਲੀਵੁੱਡ ਇੰਡਸਟਰੀ ਦੇ ਖਿਲਾਫ ਸਾਜਿਸ਼ ਰਚੀ ਜਾ ਰਹੀ ਹੈ ਅਤੇ ਇਸ ਦੀ ਇਮੇਜ਼ ਨੂੰ ਖਰਾਬ ਕੀਤਾ ਜਾ ਰਿਹਾ ਹੈ । ਹੁਣ ਫ਼ਿਲਮ ਇੰਡਸਟਰੀ ‘ਚ ਡਰੱਗਸ ਕਲਚਰ ‘ਤੇ ਹੇਮਾ ਮਾਲਿਨੀ ਨੇ ਵੀ ਆਪਣੀ ਰਾਇ ਰੱਖੀ ਹੈ । ਹੇਮਾ ਮਾਲਿਨੀ ਨੇ ਇੱਕ ਨਿੱਜੀ ਅਖਬਾਰ ਨੂੰ ਦਿੱਤੇ ਇੰਟਰਵਿਊ ‘ਚ ਕਿਹਾ ਹੈ ਕਿ ਹਰ ਜਗ੍ਹਾ ਡਰੱਗਸ ਚੱਲਦੇ ਹਨ ।

ਹੋਰ ਪੜ੍ਹੋ:ਹੇਮਾ ਮਾਲਿਨੀ ਬਾਰੇ ਫੈਲੀ ਸੀ ਇਹ ਅਫ਼ਵਾਹ, ਅਦਾਕਾਰਾ ਨੇ ਖੁਦ ਸਾਹਮਣੇ ਆ ਕੇ ਦੱਸਿਆ ਸੱਚ

hema Malini hema Malini

ਕਿਉਂ ਸਿਰਫ਼ ਬਾਲੀਵੁੱਡ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ 99 ਫੀਸਦੀ ਲੋਕ ਡਰੱਗਸ ਦਾ ਸੇਵਨ ਕਰਦੇ ਹਨ। ਅਜਿਹਾ ਕਰਕੇ ਸਾਨੂੰ ਬਦਨਾਮ ਨਹੀਂ ਕਰ ਸਕਦੇ ਇਹ ਲੋਕ । ਹੇਮਾ ਮਾਲਿਨੀ ਨੇ ਐਕਟਰ ਅਤੇ ਆਗੂ ਰਵੀਕਿਸ਼ਨ ਦਾ ਸਪੋਟ ਕਰਦੇ ਹੋਏ ਕਿਹਾ ਸੀ ਕਿ ‘ਮੈਂ ਰਵੀਕਿਸ਼ਨ ਦੀ ਗੱਲ ਨਾਲ ਸਹਿਮਤ ਹਾਂ।

Hema Malini Hema Malini

ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਹਨ, ਖ਼ਾਸ ਕਰਕੇ ਨੌਜਵਾਨ ਹਨ ਜੋ ਡਰੱਗਸ ਲੈ ਰਹੇ ਹਨ। ਸਾਨੂੰ ਪੂਰੀ ਇੰਡਸਟਰੀ ਨੂੰ ਮਿਲ ਕੇ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਇੰਡਸਟਰੀ ਦੇ ਖਿਲਾਫ ਜੋ ਚੀਜ਼ਾਂ ਗਲਤ ਬੋਲੀਆਂ ਜਾ ਰਹੀਆਂ ਹਨ ਉਸ ਨੂੰ ਰੋਕਣਾ ਚਾਹੀਦਾ ਹੈ’।

Related Post