ਅੱਜ ਹੈ ਹੇਮਾ ਮਾਲਿਨੀ ਦਾ ਜਨਮ ਦਿਨ, ਇਸ ਬੰਦੇ ਨੇ ਹੇਮਾ ਮਾਲਿਨੀ ਨੂੰ ਫ਼ਿਲਮ ’ਚੋਂ ਮੇਹਣਾ ਮਾਰ ਕੇ ਕੱਢ ਦਿੱਤਾ ਸੀ ਬਾਹਰ

By  Rupinder Kaler October 16th 2019 11:37 AM

ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਦਾ ਅੱਜ ਜਨਮ ਦਿਨ ਹੈ । ਹੇਮਾ ਦਾ ਜਨਮ 16 ਅਕਤੂਬਰ 1948 ਨੂੰ ਤਾਮਿਲਨਾਡੂ ਦੇ ਇੱਕ ਪਿੰਡ ਵਿੱਚ ਹੋਇਆ ਸੀ ।ਉਹਨਾਂ ਦੇ ਬਚਪਨ ਤਾਮਿਲਨਾਡੂ ਦੇ ਵੱਖ ਵੱਖ ਸ਼ਹਿਰਾਂ ਵਿੱਚ ਬੀਤਿਆ ਸੀ । ਉਹਨਾਂ ਦੇ ਪਿਤਾ ਵੀ.ਐੱਸ.ਆਰ ਚੱਕਰਵਰਤੀ ਤਮਿਲ ਫ਼ਿਲਮਾਂ ਦੇ ਨਿਰਮਾਤਾ ਸਨ । ਸਾਲ 1963 ਵਿੱਚ ਹੇਮਾ ਨੇ ਤਮਿਲ ਫ਼ਿਲਮ ਨਾਲ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ ।

https://www.instagram.com/p/ByHq5pEgBZu/

ਸ਼ੁਰੂਆਤੀ ਦਿਨਾਂ ਵਿੱਚ ਤਮਿਲ ਫ਼ਿਲਮਾਂ ਦੇ ਨਿਰਦੇਸ਼ਕ ਸ਼੍ਰੀਧਰ ਨੇ ਹੇਮਾ ਨੂੰ ਇਹ ਕਹਿ ਕੇ ਫ਼ਿਲਮਾਂ ਵਿੱਚ ਕੰਮ ਦੇਣਾ ਬੰਦ ਕਰ ਦਿੱਤਾ ਸੀ ਕਿ ਉਹਨਾਂ ਵਿੱਚ ਸਟਾਰ ਵਾਲੀ ਅਪੀਲ ਨਹੀਂ ਹੈ । ਪਰ ਬਾਅਦ ਵਿੱਚ ਬਾਲੀਵੁੱਡ ਵਿੱਚ ਹੇਮਾ ਡ੍ਰੀਮ ਗਰਲ ਦੇ ਨਾਂਅ ਨਾਲ ਮਸ਼ਹੂਰ ਹੋਈ । ਬਾਲੀਵੁੱਡ ਵਿੱਚ ਹੇਮਾ ਨੂੰ ਪਹਿਲਾ ਬਰੇਕ ਅਨੰਤ ਸਵਾਮੀ ਨੇ ਦਿੱਤਾ ਸੀ ।

https://www.instagram.com/p/BrwfTNOHYup/

ਉਹਨਾਂ ਨੇ ਹਿੰਦੀ ਫ਼ਿਲਮ ‘ਸਪਨੋਂ ਕੇ ਸੌਦਾਗਰ’ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ । ਇਸ ਫ਼ਿਲਮ ਵਿੱਚ ਉਹ ਰਾਜ ਕਪੂਰ ਨਾਲ ਦਿਖਾਈ ਦਿੱਤੀ ਸੀ । ਇਸ ਦੌਰਾਨ ਹੇਮਾ ਸਿਰਫ 16 ਸਾਲ ਦੀ ਸੀ । ਰਾਜ ਕਪੂਰ ਨੇ ਉਹਨਾਂ ਦਾ ਸਕਰੀਨ ਟੈਸਟ ਲਿਆ ਸੀ । ਹੇਮਾ ਇਸ ਗੱਲ ਨੂੰ ਮੰਨਦੀ ਹੈ ਕਿ ਜੋ ਵੀ ਅੱਜ ਹੈ ਉਹ ਰਾਜ ਕਪੂਰ ਕਰਕੇ ਹੈ । ਇਸ ਫ਼ਿਲਮ ਤੋਂ ਬਾਅਦ ਹੇਮਾ ਨੂੰ ਦੇਵ ਆਨੰਦ ਨਾਲ ਫ਼ਿਲਮ ਜਾਨੀ ਮੇਰਾ ਨਾਮ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ।

https://www.instagram.com/p/BpCOYpxhTba/

ਇਹ ਫ਼ਿਲਮ ਹਿੱਟ ਹੋ ਗਈ । ਇਸ ਤੋਂ ਬਾਅਦ ਉਹਨਾਂ ਨੂੰ ਵੱਡਾ ਬਰੇਕ ਰਮੇਸ਼ ਸਿੱਪੀ ਨੇ ਆਪਣੀ ਫ਼ਿਲਮ ਅੰਦਾਜ਼ ਵਿੱਚ ਦਿੱਤਾ । ਇਸ ਫ਼ਿਲਮ ਵਿੱਚ ਉਹਨਾਂ ਨੇ ਇੱਕ ਵਿਧਵਾ ਦਾ ਕਿਰਦਾਰ ਨਿਭਾਇਆ ਸੀ । ਆਪਣੇ ਕਰੀਅਰ ਦੌਰਾਨ ਹੇਮਾ ਮਾਲਿਨੀ ਨੇ ਅਮਿਤਾਬ ਬੱਚਨ, ਰਾਜੇਸ਼ ਖੰਨਾ, ਜਤਿੰਦਰ, ਸੰਜੀਵ ਕੁਮਾਰ ਤੇ ਧਰਮਿੰਦਰ ਵਰਗੇ ਕਈ ਅਦਾਕਾਰਾਂ ਨਾਲ ਕੰਮ ਕੀਤਾ । ਸਾਲ 1975 ਵਿੱਚ ਫ਼ਿਲਮ ਸ਼ੋਲੇ ਫ਼ਿਲਮ ਵਿੱਚ ਉਹਨਾਂ ਦਾ ਚੁਲਬੁਲਾ ਅੰਦਾਜ਼ ਹਰ ਇੱਕ ਨੂੰ ਪਸੰਦ ਆਇਆ ਤੇ ਉਹਨਾਂ ਦਾ ਇਹ ਅੰਦਾਜ਼ ਅੱਜ ਵੀ ਚਰਚਾ ਵਿੱਚ ਹੈ ।

Related Post