ਕਈ ਵਾਰ ਅਸੀਂ ਸੁਸਤੀ ਮਹਿਸੂਸ ਕਰਦੇ ਹਾਂ ਅਤੇ ਅਚਾਨਕ ਸਹੀ ਤਰੀਕੇ ਦੇ ਨਾਲ ਸਾਡਾ ਭੋਜਨ ਪਚ ਨਹੀਂ ਪਾਉਂਦਾ । ਅਜਿਹੇ ‘ਚ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਤੁਹਾਨੂੰ ਆਪਣੇ ਸਰੀਰ ਅੰਦਰ ਮੌਜੂਦ ਜ਼ਹਿਰੀਲੇ (Detox) ਪਦਾਰਥਾਂ ਨੁੰ ਕੱਢਣ ਦੀ ਜ਼ਰੂਰਤ ਹੈ । ਤੁਸੀਂ ਵੀ ਘਰ ਬੈਠ ਕੇ ਕੁਝ ਤਰੀਕੇ ਅਪਣਾ ਕੇ ਸਰੀਰ ‘ਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਕੱਢ ਸਕਦੇ ਹੋ । ਇਸ ਪ੍ਰਕਿਰਿਆ ਹਲਕਾ ਫੁਲਕਾ ਭੋਜਨ ਖਾਓ।
image From google
ਹੋਰ ਪੜ੍ਹੋ: ਸੁਸਤੀ ਦੂਰ ਕਰਨ ਲਈ ਇਨ੍ਹਾਂ ਤਰਲ ਪਦਾਰਥਾਂ ਦਾ ਤੁਸੀਂ ਕਰ ਸਕਦੇ ਹੋ ਇਸਤੇਮਾਲ
ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਕੱਢਣ ਦੇ ਲਈ ਅਤੇ ਮੈਟਾਬੋਲਿਜ਼ਮ ਨੂੰ ਵਧਾਉਣ ਲਈ ਮਿੱਠੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ । ਜਿੰਨਾ ਹੋ ਸਕੇ ਘੱਟ ਤੋਂ ਘੱਟ ਚੀਨੀ ਦਾ ਇਸਤੇਮਾਲ ਕਰੋ । ਪਾਣੀ ਜਿੱਥੇ ਸਾਡੇ ਜੀਵਨ ਦੇ ਲਈ ਬਹੁਤ ਜ਼ਰੂਰੀ ਹੈ, ਉੱਥੇ ਹੀ ਪਾਣੀ ਕਈ ਬੀਮਾਰੀਆਂ ਨੂੰ ਵੀ ਦੂਰ ਕਰਦਾ ਹੈ ।

ਹੋਰ ਪੜ੍ਹੋ : ਸਰੀਰ ਲਈ ਵਿਟਾਮਿਨਸ ਮਿਨਰਲ ਹੁੰਦੇ ਹਨ ਬਹੁਤ ਜ਼ਰੂਰੀ, ਇਨ੍ਹਾਂ ਚੀਜ਼ਾਂ ਤੋਂ ਕੀਤੇ ਜਾ ਸਕਦੇ ਹਨ ਪ੍ਰਾਪਤ
ਸਵੇਰੇ ਖਾਲੀ ਪੇਟ ਪਾਣੀ ਪੀਣ ਦੇ ਕਈ ਫਾਇਦੇ ਦੱਸੇ ਗਏ ਹਨ । ਇਸ ਤੋਂ ਇਲਾਵਾ ਸਰੀਰ ਨੂੰ ਡੀਟੌਕਸ ਕਰਨ ਦੇ ਲਈ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ । ਦਸ ਬਾਰਾਂ ਗਲਾਸ ਪਾਣੀ ਦੇ ਰੋਜ਼ਾਨਾ ਪੀਓ ਕਿਉਂਕਿ ਪਾਣੀ ਜ਼ਿਆਦਾ ਪੀਣ ਦੇ ਨਾਲ ਸਰੀਰ ‘ਚ ਮੌਜੂਦ ਜ਼ਹਿਰੀਲੇ ਤੱਤ ਪਸੀਨੇ ਰਾਹੀਂ ਬਾਹਰ ਨਿਕਲ ਜਾਂਦੇ ਹਨ ।
image From google
ਨਿੰਬੂ ਪਾਣੀ ‘ਚ ਵੱਡੀ ਮਾਤਰਾ ‘ਚ ਵਿਟਾਮਿਨ ਸੀ ਪਾਇਆ ਜਾਂਦਾ ਹੈ । ਇਸ ਦੇ ਨਾਲ ਹੀ ਇਹ ਸਰੀਰ ਨੂੰ ਨਵੀਂ ਊਰਜਾ ਵੀ ਪ੍ਰਦਾਨ ਕਰਦਾ ਹੈ । ਇਸ ਲਈ ਤੁਸੀਂ ਨਿੰਬੂ ਪਾਣੀ ਦਾ ਇਸਤੇਮਾਲ ਕਰਕੇ ਵੀ ਸਰੀਰ ਨੂੰ ਡੀਟੌਕਸ ਕਰ ਸਕਦੇ ਹੋ । ਜ਼ਿਆਦਾ ਚਾਹ ਵੀ ਸਿਹਤ ਦੇ ਲਈ ਹਾਨੀਕਾਰਕ ਹੁੰਦੀ ਹੈ, ਜਿੱਥੋਂ ਤੱਕ ਹੋ ਸਕੇ ਚਾਹ ਦਾ ਘੱਟ ਇਸਤੇਮਾਲ ਕਰੋ ਜਾਂ ਫਿਰ ਹਰਬਲ ਚਾਹ ਵੀ ਪੀਤੀ ਜਾ ਸਕਦੀ ਹੈ ।