ਠੰਢ ਦੇ ਮੌਸਮ ਵਿੱਚ ਵਾਲ ਝੜਨ ਤੇ ਡੈਂਡਰਫ਼ ਦੀ ਸਮੱਸਿਆ ਤੋਂ ਇਸ ਤਰ੍ਹਾਂ ਪਾਓ ਛੁਟਕਾਰਾ

By  Rupinder Kaler December 21st 2020 07:20 PM

ਠੰਢ ਦੇ ਮੌਸਮ ਵਿੱਚ ਡੈਂਡਰਫ਼ ਦੀ ਸਮੱਸਿਆ ਆਮ ਹੋ ਜਾਂਦੀ ਹੈ । ਇਹੀ ਨਹੀਂ ਕੁਝ ਲੋਕਾਂ ਦੇ ਤਾਂ ਵਾਲ ਵੀ ਝੜਨ ਲੱਗ ਜਾਂਦੇ ਹਨ । ਵਾਲ ਝੜਨ ਜਾਂ ਕਮਜ਼ੋਰ ਹੋਣ ਦਾ ਮੁੱਖ ਕਾਰਨ 1,800 ਕੈਲੋਰੀ ਤੋਂ ਹੇਠਾਂ ਦੀ ਖ਼ੁਰਾਕ ਹੈ। ਇਸ ਤੋਂ ਇਲਾਵਾ ਡੇਂਗੂ, ਮਲੇਰੀਆ, ਚਿਕਨਗੁਨੀਆ, ਟਾਇਫ਼ਾਇਡ ਜਿਹੀਆਂ ਬੀਮਾਰੀਆਂ ਵੀ ਵਾਲਾਂ ਦੀ ਸਿਹਤ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ।

dandruff

ਹੋਰ ਪੜ੍ਹੋ :

ਸ਼ਹਿਦ ਖਾਣ ਦੇ ਹਨ ਬਹੁਤ ਸਾਰੇ ਫਾਇਦੇ, ਕਈ ਬਿਮਾਰੀਆਂ ਨੂੰ ਕਰਦੀ ਹੈ ਦੂਰ

ਗੁਰਪ੍ਰੀਤ ਘੁੱਗੀ ਨੇ ਕਿਸਾਨਾਂ ਨੂੰ ਇਸ ਤਰ੍ਹਾਂ ਦੇ ਲੋਕਾਂ ਤੋਂ ਬਚ ਕੇ ਰਹਿਣ ਲਈ ਕਿਹਾ, ਵੀਡੀਓ ਕੀਤੀ ਸਾਂਝੀ

dandruff

ਇਸ ਦੇ ਨਾਲ ਹੀ ਆਇਰਨ, ਵਿਟਾਮਿਨ ਬੀ-12, ਵਿਟਾਮਿਨ ਡੀ ਤੇ ਫ਼ੈਰੀਟੀਨ ਦਾ ਘੱਟ ਹੋਣਾ ਵੀ ਵਾਲਾਂ ਦੇ ਝੜਨ ਲਈ ਜ਼ਿੰਮੇਵਾਰ ਹੈ।ਫ਼ੀਮੇਲ ਪੈਟਰਨ ਹੇਅਰ ਲੌਸ: ਇਸ ਮਾਮਲੇ ’ਚ ਵਾਲ ਘੱਟ ਜਾਂ ਥੋੜ੍ਹੀ ਵੱਧ ਮਾਤਰਾ ’ਚ ਝੜਦੇ ਹਨ ਪਰ ਹੌਲੀ-ਹੌਲੀ ਵਾਲ ਪਤਲੇ ਹੋਣ ਲੱਗਦੇ ਹਨ। ਟੈਲੋਜਨ ਐਫ਼ਲੁਵੀਅਮ: ਇਸ ਵਿੱਚ ਵਾਲ ਅਚਾਨਕ ਬਹੁਤ ਜ਼ਿਆਦਾ ਝੜਨ ਲੱਗਦੇ ਹਨ। ਇਸ ਹਾਲਤ ਵਿੱਚ ਰੋਜ਼ਾਨਾ ਸੌ ਵਾਲ ਝੜਦੇ ਹਨ।

ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਖਾਣ-ਪੀਣ ਵਿੱਚ ਜ਼ਿੰਕ, ਆਇਰਨ, ਬਾਇਓਟੀਨ, ਅਮੀਨੋ ਐਸਿਡ, ਵਿਟਾਮਿਨ ਏ ਜਿਹੇ ਪੋਸ਼ਕ ਤੱਤਾਂ ਨੂੰ ਜ਼ਰੂਰ ਸ਼ਾਮਲ ਕਰੋ। ਭੋਜਨ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਰੱਖੋ। ਓਮੇਗਾ 3 ਫ਼ੈਟੀ ਐਸਿਡ ਵਾਲੀਆਂ ਚੀਜ਼ਾਂ, ਸੋਇਆਬੀਨ, ਕੈਨੋਲਾ ਆਇਲ, ਫ਼ਲੈਕਸ ਸੀਡਜ਼ ਜ਼ਰੂਰ ਖਾਓ।

Related Post