ਬਾਲੀਵੁੱਡ ਅਦਾਕਾਰਾ ਰੇਖਾ ਕਿਸ ਦੇ ਨਾਂਅ ਦਾ ਲਗਾਉਂਦੀ ਹੈ ਸੰਧੂਰ, ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

By  Rupinder Kaler October 16th 2019 01:51 PM

ਰੇਖਾ ਬਾਲੀਵੁੱਡ ਦੀ ਉਹ ਅਦਾਕਾਰਾ ਹੈ ਜਿਸ ਦੀ ਜ਼ਿੰਦਗੀ ਨਾਲ ਕਈ ਰਾਜ਼ ਜੁੜੇ ਹੋਏ ਹਨ ।ਪਰ ਸਭ ਤੋਂ ਵੱਡਾ ਰਾਜ਼ ਉਹਨਾਂ ਵੱਲੋਂ ਸੰਦੂਰ ਭਰਨ ਦਾ ਹੀ ਹੈ । ਹਰ ਕੋਈ ਇਹ ਜਾਨਣ ਚਾਹੁੰਦਾ ਹੈ ਕਿ ਰੇਖਾ ਕਿਸ ਦੇ ਨਾਂਅ ਦਾ ਸੰਧੂਰ ਭਰਦੀ ਹੈ ਕਿਉਂਕਿ ਰੇਖਾ ਜਿਸ ਵੀ ਫੰਕਸ਼ਨ ਵਿੱਚ ਜਾਂਦੀ ਹੈ ਉੱਥੇ ਸੰਧੂਰ ਲਗਾ ਕੇ ਜ਼ਰੂਰ ਜਾਂਦੀ ਹੈ । ਰੇਖਾ ਤੇ ਅਮਿਤਾਬ ਬੱਚਨ ਦਾ ਕੀ ਰਿਸ਼ਤਾ ਰਿਹਾ ਹੈ ਇਹ ਹਰ ਕੋਈ ਜਾਣਦਾ ਹੈ, ਰੇਖਾ ਇਸ ਰਿਸ਼ਤੇ ਨੂੰ ਇੱਕ ਨਾਂਅ ਦੇਣਾ ਚਾਹੁੰਦੀ ਸੀ ਪਰ ਇਸ ਤਰ੍ਹਾਂ ਨਹੀਂ ਹੋਇਆ ।

https://www.instagram.com/p/BpI6U9lgLMv/

ਪਰ ਇੱਕ ਦਿਨ ਰੇਖਾ ਇਸ ਤਰ੍ਹਾਂ ਦੇ ਅੰਦਾਜ਼ ਵਿੱਚ ਨਜ਼ਰ ਆਈ ਕਿ ਹਰ ਕੋਈ ਹੈਰਾਨ ਰਹਿ ਗਿਆ । ਇਹ ਘਟਨਾ 1980 ਦੀ ਹੈ ਜਦੋਂ ਰਿਸ਼ੀ ਕਪੂਰ ਤੇ ਨੀਤੂ ਸਿੰਘ ਦਾ ਵਿਆਹ ਸੀ । ਇਸ ਵਿਆਹ ਵਿੱਚ ਰੇਖਾ ਵੀ ਸ਼ਾਮਿਲ ਹੋਈ, ਹਰ ਕਿਸੇ ਦੀ ਨਜ਼ਰ ਰੇਖਾ ਤੇ ਸੀ ਕਿਉਂਕਿ ਰੇਖਾ ਨੇ ਆਪਣੀ ਮਾਂਗ ਵਿੱਚ ਸੰਧੂਰ ਭਰਿਆ ਸੀ । ਹਰ ਕੋਈ ਜਾਨਣਾ ਚਾਹੁੰਦਾ ਸੀ ਕਿ ਇਹ ਕਿਸ ਦੇ ਨਾਂਅ ਦਾ ਸੰਧੂਰ ਹੈ ।

https://www.instagram.com/p/BdeqzPNBFYG/

ਹਰ ਕੋਈ ਇਹੀ ਸਵਾਲ ਕਰ ਰਿਹਾ ਸੀ ਕਿ ਰੇਖਾ ਨੇ ਅਮਿਤਾਬ ਬੱਚਨ ਨਾਲ ਵਿਆਹ ਕਰ ਲਿਆ ਹੈ । ਇਹ ਤਸਵੀਰ ਇੱਕ ਮੈਗਜੀਨ ਨੇ ਵੀ ਛਾਪੀ ਸੀ । ਪਰ ਇਸ ਬਾਰੇ ਰੇਖਾ ਨੇ ਕਦੇ ਵੀ ਖੁੱਲ ਕੇ ਨਹੀਂ ਬੋਲਿਆ ਤੇ ਇਹ ਇੱਕ ਰਾਜ਼ ਹੀ ਰਿਹਾ । ਕੋਈ ਕਹਿੰਦਾ ਹੈ ਕਿ ਰੇਖਾ ਆਪਣੇ ਪਿਆਰ ਦੇ ਨਾਂਅ ਦਾ ਸੰਧੂਰ ਲਗਾਉਂਦੀ ਹੈ । ਕੋਈ ਕਹਿੰਦਾ ਹੈ ਕਿ ਰੇਖਾ ਖੂਬਸੁਰਤੀ ਵਧਾਉਣ ਲਈ ਸੰਧੂਰ ਲਗਾਉਂਦੀ ਹੈ । ਸੱਚ ਕੀ ਹੈ ਇਹ ਰੇਖਾ ਹੀ ਜਾਣਦੀ ਹੈ ।

ਰੇਖਾ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕ ਆਏ ਕਈਆਂ ਨਾਲ ਉਹਨਾਂ ਦਾ ਨਾਂਅ ਜੁੜਿਆ ਪਰ ਕੋਈ ਵੀ ਉਹਨਾਂ ਦਾ ਨਹੀਂ ਬਣਿਆ । ਵਿਸ਼ਵਜੀਤ, ਵਿਨੋਦ ਮਹਿਰਾ, ਕਿਰਨ ਕੁਮਾਰ, ਜਤਿੰਦਰ, ਸ਼ੱਤਰੂਗਣ, ਸੰਜੇ ਦੱਤ ਇੱਥੋਂ ਤੱਕ ਕਿ ਅਕਸ਼ੇ ਕੁਮਾਰ ਨਾਲ ਵੀ ਉਹਨਾਂ ਦਾ ਨਾਂਅ ਜੁੜਿਆ ।

 

Related Post