‘ਮਾਂ ਪਿਓ ਦੇ ਹੁੰਦਿਆਂ, ਪੁੱਤ ਦਾ ਤੁਰ ਜਾਣਾ ਇਸ ਤੋਂ ਵੱਡਾ ਕੋਈ ਹੋਰ ਦੁੱਖ ਨਹੀਂ', ਜਸਵਿੰਦਰ ਭੱਲਾ ਨੇ ਸਿੱਧੂ ਮੂਸੇਵਾਲਾ ਦੇ ਦਿਹਾਂਤ ‘ਤੇ ਪ੍ਰਗਟਾਇਆ ਦੁੱਖ

By  Shaminder May 30th 2022 12:08 PM -- Updated: May 30th 2022 12:11 PM

ਪੰਜਾਬੀ ਇੰਡਸਟਰੀ ਦੇ ਸਿਤਾਰੇ ਸਿੱਧੂ ਮੂਸੇਵਾਲਾ (Sidhu Moosewala)  ਦੇ ਕਤਲ ‘ਤੇ ਦੁੱਖ ਜਤੇ ਰਹੇ ਨੇ । ਅਦਾਕਾਰ ਜਸਵਿੰਦਰ ਭੱਲਾ (Jaswinder Bhalla) ਨੇ ਵੀ ਸਿੱਧੂ ਮੂਸੇਵਾਲਾ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਸਿੱਧੂ ਮੂਸੇਵਾਲਾ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ‘ਮਾਂ ਪਿਓ ਦੇ ਹੁੰਦਿਆਂ, ਪੁੱਤ ਦਾ ਤੁਰ ਜਾਣਾ…ਇਸ ਤੋ ਵੱਡਾ ਕੋਈ ਹੋਰ ਦੁੱਖ ਹੋ ਨਹੀਂ ਸਕਦਾ, ਬਹੁਤ ਦੁੱਖਦਾਇਕ, ਰਿਪ’।

sidhu Moosewala ,

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਭਾਵੁਕ ਹੋਈ ਜਸਵਿੰਦਰ ਬਰਾੜ, ਕਿਹਾ ‘ਮੇਰਾ ਸੋਹਣਾ ਪੁੱਤ ਹੁਣ ਮੈਂ ਤੈਨੂੰ ਕਿੱਥੋਂ ਲੱਭਾਂ’

ਜਸਵਿੰਦਰ ਭੱਲਾ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਦੁੱਖ ਜਤਾ ਰਹੇ ਹਨ । ਇਸ ਦੇ ਨਾਲ ਹੀ ਸਿੱਧੂ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ । ਸਿੱਧੂ ਮੂਸੇਵਾਲਾ ਦੀ ਮਾਂ ਤਾਂ ਆਪਣੀ ਸੁਧ ਬੁਧ ਹੀ ਗੁਆ ਚੁੱਕੇ ਨੁੇ । ਗਾਇਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਆਪਣੇ ਪੁੱਤਰ ਨੂੰ ਗੁਆਉਣ ਤੋਂ ਬਾਅਦ ਮਾਪੇ ਸਦਮੇ ‘ਚ ਹਨ ।

ਹੋਰ ਪੜ੍ਹੋ : ਵੇਖੋ ਸਿੱਧੂ ਮੂਸੇਵਾਲਾ ਦੇ ਬਚਪਨ ਦੀਆਂ ਖ਼ਾਸ ਤਸਵੀਰਾਂ, ਦੁਨੀਆ ਭਰ ‘ਚ ਪ੍ਰਸ਼ੰਸਕ ਹੋ ਰਹੇ ਭਾਵੁਕ

ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ‘ਚ ਉਨ੍ਹਾਂ ਨੇ ਆਪਣੀ ਖ਼ਾਸ ਜਗ੍ਹਾ ਬਣਾ ਲਈ ਸੀ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਸਿੱਧੂ ਮੂਸੇਵਾਲਾ ਆਪਣੇ ਬੇਬਾਕ ਬੋਲਾਂ ਦੇ ਲਈ ਜਾਣੇ ਜਾਂਦੇ ਹਨ ।

ਇਸੇ ਬੇਬਾਕ ਅੰਦਾਜ਼ ਦੇ ਕਾਰਨ ਉਹ ਕਈ ਲੋਕਾਂ ਦੀਆਂ ਅੱਖਾਂ ‘ਚ ਰੜਕਦੇ ਵੀ ਸਨ । ਬੀਤੇ ਦਿਨ ਉਹ ਆਪਣੇ ਘਰ ਤੋਂ ਆਪਣੀ ਗੱਡੀ ‘ਚ ਕਿਤੇ ਜਾਣ ਲਈ ਨਿਕਲੇ ਸਨ ਕਿ ਰਸਤੇ ‘ਚ ਉਨ੍ਹਾਂ ਦਾ ਕੁਝ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਲਾਰੇਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ।

Related Post