ਮੰਜੇ ਬਿਸਤਰੇ-2 'ਚ ਗਿੱਪੀ ਗਰੇਵਾਲ ਦੇ ਸਵਾਲਾਂ ਦੇ ਦਿਓ ਜਵਾਬ ਅਤੇ ਜਿੱਤੋ ਫ਼ਿਲਮ ਦੇ ਪ੍ਰੀਮੀਅਰ ਸ਼ੋਅ ਦੀਆਂ ਟਿਕਟਾਂ
Shaminder
March 30th 2019 03:52 PM
ਮੰਜੇ ਬਿਸਤਰੇ-2 ਦੀ ਸਟਾਰਕਾਸਟ ਵੱਲੋਂ ਫ਼ਿਲਮ ਦੀ ਲਗਾਤਾਰ ਪ੍ਰਮੋਸ਼ਨ ਕੀਤੀ ਜਾ ਰਹੀ ਹੈ । ਇਸ ਫ਼ਿਲਮ 'ਚ ਗਿੱਪੀ ਗਰੇਵਾਲ ਅਤੇ ਗੁਰਪ੍ਰੀਤ ਘੁੱਗੀ ਦਰਸ਼ਕਾਂ ਦਾ ਮਨੋਰੰਜਨ ਕਰਨਗੇ । ਗਿੱਪੀ ਗਰੇਵਾਲ ਨੇ ਇਸ ਫ਼ਿਲਮ ਲਈ ਇੱਕ ਕੰਟੈਸਟ ਰੱਖਿਆ ਹੈ । ਇਸ ਫ਼ਿਲਮ ਦੇ ਪ੍ਰੀਮੀਅਰ ਸ਼ੋਅ ਦੀਆਂ ਟਿਕਟਾਂ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਤਾਂ 'ਚ ਤੁਸੀਂ ਵੀ ਇਸ ਫ਼ਿਲਮ ਲਈ ਸ਼ੁਰੂ ਕੀਤੇ ਕੰਟੈਸਟ 'ਚ ਭਾਗ ਲੈ ਸਕਦੇ ਹੋ ।