ਗਾਇਕ ਜੋਰਡਨ ਸੰਧੂ ਦਾ ਨਵਾਂ ਗੀਤ ਹੀਰੋ ਹੋਇਆ ਰਿਲੀਜ

By  Rajan Sharma October 1st 2018 07:54 AM

ਜੋਰਡਨ ਸੰਧੂ ਪੰਜਾਬੀ ਇੰਡਸਟਰੀ ਦੇ ਬੜੇ ਹੀ ਮਸ਼ਹੂਰ ਅਤੇ ਟੈਲੇਂਟਿਡ ਗਾਇਕ ਹਨ| ਜੋਰਡਨ ਸੰਧੂ ਦੇ ਹਰ ਇਕ ਗੀਤ ਨੂੰ ਫੈਨਸ ਦੁਆਰਾ ਬੇਹੱਦ ਪਸੰਦ ਕੀਤਾ ਜਾਂਦਾ ਰਿਹਾ ਹੈ| ਹਾਲ ਹੀ ਵਿੱਚ ਜੋਰਡਨ ਸੰਧੂ jordan sandhu ਵਲੋਂ ਇਕ ਨਵਾਂ ਗੀਤ ਕੱਢਿਆ ਗਿਆ ਹੈ ਜਿਸਦਾ ਟਾਈਟਲ ਹੈ "ਹੀਰੋ" punjabi song| ਇਸ ਗੀਤ ਵਿੱਚ ਜੋਰਡਨ ਇਕ ਹੀਰੋ ਦਾ ਹੀ ਕਿਰਦਾਰ ਨਿਭਾਅ ਰਹੇ ਹਨ | ਇਸ ਗੀਤ ਵਿੱਚ ਜੋਰਡਨ ਸੰਧੂ ਇਕ ਕੁੜੀ ਬੇਹੱਦ ਪਿਆਰ ਕਰਦੇ ਨੇ ਅਤੇ ਕਹਿੰਦੇ ਹਨ ਕਿ ਉਸ ਦੇ ਦੋਸਤ ਉਸਨੂੰ ਹੀਰੋ ਹੀਰੋ ਕਹਿੰਦੇ ਹਨ ਭਾਵੇਂ ਉਸਦੀ ਹਾਲੀ ਤੱਕ ਕੋਈ ਫਿਲਮ ਨਹੀਂ ਆਈ ਫਿਰ ਵੀ ਉਸਨੂੰ ਉਹ ਪਸੰਦ ਨਹੀਂ ਕਰਦੀ|

https://www.instagram.com/p/BoBtz8HlH75/?taken-by=jordansandhu

ਇਸ ਗੀਤ ਵਿੱਚ ਈਸ਼ਾ ਰਿੱਖੀ ਮੁੱਖ ਅਦਾਕਾਰਾ ਦਾ ਕਿਰਦਾਰ ਨਿਭਾਅ ਰਹੀ ਹੈ| ਮਸ਼ਹੂਰ ਗਾਇਕ ਅਤੇ ਅਦਾਕਾਰ ਬੰਟੀ ਬੈਂਸ ਵਲੋਂ ਵੀ ਇਸ ਵਿੱਚ ਆਪਣੀ ਇਕ ਗੈਸਟ ਵਜੋਂ ਭੂਮਿਕਾ ਨਿਭਾਈ ਗਈ ਹੈ| ਗੀਤ punjabi song ਦੇ ਅੰਤ ਵਿੱਚ ਮਸ਼ਹੂਰ ਰੈਪਰ ਬਾਦਸ਼ਾਹ ਨੂੰ ਦਿਖਾਉਂਦੇ ਹੋਏ ਗੀਤ ਇੰਟਰਵਲ ਤੱਕ ਪੇਸ਼ ਕੀਤਾ ਗਿਆ ਹੈ| ਜੋਰਡਨ ਸੰਧੂ sandhu sandhu ਵਲੋਂ ਇਸਦੇ ਰਿਲੀਜ ਹੋਣ ਤੋਂ ਪਹਿਲਾ ਹੀ ਕਈ ਪੋਸਟਰ ਆਪਣੇ ਫੈਨਸ ਨਾਲ ਸਾਂਝਾ ਕੀਤੇ ਗਏ ਸੀ|

https://www.youtube.com/watch?v=vEIkPLk0kpM

ਦੱਸ ਦੇਈਏ ਕਿ ਇਸ ਗੀਤ ਨੂੰ ਜੋਰਡਨ ਸੰਧੂ jordan sandhu ਦੁਆਰਾ ਹੀ ਆਪਣੀ ਅਵਾਜ ਨਾਲ ਸ਼ਿੰਗਾਰਿਆ ਗਿਆ ਹੈ| ਜਿਥੇ ਕਿ ਇਸਦੇ ਬੜੇ ਹੀ ਮਜ਼ੇਦਾਰ ਬੋਲ ਬੰਟੀ ਬੈਂਸ ਵਲੋਂ ਲਿਖੇ ਗਏ ਹਨ ਓਥੇ ਹੀ ਦੈਵੀ ਸਿੰਘ ਦੁਆਰਾ ਇਸਦਾ ਮਿਊਜ਼ਿਕ ਦਿੱਤਾ ਗਿਆ ਹੈ| ਬੰਟੀ ਬੈਂਸ ਇਸ ਗੀਤ punjabi song ਦੇ ਨਿਰਮਾਤਾ ਵੀ ਹਨ| ਗੀਤ ਸੋਸ਼ਲ ਮੀਡਿਆ ਤੇ ਪੂਰੀਆਂ ਧਮਾਲਾਂ ਪਾ ਰਿਹਾ ਹੈ|

https://www.instagram.com/p/BoLWZ3GF6NK/?taken-by=jordansandhu

Related Post