ਤਸਵੀਰ ‘ਚ ਛਿਪੇ ਹਨ ਪੰਜਾਬੀ ਇੰਡਸਟਰੀ ਦੇ ਦੋ ਨਾਮੀ ਸਿਤਾਰੇ, ਬੁੱਝੋ ਭਲਾ ਕੌਣ ਹਨ !

By  Shaminder June 5th 2021 11:31 AM

ਫ਼ਿਲਮੀ ਸਿਤਾਰਿਆਂ ਵੱਲੋਂ ਆਪਣੀਆਂ ਪੁਰਾਣੀਆਂ ਤਸਵੀਰਾਂ ਅਕਸਰ ਸ਼ੇਅਰ ਕੀਤੀਆਂ ਜਾਂਦੀਆਂ ਹਨ । ਬਿੰਨੂ ਢਿੱਲੋਂ ਵੀ ਲਗਾਤਾਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਪੁਰਾਣੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਨ । ਬੀਤੇ ਦਿਨ ਅਦਾਕਾਰ ਨੇ ਜਿੱਥੇ ਆਪਣੇ ਬਚਪਨ ਦੀ ਤਸਵੀਰ ਸਾਂਝੀ ਕੀਤੀ ਸੀ । ਉੱਥੇ ਹੀ ਹੁਣ ਮੁੜ ਤੋਂ ਆਪਣੀ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ ।

Binnu Dhillon Image From Binnu Dhillon isntagram

ਹੋਰ ਪੜ੍ਹੋ : ਅਦਾਕਾਰਾ ਰਿੰਕੂ ਸਿੰਘ ਨਿਕੁੰਭ ਦਾ ਕੋਰੋਨਾ ਕਾਰਨ ਦਿਹਾਂਤ   

Binnu-Dhillon Image From Binnu Dhillon isntagram

ਜਿਸ ‘ਚ ਬਿੰਨੂ ਢਿੱਲੋਂ ਦੇ ਨਾਲ ਨਾਲ ਕਰਮਜੀਤ ਅਨਮੋਲ ਵੀ ਨਜ਼ਰ ਆ ਰਹੇ ਹਨ । ਇਹ ਤਸਵੀਰ ਦੋਵਾਂ ਅਦਾਕਾਰਾਂ ਦੇ ਸੰਘਰਸ਼ ਦੇ ਦਿਨਾਂ ਦੀ ਲੱਗ ਰਹੀ ਹੈ । ਤਸਵੀਰ ‘ਚ ਕਰਮਜੀਤ ਅਨਮੋਲ ਕੋਟੀ ‘ਚ ਨਜ਼ਰ ਆ ਰਹੇ ਹਨ ਜਦੋਂਕਿ ਬਿੰਨੂ ਢਿੱਲੋਂ ਚੈਕ ਹਾਫ ਸਲੀਵ ਸ਼ਰਟ ਅਤੇ ਪੈਂਟ ‘ਚ ਨਜ਼ਰ ਆ ਰਹੇ ਹਨ ।

binnu Image From Binnu Dhillon isntagram

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਬਿੰਨੂ ਢਿੱਲੋਂ ਨੇ ਲਿਖਿਆ ਕਿ 'ਕਾਮਯਾਬੀ ਕਦੇ ਵੱਡੀ ਨਹੀਂ ਹੁੰਦੀ ਉਹਨੂੰ ਪਾਉਣ ਵਾਲੇ ਹਮੇਸ਼ਾਂ ਵੱਡੇ ਹੁੰਦੇ ਨੇ..... ਦੋਸਤੀ ਕਦੇ ਵੱਡੀ ਨਹੀਂ ਹੁੰਦੀ ਉਹਨੂੰ ਨਿਭਾਉਣ ਵਾਲੇ ਵੱਡੇ ਹੁੰਦੇ ਨੇ ...ਤੇ ਇੱਕ ਇਹੋ ਜਿਹਾ ਕਾਮਯਾਬ ਦੋਸਤ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਦੀ ਨਾਮਵਰ ਸ਼ਖਸੀਅਤ ਇਸ ਫੋਟੋ ਵਿਚ ਐ…ਲੱਭੋ ਭਲਾਂ ਕੌਣ ਐ? '।

 

View this post on Instagram

 

A post shared by Binnu Dhillon (@binnudhillons)

ਬਿੰਨੂ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ ।

 

Related Post