ਨੇਹਾ ਕੱਕੜ ਦਾ ਵਿਆਹ ਐਕਸ ਬੁਆਏ ਫਰੈਂਡ ਹਿਮਾਂਸ਼ ਕੋਹਲੀ ਲਈ ਬਣਿਆ ਮੁਸੀਬਤ

By  Rupinder Kaler November 13th 2020 02:01 PM -- Updated: November 13th 2020 02:02 PM

ਕੁਝ ਦਿਨ ਪਹਿਲਾਂ ਹੀ ਨੇਹਾ ਕੱਕੜ ਤੇ ਰੋਹਨਪ੍ਰੀਤ ਦਾ ਵਿਆਹ ਹੋਇਆ ਹੈ, ਪਰ ਇਹ ਵਿਆਹ ਨੇਹਾ ਦੇ ਐਕਸ ਬੁਆਏਫਰੈਂਡ ਲਈ ਮੁਸੀਬਤ ਬਣਦਾ ਜਾ ਰਿਹਾ ਹੈ । ਦਰਅਸਲ ਨੇਹਾ ਦੇ ਵਿਆਹ ਤੋਂ ਬਾਅਦ ਲੋਕ ਹਿਮਾਂਸ਼ ਕੋਹਲੀ ਨੂੰ ਲਗਾਤਾਰ ਟਰੋਲ ਕਰ ਰਹੇ ਹਨ । ਜਿਸ ਕਰਕੇ ਉਹ ਕਾਫੀ ਪਰੇਸ਼ਾਨੀ ਤੋਂ ਗੁਜ਼ਰ ਰਹੇ ਹਨ । ਹਿਮਾਂਸ਼ ਨੇ ਕਿਹਾ ਕਿ ਉਹਨਾਂ ਨੂੰ ਪਤਾ ਹੈ ਕਿ ਨੇਹਾ ਦਾ ਵਿਆਹ ਹੋ ਗਿਆ ਹੈ ਤੇ ਉਹ ਇਸ ਗੱਲ ਤੋਂ ਖੁਸ਼ ਵੀ ਹਨ ।

himanshi-kohli

ਹੋਰ ਪੜ੍ਹੋ :

ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਆਪਣੀ ਨਿੱਜੀ ਸਹਾਇਕ ਨੂੰ ਦੀਵਾਲੀ ਸੈਲੀਬ੍ਰੇਸ਼ਨ ‘ਤੇ ਦਿੱਤਾ ਸੱਦਾ

ਕੰਗਨਾ ਰਣੌਤ ਨੇ ਆਪਣੇ ਭਰਾ ਦੇ ਵਿਆਹ ’ਤੇ ਪਾਏ 45 ਲੱਖ ਦੇ ਗਹਿਣੇ, ਏਨੇਂ ਮਹੀਨਿਆਂ ’ਚ ਤਿਆਰ ਹੋਇਆ ਲਹਿੰਗਾ

neha kakkar

ਇਸ ਬਾਰੇ ਇੱਕ ਵੈੱਬਸਾਈਟ ਨਾਲ ਗੱਲਬਾਤ ਕਰਦੇ ਹੋਏ ਹਿਮਾਂਸ਼ ਕੋਹਲੀ ਨੇ ਦੱਸਿਆ ਕਿ ‘ਮੈਂ ਇਸ ਤਰ੍ਹਾਂ ਦੇ ਮੀਮਸ, ਡਾਇਰੈਕਟ ਮੈਸੇਜ, ਕਮੈਂਟ ਅਤੋ ਪੋਸਟ ਨੂੰ ਇਗਨੋਰ ਕਰ ਰਿਹਾ ਹਾਂ । ਸੋਸ਼ਲ ਮੀਡੀਆ ੳਤੇ ਮੈਨੂੰ ਲੈ ਕੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਗਈਆਂ, ਜਿਨ੍ਹਾਂ ਨੇ ਮੇਰਾ ਮੂਡ ਖਰਾਬ ਕਰ ਦਿੱਤਾ । ਸੋਚੋ ਜਦੋਂ ਤੁਸੀਂ ਆਪਣੇ ਚੰਗੇ ਦਿਨਾਂ, ਖ਼ਾਸ ਪਲਾਂ, ਆਪਣੇ ਨਵੇਂ ਪ੍ਰੋਜੈਕਟਾਂ ਨੂੰ ਲੈ ਕੇ ਕੋਈ ਪੋਸਟ ਪਾਉਂਦੇ ਹੋ ਤਾਂ ਉਸ ਤੇ ਤੁਹਾਡੇ ਪਿਛਲੇ ਰਿਲੇਸ਼ਨਸ਼ਿਪ ਨੂੰ ਲੈ ਕੇ ਕਮੈਂਟ ਆਉਂਦੇ ਹਨ ।

ਮੈਨੂੰ ਲੱਗਦਾ ਹੈ ਕਿ ਇਸ ਨੂੰ ਖਤਮ ਕਰਨ ਦਾ ਸਮਾਂ ਆ ਗਿਆ ਹੈ’। ਹਿਮਾਂਸ਼ ਨੇ ਕਿਹਾ ਕਿ ‘ਮੈਂ ਉਹਨਾਂ ਲੋਕਾਂ ਨੂੰ ਅਪੀਲ ਕਰਦਾ ਹਾਂ, ਜਿਹੜੇ ਕਮੈਂਟ ਕਰਦੇ ਹਨ, ਭਾਈ ਨੇਹਾ ਵਿਆਹ ਹੋ ਗਿਆ ਹੈ, ਇਹ ਮੈਨੂੰ ਵੀ ਪਤਾ ਹੈ । ਮੈਂ ਉਹਨਾਂ ਲਈ ਕਾਫੀ ਖੁਸ਼ ਹਾਂ ਤੇ ਖੁਦ ਲਈ ਵੀ । ਮੈਂ ਟ੍ਰੋਲਿੰਗ ਤੋਂ ਪਰੇਸ਼ਾਨ ਹੋ ਗਿਆ ਹਾਂ । ਪਰ ਫਿਰ ਵੀ ਜੇ ਲੋਕ ਟਰੋਲ ਕਰਨ ਵਿੱਚ ਰੂਚੀ ਰੱਖਦੇ ਹਨ ਤਾਂ ਘੱਟੋ ਘੱਟ ਵਰਤਮਾਨ ਦੀਆਂ ਚੀਜਾਂ ਨੂੰ ਲੈ ਕੇ ਗੱਲ ਕਰਨ’ ।

Related Post