ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦੀ ਮਿਊਜ਼ਿਕ ਵੀਡੀਓ ਦਾ ਟੀਜ਼ਰ ਆਇਆ ਸਾਹਮਣੇ, ਜ਼ਬਰਦਸਤ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲੀ 

By  Rupinder Kaler August 8th 2020 05:07 PM

ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦੀ ਦੋਸਤੀ ਕਿਸੇ ਤੋਂ ਲੁੱਕੀ ਹੋਈ ਨਹੀਂ ਹੈ । ਦੋਹਾਂ ਦੀ ਮੁਲਾਕਾਤ ਇੱਕ ਰਿਆਲਟੀ ਸ਼ੋਅ ਵਿੱਚ ਹੋਈ ਸੀ, ਜਿਸ ਤੋਂ ਬਾਅਦ ਦੋਵੇਂ ਇੱਕ ਦੂਜੇ ਦੇ ਕਰੀਬ ਹੋ ਗਏ । ਇਹ ਜੋੜੀ ਲੋਕਾਂ ਨੂੰ ਬਹੁਤ ਹੀ ਪਸੰਦ ਹੈ । ਦੋਹਾਂ ਦੀ ਸੋਸ਼ਲ ਮੀਡੀਆ ਤੇ ਚੰਗੀ ਫੈਨ ਫਾਲੋਵਿੰਗ ਦੇਖਣ ਨੂੰ ਮਿਲਦੀ ਹੈ । ਇਹੀ ਕਾਰਨ ਹੈ ਕਿ ਹਰ ਕੋਈ ਇਸ ਜੋੜੀ ਨੂੰ ਆਪਣੀ ਵੀਡੀਓ ਵਿੱਚ ਕਾਸਟ ਕਰਨਾ ਚਾਹੁੰਦਾ ਹੈ । ਇਸ ਸਭ ਦੇ ਚੱਲਦੇ ਇਹ ਜੋੜੀ ਇੱਕ ਵਾਰ ਫਿਰ ਮਿਊਜ਼ਿਕ ਵੀਡੀਓ ਵਿੱਚ ਨਜ਼ਰ ਆਉਣ ਵਾਲੀ ਹੈ ।

https://www.instagram.com/p/CDnwHY1ggu2/

ਇਸ ਜੋੜੀ ਦੀ ਮਿਊਜ਼ਿਕ ਵੀਡੀਓ ‘ਦਿਲ ਕੋ ਮੈਂਨੇ ਦੀ ਕਸਮ’ ਵਿੱਚ ਨਜ਼ਰ ਆਵੇਗੀ । ਇਸ ਵੀਡੀਓ ਤੋਂ ਪਹਿਲਾਂ ਇਸ ਦਾ ਟੀਜ਼ਰ ਰਿਲੀਜ਼ ਹੋਇਆ ਹੈ । ਜਿਸ ਵਿੱਚ ਦੋਹਾਂ ਦੀ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਗਾਣੇ ਨੂੰ ਅਰਜਿਤ ਸਿੰਘ ਨੇ ਗਾਇਆ ਹੈ, ਜਦੋਂ ਕਿ ਮਿਊਜ਼ਿਕ ਅਮਾਲ ਮਲਿਕ ਨੇ ਦਿੱਤਾ ਹੈ । ਪੂਰਾ ਮਿਊਜ਼ਿਕ ਵੀਡੀਓ 10 ਅਗਸਤ ਨੂੰ ਰਿਲੀਜ਼ ਕੀਤਾ ਜਾਵੇਗਾ ।

Related Post