ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਦੀ ਜੋੜੀ ਹੁਣ ਕਰਨ ਜਾ ਰਹੀ ਇਹ ਕੰਮ, ਤਸਵੀਰਾਂ ਹੋਈਆਂ ਵਾਇਰਲ
Shaminder
July 15th 2020 12:06 PM
ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਸੋਸ਼ਲ ਮੀਡੀਆ ‘ਤੇ ਦੋਵਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਲੱਖਾਂ ‘ਚ ਹੈ । ਦੋਵਾਂ ਦੇ ਫੈਨਸ ਲਈ ਇੱਕ ਹੁਣ ਖੁਸ਼ਖਬਰੀ ਸਾਹਮਣੇ ਆਈ ਹੈ । ਕਿਉਂਕਿ ਦਰਸ਼ਕ ਮੁੜ ਤੋਂ ਇਸ ਜੋੜੀ ਨੂੰ ਇੱਕਠਿਆਂ ਵੇਖ ਸਕਣਗੇ ।ਜੀ ਹਾਂ ਇਹ ਜੋੜੀ ਜਲਦ ਹੀ ਅਰਿਜਿਤ ਸਿੰਘ ਦੀ ਆਵਾਜ਼ ‘ਚ ਗਾਏ ਜਾਣ ਵਾਲੇ ਗਾਣੇ ‘ਚ ਨਜ਼ਰ ਆਉਣ ਵਾਲੀ ਹੈ ।