ਹਿਮਾਂਸ਼ੀ ਖੁਰਾਣਾ ਨੇ ਕੁਝ ਇਸ ਤਰ੍ਹਾਂ ਮਨਾਇਆ ਆਪਣਾ ਜਨਮ ਦਿਨ ,ਵੇਖੋ ਵੀਡਿਓ

By  Shaminder November 27th 2018 05:04 AM

ਗੱਲ ਖੇਤੀ ਕਿਰਸਾਨੀ ਦੀ ਹੋਵੇ , ਅਦਾਕਾਰੀ ਜਾਂ ਫਿਰ ਸੁਰਾਂ ਨਾਲ ਸਾਂਝ ਪਾਉਣ ਦੀ । ਪੰਜਾਬੀਆਂ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ । ਅੱਜ ਸੀਂ ਤੁਹਾਨੂੰ ਇੱਕ ਅਜਿਹੀ ਹੀ ਸ਼ਖਸ਼ੀਅਤ ਬਾਰੇ ਦੱਸਾਂਗੇ ।ਜਿਸਨੇ ਆਪਣੀ ਮਿਹਨਤ ਦੀ ਬਦੌਲਤ ਆਪਣੀ ਖਾਸ ਥਾਂ ਬਣਾਈ ਹੈ।ਹਿਮਾਂਸ਼ੀ ਖੁਰਾਣਾ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਨੇ ਆਪਣੇ ਜਨਮ ਦਿਨ 'ਤੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਉਹ ਆਪਣੇ ਦੋਸਤਾਂ ਨਾਲ ਆਪਣਾ ਜਨਮ ਦਿਨ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ । ਅੱਜ ਅਸੀਂ ਤੁਹਾਨੂੰ ਹਿਮਾਂਸ਼ੀ ਖੁਰਾਣਾ ਦੇ ਜੀਵਨ ਅਤੇ ਉਨ੍ਹਾਂ ਦੇ ਕਰੀਅਰ ਨਾਲ ਜੁੜੀਆਂ ਕੁਝ ਗੱਲਾਂ ਦੱਸਣ ਜਾ ਰਹੇ ਹਾਂ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਕੀਰਤਪੁਰ ਸਾਹਿਬ 'ਚ ਜਨਮੀ ਹਿਮਾਂਸ਼ੀ ਖੁਰਾਣਾ ਦੀ ।

ਹੋਰ ਵੇਖੋ : ਹਿਮਾਂਸ਼ੀ ਖੁਰਾਣਾ ਨੇਂ ਅਜਿਹਾ ਕਿ ਵੇਖਿਆ ਸੁਪਨੇ ਵਿੱਚ ਕੀ ਉਹ ਹੋ ਗਏ ਭਾਵੁੱਖ, ਜਾਣੋ

https://www.instagram.com/p/BqqtXHcgnuF/

27 ਨਵੰਬਰ 1991 'ਚ ਕੀਰਤਪੁਰ ਸਾਹਿਬ ਵਿੱਚ ਜਨਮੀ ਹਿਮਾਂਸ਼ੀ ਖੁਰਾਣਾ ਨੇ ਆਪਣੀ ਮੁੱਢਲੀ ਪੜਾਈ ਲੁਧਿਆਣਾ ਦੇ ਬੀ ਐਮ ਸੀ ਸਕੂਲ 'ਚੋਂ ਪ੍ਰਾਪਤ ਕੀਤੀ ਅਤੇ ਉਸ ਤੋਂ ਬਾਅਦ 12ਵੀਂ 'ਚ ਮੇਡੀਕਲ ਸਾਇੰਸ ਵਿੱਚ ਦਾਖਲਾ ਲਿਆ ਅਤੇ ਹਾਸਪੀਟੇਲਿਟੀ ਅਤੇ ਐਵੀਏਸ਼ਨ ਸੈਕਟਰ 'ਚ ਡਿਗਰੀ ਹਾਸਲ ਕੀਤੀ ।ਹਿਮਾਂਸ਼ੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਹਿਜ਼ 17 ਵਰ੍ਹਿਆਂ ਦੀ ਉਮਰ 'ਚ ਉਸ ਸਮੇਂ ਕੀਤੀ ਸੀ ਜਦੋਂ ਉਨਾਂ ਨੂੰ ਮਿਸ ਲੁਧਿਆਣਾ ਚੁਣਿਆ ਗਿਆ । ਆਪਣਾ ਕੈਰੀਅਰ ਬਨਾਉਣ ਲਈ ਉਨਾਂ ਨੇ ਦਿੱਲੀ ਦਾ ਰੁਖ ਕੀਤਾ ਜਿਸ ਤੋਂ ਬਾਅਦ ਉਨਾਂ ਨੇ ਉੱਥੇ ਮੇਕ ਮਾਈ ਟਰਿੱਪ ,ਆਯੂਰ,ਪੇਪਸੀ,ਨੇਸਲੇ, ਸਮੇਤ ਕਈ ਨਾਮੀ ਕੰਪਨੀਆਂ ਲਈ ਕੰਮ ਕੀਤਾ ।

ਹੋਰ ਵੇਖੋ :ਬੀਚ ‘ਤੇ ਖੇਡਣ ਵਾਲੇ ਮੁੰਡਿਆਂ ਨੂੰ ਅਕਸ਼ੇ ਕੁਮਾਰ ਨੇ ਦਿੱਤਾ ਖਾਸ ਤੋਹਫਾ, ਦੇਖੋ ਵੀਡਿਓ 2018/11/26

amrit maan new song collar bone

ਇਸ ਤੋਂ ਬਾਅਦ ਉਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਦਮ ਰੱਖਿਆ। 2010 ਵਿੱਚ ਉਨਾਂ ਨੇ 'ਜੋੜੀ' ਮਿਊਜ਼ਿਕ ਐਲਬਮ ਵਿੱਚ ਕੰਮ ਕੀਤਾ ਅਤੇ ੨੦੧੨ ਵਿੱਚ ਫਿਰੋਜ਼ ਖਾਨ ਦੀ 'ਫਸਲੀ ਬਟੇਰੇ' ਲਖਵਿੰਦਰ ਵਡਾਲੀ ਦੀ 'ਨੈਣਾਂ ਦੇ ਬੂਹੇ' ਸਮੇਤ ਕਈ ਮਿਊਜ਼ਿਕ ਐਲਬਮ 'ਚ ਆਪਣੀ ਪ੍ਰਤਿਭਾ ਨੂੰ ਦਿਖਾਇਆ। 2014 'ਚ ਉਨਾਂ ਨੇ ਸਿੱਪੀ ਗਿੱਲ ਅਤੇ ਜੱਸੀ ਗਿੱਲ ਨਾਲ ਕੰਮ ਕੀਤਾ ਅਤੇ 2014 'ਚ  ਜੱਸੀ ਗਿੱਲ ਦੀ 'ਲਾਦੇਨ' ਅਤੇ ਐਮੀ ਵਿਰਕ ਦੀ 'ਤਾਰਾ' ਐਲਬਮ ਵਿੱਚ ਕੰਮ ਕੀਤਾ । ਜੇ ਸਟਾਰ ਦੀ ਮਿਊਜ਼ਿਕ ਐਲਬਮ ਵਿੱਚ ਉਨਾਂ 'ਤੇ ਫਿਲਮਾਏ ਗਏ ਗੀਤ 'ਨਾ ਨਾ ਨਾ' ਨੂੰ ਸਰੋਤਿਆਂ ਦਾ ਕਾਫੀ ਪਿਆਰ ਮਿਲਿਆ ।

ਹੋਰ ਵੇਖੋ : ਗਿੱਪੀ ਗਰੇਵਾਲ ਨੇ ਸ਼ਿੰਦੇ ਨਾਲ ਖੇਡੀ ਬਾਂਦਰ ਕਿੱਲਾ ਖੇਡ , ਦੇਖੋ ਵੀਡਿਓ

ਉਥੇ ਨਿੰਜਾ ਦੇ ਗੀਤ 'ਗੱਲ ਜੱਟਾਂ ਵਾਲੀ' ਨੂੰ ਉਨਾਂ ਤੇ ਫਿਲਮਾਇਆ ਗਿਆ ਜਿਸ ਨੂੰ ਸਰੋਤਿਆਂ ਨੇ ਖੂਬ ਪਸੰਦ ਕੀਤਾ । ਐਮੀ ਵਿਰਕ ਦੇ ਹੀ ਗੀਤ 'ਜਿੰਦਾਬਾਦ ਰਹਿਣ ਬਿੱਲੋ ਯਾਰੀਆਂ' 'ਚ ਵੀ ਉਨਾਂ ਨੇ ਪਰਫਾਰਮ ਕੀਤਾ ਤੇ 2016 'ਚ ਉਨਾਂ ਨੇ ਮਨਪ੍ਰੀਤ ਔਲਖ ਦੀ 'ਚੜਦੇ ਸਿਆਲ' ਐਲਬਮ 'ਚ ਕੰਮ ਕੀਤਾ ।ਹਿਮਾਂਸ਼ੀ ਖੁਰਾਣਾ ਮਿਊਜ਼ਿਕ ਐਲਬਮ ਦੇ ਨਾਲ ਨਾਲ ਫਿਲਮਾਂ ਵਿੱਚ ਵੀ ਕੰਮ ਕਰ ਰਹੇ ਹਨ ।

himanshi

ਉਨਾਂ ਨੇ ੫-੬ ਸਾਲ ਦੇ ਆਪਣੇ ਕੈਰੀਅਰ ਵਿੱਚ ਜੋ ਕਾਮਯਾਬੀ ਹਾਸਲ ਕੀਤੀ ਹੈ ,ਉਹ ਬਹੁਤ ਹੀ ਘੱਟ ਲੋਕਾਂ ਦੇ ਹਿੱਸੇ ਆਉਂਦੀ ਹੈ ।ਉਨਾਂ ਨੇ ਇੱਕ ਕਾਮਯਾਬ ਮਾਡਲ  ਹੋਣ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ ਵਿੱਚ ਵੀ ਕਾਮਯਾਬੀ ਦੇ ਝੰਡੇ ਗੱਡੇ । ਉਨਾਂ ਦੀ ਇਸ ਕਾਮਯਾਬੀ ਪਿੱਛੇ ਉਨਾਂ ਦੇ ਪਰਿਵਾਰ ਵੱਲੋਂ ਦਿੱਤਾ ਜਾਣ  ਵਾਲਾ ਸਹਿਯੋਗ ਅਤੇ ਉਨਾਂ ਦੀ ਮਾਤਾ ਵੱਲੋਂ ਲਗਾਤਾਰ ਉਨਾਂ ਨੂੰ ਇਸ ਖੇਤਰ ਵੱਲ ਪ੍ਰੇਰਿਤ ਕਰਨਾ ਸੀ । ਇਹੀ ਕਾਰਨ ਹੈ ਕਿ ਉਹ ਅੱਜ ਇੱਕ ਕਾਮਯਾਬ ਮਾਡਲ ਹੋਣ ਦੇ ਨਾਲ ਨਾਲ ਇੱਕ ਕਾਮਯਾਬ ਅਦਾਕਾਰਾ ਵਜੋਂ ਵੀ ਜਾਣੇ ਜਾਂਦੇ ਹਨ ।ਹਿਮਾਂਸ਼ੀ ਖੁਰਾਣਾ ਨੇ ਪੰਜਾਬ ਦੇ ਇੱਕ ਛੋਟੇ ਜਿਹੇ ਖੇਤਰ  ਚੋਂ ਨਿਕਲ ਕੇ ਜਿਸ ਤਰਾਂ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਿਆ ਉਸਨੇ ਸਾਬਤ ਕਰ ਦਿੱਤਾ ਹੈ ਕਿ ਕਾਮਯਾਬੀ ਹਾਸਲ ਕਰਨ ਲਈ ਸਖਤ ਮਿਹਨਤ ਅਤੇ ਦਿਲ ਵਿੱਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ ।

Himashi Khurana

Related Post