ਅੱਜ ਹੈ ਹਿਮਾਂਸ਼ੀ ਖੁਰਾਣਾ ਦਾ ਜਨਮ ਦਿਨ, ਇਸ ਬੰਦੇ ਦੇ ਕਹਿਣ ਤੇ ਮਾਡਲਿੰਗ ਦੇ ਖੇਤਰ ਵਿੱਚ ਬਣਾਇਆ ਕਰੀਅਰ
Rupinder Kaler
November 27th 2019 04:12 PM --
Updated:
November 27th 2019 04:13 PM
ਪੰਜਾਬੀ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਦਾ ਅੱਜ ਜਨਮ ਦਿਨ ਹੈ । 27 ਨਵੰਬਰ 1991 ਵਿੱਚ ਜਨਮੀ ਹਿਮਾਂਸ਼ੀ 27 ਸਾਲ ਦੀ ਹੋ ਗਈ ਹੈ । ਇਸ ਆਰਟੀਕਲ ਵਿੱਚ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਬਾਰੇ ਕੁਝ ਖ਼ਾਸ ਗੱਲਾਂ ਦੱਸਾਂਗੇ । ਹਿਮਾਂਸ਼ੀ ਮੂਲ ਰੂਪ ਵਿੱਚ ਪੰਜਾਬ ਦੇ ਕੀਰਤਪੁਰ ਸਾਹਿਬ ਦੀ ਰਹਿਣ ਵਾਲੀ ਹੈ । ਉਹ ਹੁਣ ਤੱਕ ਕਈ ਗਾਣਿਆਂ ਤੇ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ । ਪਰ ਉਹਨਾਂ ਨੂੰ ਅਸਲ ਪਹਿਚਾਣ ‘ਸਾਡਾ ਹੱਕ’ ਫ਼ਿਲਮ ਤੋਂ ਮਿਲੀ ਸੀ ।