ਹਿਮਾਂਸ਼ੀ ਖੁਰਾਣਾ ਨੇ ਆਪਣੀ ਦੋਸਤ ਦੇ ਜਨਮ ਦਿਨ ‘ਤੇ ਮਨਾਇਆ ਜਸ਼ਨ, ਵੀਡੀਓ ਕੀਤਾ ਸਾਂਝਾ

By  Shaminder January 14th 2021 06:09 PM

ਮਾਡਲ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੀ ਦੋਸਤ ਦੇ ਬਰਥਡੇ ਦਾ ਜਸ਼ਨ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਨੱਚਦੀ ਹੋਈ ਖੂਬ ਮਸਤੀ ਕਰ ਰਹੀ ਹੈ । ਹਿਮਾਂਸ਼ੀ ਖੁਰਾਣਾ ਦੇ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਵੱਲੋਂ ਇਸ ‘ਤੇ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਹਨ ।

himanshi

 

ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੀ ਹੈ ਅਤੇ ਅਕਸਰ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੀ ਹੈ ।

ਹੋਰ ਪੜ੍ਹੋ : ਧਨੀਆ ਸਿਰਫ ਖਾਣੇ ਦਾ ਸਵਾਦ ਹੀ ਨਹੀਂ ਵਧਾਉਂਦਾ ਬਲਕਿ ਕਈ ਬਿਮਾਰੀਆਂ ਨੂੰ ਵੀ ਰੱਖਦਾ ਹੈ ਦੂਰ

himanshi

ਸ਼ਹਿਨਾਜ਼ ਗਿੱਲ ਦੇ ਨਾਲ ਵਿਵਾਦ ਤੋਂ ਬਾਅਦ ਹਿਮਾਂਸ਼ੀ ਕਾਫੀ ਚਰਚਾ ‘ਚ ਰਹੀ ਸੀ ਅਤੇ ਫਿਰ ਬਿੱਗ ਬੌਸ ‘ਚ ਆਉਣ ਤੋਂ ਬਾਅਦ ਮੁੜ ਤੋਂ ਚਰਚਾ ‘ਚ ਰਹੀ ਸੀ ਅਤੇ ਬਿੱਗ ਬੌਸ ‘ਚ ਆਸਿਮ ਰਿਆਜ਼ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ।

himanshi khurana

ਬਤੌਰ ਮਾਡਲਿੰਗ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਹਿਮਾਂਸ਼ੀ ਖੁਰਾਣਾ ਹਰ ਗੀਤ ‘ਚ ਨਜ਼ਰ ਆ ਚੁੱਕੀ ਹੈ । ਇਸ ਦੇ ਨਾਲ ਹੀ ਉਹ ਆਪਣੀ ਆਵਾਜ਼ ‘ਚ ਕਈ ਗੀਤ ਵੀ ਰਿਲੀਜ਼ ਕਰ ਚੁੱਕੀ ਹੈ ।

 

View this post on Instagram

 

A post shared by Himanshi Khurana ? (@iamhimanshikhurana)

Related Post