ਹਿਮਾਂਸ਼ੀ ਖੁਰਾਣਾ ਨੇ ਇੰਝ ਕੀਤੀ ਦੋਸਤਾਂ ਨਾਲ ਮਸਤੀ, ਡਾਂਸ ਦਾ ਵੀਡੀਓ ਹੋ ਰਿਹਾ ਵਾਇਰਲ

By  Shaminder February 18th 2020 04:24 PM

ਹਿਮਾਂਸ਼ੀ ਖੁਰਾਣਾ ਦਾ ਆਪਣੇ ਦੋਸਤਾਂ ਦੇ ਨਾਲ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਉਨ੍ਹਾਂ ਦੇ ਦੋਸਤ ਨੋਰਾ ਫਤੇਹੀ ਦੇ ਗਾਣੇ 'ਗਰਮੀ' ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ 'ਚ ਆਸਿਮ ਰਿਆਜ਼ ਅਤੇ ਅਦਾਕਾਰਾ ਰਸ਼ਮੀ ਦੇਸਾਈ ਧਮਾਕੇਦਾਰ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ 'ਚ ਹਿਮਾਂਸ਼ੀ ਖੁਰਾਣਾ ਵੀ ਨਜ਼ਰ ਆ ਰਹੀ ਹੈ,ਪਰ ਇਸ ਵੀਡੀਓ 'ਚ ਹਿਮਾਂਸ਼ੀ ਡਾਂਸ ਤਾਂ ਨਹੀਂ ਕਰ ਰਹੀ ਪਰ ਉਹ ਆਪਣੇ ਦੋਸਤਾਂ 'ਤੇ ਹੱਸਦੀ ਨਜ਼ਰ ਆ ਰਹੀ ਹੈ ।

ਹੋਰ ਵੇਖੋ:ਇਸ ਵਜ੍ਹਾ ਕਰਕੇ ਹਿਮਾਂਸ਼ੀ ਖੁਰਾਣਾ ਨੇ ਬਣਵਾਇਆ ‘ਬੱਬੂ ਮਾਨ’ ਦੇ ਨਾਂਅ ਦਾ ਟੈਟੂ, ਖੋਲਿਆ ਦਿਲ ਦਾ ਰਾਜ਼

https://www.instagram.com/p/B8rKOBypcAO/

ਹਿਮਾਂਸ਼ੀ ਖੁਰਾਣਾ ਦਾ ਆਪਣੇ ਦੋਸਤਾਂ ਨਾਲ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਤੇ ਲਗਾਤਾਰ ਕਮੈਂਟ ਕਰ ਰਹੇ ਹਨ । ਦੱਸ ਦਈਏ ਕਿ ਹਿਮਾਂਸ਼ੀ ਖੁਰਾਣਾ ਇੱਕ ਰਿਆਲਿਟੀ ਸ਼ੋਅ 'ਚ ਸ਼ਿਰਕਤ ਕਰਨ ਤੋਂ ਬਾਅਦ ਕਾਫੀ ਚਰਚਾ 'ਚ ਹੈ ।

https://www.instagram.com/p/B8j6m2qhMMt/

ਸ਼ਹਿਨਾਜ਼ ਗਿੱਲ ਨਾਲ ਉਨ੍ਹਾਂ ਦੀ ਲੜਾਈ ਨੇ ਵੀ ਕਾਫੀ ਸੁਰਖੀਆਂ ਵਟੋਰੀਆਂ ਸਨ । ਇਸ ਤੋਂ ਇਲਾਵਾ ਹਿਮਾਂਸ਼ੀ ਖੁਰਾਣਾ ਪੀਟੀਸੀ ਪੰਜਾਬੀ 'ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ 'ਚਾਹ ਦਾ ਕੱਪ ਵਿੱਦ ਸਤਿੰਦਰ ਸੱਤੀ' 'ਚ ਵੀ ਨਜ਼ਰ ਆਏਗੀ। ਇਸ ਸ਼ੋਅ ਦੌਰਾਨ ਉਹ ਆਪਣੇ ਦਿਲ ਦੀਆਂ ਕਈ ਗੱਲਾਂ ਸਾਂਝੀਆਂ ਕਰੇਗੀ ।

Related Post