ਹਿਮਾਂਸ਼ੀ ਖੁਰਾਣਾ ਨੇ ਪ੍ਰਿਯੰਕਾ ਚੋਪੜਾ ਦਾ ਟਵੀਟ ਸ਼ੇਅਰ ਕਰਕੇ ਜਤਾਈ ਕਿਸੇ ’ਤੇ ਨਰਾਜ਼ਗੀ, ਅਜੀਬ ਕਿਸਮ ਦੀਆਂ ਪੋਸਟਾਂ ਪਾ ਕੇ ਹਿਮਾਂਸ਼ੀ ਬਣੀ ਹੋਈ ਹੈ ਸੁਰਖੀਆਂ ’ਚ …!

By  Rupinder Kaler July 7th 2020 10:36 AM

ਪੰਜਾਬ ਦੀ ਐਸ਼ਵਰਿਆ ਰਾਏ ਯਾਨੀ ਹਿਮਾਂਸ਼ੀ ਖੁਰਾਣਾ ਆਪਣੇ ਇੰਸਟਾਗ੍ਰਾਮ ਤੇ ਅਜੀਬੋ ਗਰੀਬ ਪੋਸਟਾਂ ਪਾ ਕੇ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ । ਉਹਨਾਂ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਹੈ ਕਿ ਉਹਨਾਂ ਦੀ ਕਾਰ ਤੇ ਕਿਸੇ ਨੇ ਹਮਲਾ ਕੀਤਾ ਹੈ । ਇਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਕਈ ਪੋਸਟਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਨਰਾਜ਼ਗੀ ਜ਼ਾਹਿਰ ਕਰ ਰਹੀ ਹੈ । ਹਿਮਾਂਸ਼ੀ ਨੇ ਹਾਲ ਹੀ ਵਿੱਚ ਪ੍ਰਿਯੰਕਾ ਚੋਪੜਾ ਦਾ ਇੱਕ ਟਵੀਟ ਸ਼ੇਅਰ ਕੀਤਾ ਹੈ ਜਿਸ ਵਿੱਚ ਗਲੋਬਲ ਸਟਾਰ ਨੇ ਕਿਹਾ ਸੀ ‘ਥੱਪੜ ਨਾਲ ਮਾਰੋ ਕੰਮ ਨਾਲ ਨਹੀਂ ….’

ਇਸ ਤੋਂ ਬਾਅਦ ਹਿਮਾਂਸ਼ੀ ਨੇ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਸੀ ਕਿ ਉਹਨਾਂ ਦੀ ਕਾਰ ਤੇ ਹਮਲਾ ਹੋਇਆ ਹੈ ਤੇ ਉਹਨਾਂ ਨੂੰ ਕੋਈ ਕੰਮ ਕਰਨ ਤੋਂ ਰੋਕਣਾ ਚਾਹੁੰਦਾ ਹੈ, ਪਰ ਇਸ ਤਰ੍ਹਾਂ ਹੋਣ ਵਾਲਾ ਨਹੀਂ ।

ਏਨਾਂ ਹੀ ਨਹੀਂ ਹਿਮਾਂਸ਼ੀ ਨੇ ਇਸ ਤੋਂ ਇਲਾਵਾ ਇੱਕ ਪੋਸਟ ਸ਼ੇਅਰ ਕਰਕੇ ਲਿਖਿਆ ਸੀ ਕਿ ਉਹ ਰਿਲੇਸ਼ਨਸਾਈਕਲ ਵਿੱਚ ਰਹਿਣਾ ਚਾਹੁੰਦੀ ਹੈ ਪਰ ਰਿਲੇਸ਼ਨਸ਼ਿਪ ਵਿੱਚ ਨਹੀਂ ਕਿਉਂਕਿ ਰਿਲੇਸ਼ਨਸ਼ਿਪ ਵਿੱਚ ਬਹੁਤ ਸਾਰੇ ਲੋਕ ਆ ਜਾਂਦੇ ਹਨ ਤੇ ਉਹ ਡੁੱਬ ਜਾਂਦੀ ਹੈ । ਇਸ ਪੋਸਟ ਨੂੰ ਦੇਖ ਕੇ ਉਹਨਾਂ ਦੇ ਪ੍ਰਸ਼ੰਸਕ ਹੈਰਾਨ ਹਨ ।

ਉਹਨਾਂ ਨੇ ਇੱਕ ਹੋਰ    ਪੋਸਟ ਵਿੱਚ ਲਿਖਿਆ ਹੈ ‘ਟਾਕਿਸ ਲੋਕ  ਤੁਹਾਡੇ ਬਾਰੇ ਇਸ ਤਰ੍ਹਾਂ    ਸੋਚਦੇ ਹਨ ਕਿ ਤੁਸੀਂ ਖੁਦ ਵਿੱਚ ਹੋ ਜਦੋਂ ਅਸਲ ਵਿੱਚ ਤੁਸੀਂ ਆਪਣੀ ਹੱਦ ਵਿੱਚ ਹੁੰਦੇ ਹੋ’ ।

ਇਸ ਸਭ ਨੂੰ ਦੇਖਦੇ ਹੋਏ ਹਿਮਾਂਸ਼ੀ ਤੇ ਆਸਿਮ ਰਿਆਜ਼ ਦੇ ਰਿਸ਼ਤੇ ਨੂੰ ਲੈ ਕੇ ਕਈ ਸਵਾਲ ਉੱਠਣ ਲੱਗੇ ਹਨ । ਅਕਸਰ ਦੋਹਾਂ ਦੇ ਬ੍ਰੇਕਅਪ ਦੀਆਂ ਅਫਵਾਹਾਂ ਸਾਹਮਣੇ ਆਉਂਦੀਆਂ ਹਨ । ਇਹਨਾਂ ਅਫਵਾਹਾਂ ਨੂੰ ਹਿਮਾਂਸ਼ੀ ਕਈ ਵਾਰ ਜਵਾਬ ਦੇ ਚੁੱਕੀ ਹੈ । ਪਰ ਹੁਣ ਇਸ ਤਰ੍ਹਾਂ ਦੀਆਂ ਪੋਸਟਾਂ ਦੇਖਕੇ ਇੱਕ ਵਾਰ ਫਿਰ ਸਵਾਲ ਖੜੇ ਹੋ ਰਹੇ ਹਨ ।

Related Post