ਕੋਰੋਨਾ ਪਾਜਟਿਵ ਕੁੜੀ ਦੀ ਮੌਤ ’ਤੇ ਹਿਮਾਂਸ਼ੀ ਖੁਰਾਣਾ ਨੇ ਜਤਾਇਆ ਅਫਸੋਸ, ਹਿਮਾਂਸ਼ੀ ਦੀ ਸੀ ਕੱਟੜ ਫੈਨ
Rupinder Kaler
June 24th 2020 01:44 PM
ਪੰਜਾਬੀ ਗਾਇਕ ਤੇ ਮਾਡਲ ਹਿਮਾਂਸ਼ੀ ਖੁਰਾਣਾ ਦੀ ਚੰਗੀ ਫੈਨ ਫਾਲੋਵਿੰਗ ਹੈ । ਆਸਿਮ ਰਿਆਜ਼ ਨਾਲ ਉਹਨਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਇਸ ਸਭ ਦੇ ਚਲਦੇ ਹਾਲ ਹੀ ਵਿੱਚ ਇਸ ਜੋੜੀ ਦੇ ਪ੍ਰਸ਼ੰਸਕ ਦਾ ਦਿਹਾਂਤ ਹੋ ਗਿਆ ਹੈ । ਹਿਮਾਂਸ਼ੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਇਸ ਦਾ ਅਫਸੋਸ ਕੀਤਾ ।