ਜਦੋਂ ਹਿਮਾਂਸ਼ੀ ਖੁਰਾਣਾ ਤੋਂ ਪੁੱਛਿਆ ਗਿਆ ਕਿ ਉਹ ਸ਼ਹਿਨਾਜ਼ ਗਿੱਲ ਨੂੰ ਕੈਟਰੀਨਾ ਕੈਫ ਮੰਨਦੀ ਹੈ ਜਾਂ ਰਾਖੀ ਸਾਵੰਤ, ਤਾਂ ਮਿਲਿਆ ਇਹ ਜਵਾਬ

By  Rupinder Kaler December 28th 2019 10:37 AM

ਟੀਵੀ ਦੇ ਵਿਵਾਦਿਤ ਰਿਆਲਟੀ ਸ਼ੋਅ ਵਿੱਚੋਂ ਬਾਹਰ ਆਈ ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਦੀ ਦੁਸ਼ਮਣੀ ਤੋਂ ਸਭ ਜਾਣੂ ਹਨ । ਪਰ ਇਸ ਸ਼ੋਅ ਦੌਰਾਨ ਦੋਹਾਂ ਨੇ ਕਈ ਦਿਨ ਇੱਕਠੇ ਬਿਤਾਏ ਹਨ ।ਇਸ ਤੋਂ ਬਾਅਦ ਸਭ ਦੇ ਮਨ ਵਿੱਚ ਇਹੀ ਸਵਾਲ ਹੈ ਕਿ ਹਿਮਾਂਸ਼ੀ ਦਾ ਵਤੀਰਾ ਸ਼ਹਿਨਾਜ਼ ਪ੍ਰਤੀ ਬਦਲਿਆ ਹੈ ਜਾਂ ਨਹੀਂ । ਇਸ ਸਵਾਲ ਦਾ ਜਵਾਬ ਹਿਮਾਂਸ਼ੀ ਨੇ ਇੱਕ ਚੈਟ ਸ਼ੋਅ ਦੌਰਾਨ ਦਿੱਤਾ ਹੈ ।

https://www.instagram.com/p/B6kldtOgr28/

ਇਸ ਸ਼ੋਅ ਵਿੱਚ ਹਿਮਾਂਸ਼ੀ ਨੂੰ ਸਵਾਲ ਕੀਤਾ ਗਿਆ ਸੀ ਕਿ ਉਹ ਸ਼ਹਿਨਾਜ਼ ਗਿੱਲ ਨੂੰ ਪੰਜਾਬ ਦੀ ਕੈਟਰੀਨਾ ਕੈਫ ਮੰਨਦੀ ਹੈ ਜਾਂ ਰਾਖੀ ਸਾਵੰਤ ? ਇਸ ਸਵਾਲ ਦਾ ਜਵਾਬ ਦਿੰਦੇ ਹੋਏ ਹਿਮਾਂਸ਼ੀ ਨੇ ਕਿਹਾ ਕਿ ਉਸ ਲਈ ਸ਼ਹਿਨਾਜ਼ ਗਿੱਲ, ਸ਼ਹਿਨਾਜ਼ ਗਿੱਲ ਹੈ ।

https://www.instagram.com/p/B6deAHQBkMl/

ਉਸ ਲਈ ਸ਼ਹਿਨਾਜ਼ ਕੈਟਰੀਨਾ ਕੈਫ ਹੈ ਤੇ ਨਾਂ ਹੀ ਰਾਖੀ ਸਾਵੰਤ । ਇਸ ਤੋਂ ਇਲਾਵਾ ਸ਼ਹਿਨਾਜ਼ ਤੋਂ ਇੱਕ ਹੋਰ ਸਵਾਲ ਕੀਤਾ ਗਿਆ ਕਿ ਸ਼ੋਅ ਖਤਮ ਹੋਣ ਤੋਂ ਬਾਅਦ ਉਹ ਸ਼ਹਿਨਾਜ਼ ਗਿੱਲ ਨੂੰ ਮਿਲੇਗੀ ਜਾਂ ਨਹੀਂ ਤਾਂ ਹਿਮਾਂਸ਼ੀ ਨੇ ਕਿਹਾ ਬਿਲਕੁਲ ਨਹੀਂ ਕਿਉਂਕਿ ਉਹ ਉਸ ਨਾਲ ਸਹੀ ਤਰੀਕੇ ਨਾਲ ਨਹੀਂ ਮਿਲਦੀ ।

https://www.instagram.com/p/B3wLhgiHMuc/

ਜਦੋਂ ਹਿਮਾਂਸ਼ੀ ਤੋਂ ਇਹ ਪੁੱਛਿਆ ਗਿਆ ਕਿ ਉਹ ਸ਼ਹਿਨਾਜ਼ ਪ੍ਰਤੀ ਨਫਰਤ ਰੱਖਦੀ ਹੈ ਜਾਂ ਪਿਆਰ ਤਾਂ ਹਿਮਾਂਸ਼ੀ ਨੇ ਕਿਹਾ ਕਿ ਉਹ ਨਾ ਸ਼ਹਿਨਾਜ਼ ਨੂੰ ਨਫਰਤ ਕਰਦੀ ਹੈ ਤੇ ਨਾ ਹੀ ਪਿਆਰ ਸਭ ਨਿਊਟਲ ਹੈ । ਇਸ ਤੋਂ ਇਲਾਵਾ ਹਿਮਾਂਸ਼ੀ ਤੋਂ ਹੋਰ ਵੀ ਕਈ ਸਵਾਲ ਕੀਤੇ ਗਏ ਜਿਹੜੇ ਹਿਮਾਂਸ਼ੀ ਦੇ ਜ਼ਿੰਦਗੀ ਨੂੰ ਬਿਆਨ ਕਰਦੇ ਹਨ ।

Related Post