ਆਸਿਮ ਰਿਆਜ਼ ਦੀ ਗਰਲ ਫਰੈਂਡ ਕਹੇ ਜਾਣ ਤੇ ਭੜਕੀ ਹਿਮਾਂਸ਼ੀ ਖੁਰਾਣਾ, ਟਵੀਟ ਕਰਕੇ ਕਹੀ ਇਹ ਗੱਲ

By  Rupinder Kaler July 2nd 2020 07:44 PM

ਹਿਮਾਂਸ਼ੀ ਖੁਰਾਣਾ ਨੇ ਹਾਲ ਹੀ ਵਿੱਚ ਇੱਕ ਟਵੀਟ ਕੀਤਾ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ । ਇਸ ਟਵੀਟ ਰਾਹੀਂ ਹਿਮਾਂਸ਼ੀ ਨੇ ਇਸ ਗੱਲ ਤੇ ਗੁੱਸਾ ਕੱਢਿਆ ਹੈ ਕਿ ਉਹਨਾਂ ਨੂੰ ਹਮੇਸ਼ਾ ਆਸਿਮ ਦੀ ਗਰਲਫ੍ਰੈਂਡ ਕਹਿ ਕੇ ਕਿਉਂ ਬੁਲਾਇਆ ਜਾਂਦਾ ਹੈ । ਹਿਮਾਂਸ਼ੀ ਦੇ ਇਸ ਟਵੀਟ ਤੇ ਲੋਕ ਖੂਬ ਕਮੈਂਟ ਕਰ ਰਹੇ ਹਨ ਤੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।

https://www.instagram.com/p/CCGDUxtg34Q/

ਹਿਮਾਂਸ਼ੀ ਨੇ ਟਵੀਟ ਕਰਕੇ ਲਿਖਿਆ ਹੈ ‘ ਹਮੇਸ਼ਾ ਆਸਿਮ ਰਿਆਜ਼ ਦੀ ਗਰਲ ਫ੍ਰੈਂਡ ਹੀ ਕਿਹਾ ਜਾਂਦਾ ਹੈ, ਕਦੇ ਹਿਮਾਂਸ਼ੀ ਦਾ ਬੁਆਏ ਫ੍ਰੈਂਡ ਕਿਉਂ ਨਹੀਂ ਹੁੰਦਾ ! ਮੈਨੂੰ ਪਤਾ ਹੈ ਕਿ ਇਸ ਵਿੱਚ ਕੁਝ ਗਲਤ ਨਹੀਂ ਹੈ ਤੇ ਮੈਨੂੰ ਇਸ ਤੇ ਮਾਣ ਹੈ । ਪਰ ਔਰਤਾਂ ਵੀ ਇਸ ਇੰਡਸਟਰੀ ਵਿੱਚ ਕੰਮ ਕਰ ਰਹੀਆਂ ਹਨ ਤੇ ਉਹਨਾਂ ਦੀ ਵੱਖਰੀ ਪਹਿਚਾਣ ਹੈ, ਜੋ ਕਿ ਉਹਨਾਂ ਦੇ ਸੰਘਰਸ਼ ਦਾ ਹਿੱਸਾ ਹੈ । ਕਿਉਂਕਿ ਇਹ ਹਮੇਸ਼ਾ ਆਦਮੀਆਂ ਬਾਰੇ ਹੀ ਹੁੰਦਾ ਹੈ ?’ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਹਿਮਾਂਸ਼ੀ ਤੇ ਆਸਿਮ ਦਾ ਗਾਣਾ ਰਿਲੀਜ਼ ਹੋਇਆ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/CB72-rAAyQJ/

https://twitter.com/realhimanshi/status/1278307461619806208

Related Post