ਹਿਮਾਂਸ਼ੀ ਖੁਰਾਣਾ ਨੇਂ ਅਜਿਹਾ ਕਿ ਵੇਖਿਆ ਸੁਪਨੇ ਵਿੱਚ ਕੀ ਉਹ ਹੋ ਗਏ ਭਾਵੁੱਖ, ਜਾਣੋ

By  Anmol Sandhu July 14th 2018 06:02 AM -- Updated: July 14th 2018 06:17 AM

ਚਾਰਮਿੰਗ ਸਮਾਈਲ ਵਾਲੀ ਹਿਮਾਂਸ਼ੀ ਖੁਰਾਣਾ Himanshi Khurana ਮਸ਼ਹੂਰ ਪੰਜਾਬੀ ਅਦਾਕਾਰਾ ਹੈ ਜੋ ਕਿ ਹੁਣ ਲੋਕਾਂ ਦਾ ਕਰੱਸ਼ ਬਣ ਚੁੱਕੀ ਹੈ। ਹਿਮਾਂਸ਼ੀ ਹੁਣ ਤੱਕ ਕਈ ਪੰਜਾਬੀ ਗੀਤਾਂ ਦੇ ਵੀਡੀਓਜ਼ ‘ਚ ਮਾਡਲਿੰਗ ਕਰ ਚੁੱਕੀ ਹੈ।

https://www.instagram.com/p/BlKeSzxDPNJ/

ਹਾਲ ਹੀ ਵਿੱਚ ਹਿਮਾਂਸ਼ੀ  ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਦੇ ਜਰੀਏ ਦੱਸਿਆ ਕਿ ਉਹਨਾਂ ਨੂੰ ਇੱਕ ਹੈਰਾਨ ਕਰਨ ਵਾਲਾ ਸੁਪਨਾ ਆਇਆ ਜਿਸ ਵਿੱਚ ਉਹਨਾਂ ਵੇਖਿਆ ਕਿ ਉਹ ਇੱਕ ਦੁਕਾਨ ਤੇ ਖੜ੍ਹੇ ਹਨ ਅਤੇ ਉਥੇ ਇੱਕ 15 ਜਾਂ 16 ਸਾਲ ਦਾ ਸਰਦਾਰ ਮੁੰਡਾ ਦੁਕਾਨ ਵਾਲੇ ਨਾਲ ਗੱਲ ਕਰ ਰਿਹਾ ਸੀ | ਉਹ ਕਹਿ ਰਿਹਾ ਸੀ ਕਿ ਸਾਡੀ ਮਦਦ ਕਰੋ ਅਸੀਂ ਖਿਡਾਰੀ ਹਾਂ ਪਰ ਸਾਡੇ ਨਾਲ ਧੱਕਾ ਹੋ ਰਿਹਾ ਹੈ | ਸਾਨੂੰ ਧੱਕੇ ਨਾਲ ਖੇਡਣ ਨੂੰ ਕਹਿੰਦੇ ਹਨ ਅਤੇ ਨਾ ਤਾਂ ਕਿਤੇ ਜਾਣ ਦਿੰਦੇ ਨਾਂ ਕੁੱਝ ਖਾਣ ਨੂੰ ਦਿੰਦੇ | ਫਿਰ ਹਿਮਾਂਸ਼ੀ ਨੇ ਦੱਸਿਆ ਕਿ ਉਹ ਉਹਨਾਂ ਦੇ ਪਿੱਛੇ ਗਏ ਉਥੇ ਉਹਨਾਂ ਵੇਖਿਆ ਕਿ ਉਹ ਮੁੰਡਾ ਭੁੱਖ ਕਰਕੇ 3-4 ਗਲਾਸ ਪਾਣੀ ਪੀ ਕੇ ਫਿਰ ਖੇਡਣ ਚਲਾ ਗਿਆ | ਹਿਮਾਂਸ਼ੀ ਨੇ ਦੱਸਿਆ ਕਿ ਉਹ ਸੁਪਨੇ ਵਿੱਚ ਐਨਾ ਜਿਆਦਾ ਰੋ ਰਹੇ ਸਨ ਕਿ ਇੱਕ ਦਮ ਉਹਨਾਂ ਦੀ ਅੱਖ ਖੁੱਲ ਗਈ |

ਇਹ ਤਾਂ ਸੀ ਉਹਨਾਂ ਨੂੰ ਆਏ ਸੁਪਨੇ ਦੀ ਗੱਲ ਪਰ ਜੇਕਰ ਆਪਾਂ ਉਹਨਾਂ ਦੀ ਅਦਾਕਾਰੀ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਸੁਪਰਹਿੱਟ ਪੰਜਾਬੀ ਗੀਤ ਜਿਵੇਂ ਕਿ ‘ਨਾਨਾ ਨਾ ਨਾ’ (ਜੇ ਸਟਾਰ), ‘ਸੋਚ’ (ਹਾਰਡੀ ਸੰਧੂ), ‘ਇਨਸੋਮੇਨੀਆ’ (ਸਿੱਪੀ ਗਿੱਲ) ਅਤੇ ‘ਲਦੇਨ’ (ਜੱਸੀ ਗਿੱਲ) ਆਦਿ ਸੁਪਰਹਿੱਟ ਗੀਤਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ। ਹਾਲ ਹੀ ‘ਚ ਹਿਮਾਂਸ਼ੀ ਖੁਰਾਣਾ ਕੁਲਵਿੰਦਰ ਬਿੱਲਾ ਤੇ ਸ਼ਿਵਜੋਤ ਦੇ ਗੀਤ ‘ਪਾਲਾਜ਼ੋ’ ਵਿੱਚ ਨਜ਼ਰ ਆਈ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ |

Related Post