ਲਾਕਡਾਊਨ ਦੌਰਾਨ ਹਿਮਾਂਸ਼ੀ ਖੁਰਾਣਾ ਨੇ ਆਪਣੇ ਹੁਸਨ ਦੇ ਬਿਖੇਰੇ ਜਲਵੇ, ਘਰ ’ਚ ਹੀ ਕੀਤਾ ਰੈਂਪ ਵਾਕ

By  Rupinder Kaler May 20th 2020 08:12 AM

ਪੰਜਾਬ ਦੀ ਐਸ਼ਵਰਿਆ ਰਾਏ ਯਾਨੀ ਹਿਮਾਂਸ਼ੀ ਖੁਰਾਣਾ ਲਾਕਡਾਊਨ ਦੇ ਚਲਦੇ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ । ਇਸ ਦੌਰਾਨ ਉਹ ਸੋਸ਼ਲ ਮੀਡੀਆ ਤੇ ਪੂਰੀ ਤਰ੍ਹਾਂ ਐਕਟਿਵ ਹੈ ਤੇ ਆਏ ਦਿਨ ਨਵੀਆਂ ਤੋਂ ਨਵੀਆਂ ਵੀਡੀਓ ਸ਼ੇਅਰ ਕਰਦੀ ਹੈ । ਇਸ ਸਭ ਦੇ ਚਲਦੇ ਉਸ ਨੇ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਵਿੱਚ ਹਿਮਾਂਸ਼ੀ ਦਾ ਕੁਝ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ ।

https://www.instagram.com/p/B_XDqqbgVUr/

ਇਸ ਵੀਡੀਓ ਵਿੱਚ ਉਹ ਆਪਣੇ ਫੈਸ਼ਨ ਦਾ ਜਲਵਾ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ । ਉਹ ਘਰ ਵਿੱਚ ਹੀ ਰੈਂਪ ਵਾਕ ਕਰ ਰਹੀ ਹੈ । ਹਿਮਾਂਸ਼ੀ ਦਾ ਇਹ ਅੰਦਾਜ਼ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਿਮਾਂਸ਼ੀ ਨੇ ਆਪਣਾ ਡਾਂਸ ਵੀਡੀਓ ਸ਼ੇਅਰ ਕੀਤਾ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇੱਕ ਰਿਆਲਟੀ ਸ਼ੋਅ ਵਿੱਚ ਹਿੱਸਾ ਲੈਣ ਤੋਂ ਬਾਅਦ ਹਿਮਾਂਸ਼ੀ ਕਾਫੀ ਸੁਰਖੀਆਂ ਵਿੱਚ ਹੈ ।

https://www.instagram.com/p/B_ZaiHdA0kX/

ਇਸ ਸ਼ੋਅ ਵਿੱਚ ਉਹਨਾਂ ਦੀ ਆਸਿਮ ਰਿਆਜ਼ ਨਾਲ ਕਮਿਸ਼ਟਰੀ ਲੋਕਾਂ ਨੂੰ ਕਾਫੀ ਪਸੰਦ ਆਈ ਸੀ । ਦੋਵੇਂ ਇੱਕ ਦੂਜੇ ਦਾ ਕਾਫੀ ਖਿਆਲ ਰੱਖਦੇ ਸਨ । ਜਦੋਂ ਉਹ ਸ਼ੋਅ ਵਿੱਚ ਆਈ ਸੀ ਤਾਂ ਉਦੋਂ ਉਸ ਦੀ ਮੰਗਣੀ ਹੋਈ ਹੋਈ ਸੀ ਪਰ ਸ਼ੋਅ ਤੋਂ ਬਾਹਰ ਆਉਂਦੇ ਹੀ ਉਸ ਨੇ ਮੰਗਣੀ ਤੋੜ ਦਿੱਤੀ ਸੀ ।

https://www.instagram.com/p/CAX5ynSAuxN/

Related Post