ਸ਼ਹਿਨਾਜ਼ ਗਿੱਲ ਦੇ ਮਜ਼ਾਕ ਦਾ ਹਿਮਾਂਸ਼ੀ ਖੁਰਾਣਾ ਨੇ ਵੀ ਦਿੱਤਾ ਠੋਕਵਾਂ ਜਵਾਬ, ਵੀਡੀਓ ਵਾਇਰਲ
Rupinder Kaler
March 20th 2020 03:15 PM
ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਦੀ ਕੰਟਰੋਵਰਸੀ ਕਿਸੇ ਤੋਂ ਛੁਪੀ ਨਹੀਂ । ਇਸ ਕੰਟਰੋਵਰਸੀ ਤੋਂ ਹੁਣ ਪੂਰਾ ਦੇਸ਼ ਜਾਣੂ ਹੋ ਗਿਆ ਹੈ ਕਿਉਂਕਿ ਦੋਹਾਂ ਨੇ ਹਾਲ ਹੀ ਵਿੱਚ ਇੱਕ ਰਿਆਲਟੀ ਸ਼ੋਅ ਵਿੱਚ ਹਿੱਸਾ ਲਿਆ ਸੀ । ਪਰ ਇਸ ਸਭ ਦੇ ਚਲਦੇ ਕੁਝ ਦਿਨ ਪਹਿਲਾਂ ਸ਼ਹਿਨਾਜ਼ ਗਿੱਲ ਨੇ ਇੱਕ ਵਾਰ ਫਿਰ ਹਿਮਾਂਸ਼ੀ ਖੁਰਾਣਾ ਦਾ ਮਜ਼ਾਕ ਉਡਾਇਆ ਹੈ । ਇਸ ਮਜ਼ਾਕ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ । ਇਸ ਵੀਡੀਓ ਵਿੱਚ ਸ਼ਹਿਨਾਜ਼ ਹਿਮਾਂਸ਼ੀ ਦੇ ਗਾਣੇ ਦਾ ਮਜ਼ਾਕ ਉਡਾ ਰਹੀ ਹੈ ।