ਹਿਮਾਂਸ਼ੀ ਖੁਰਾਣਾ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਆਈ ਸਾਹਮਣੇ, ਇਹ ਰਿਹਾ ਨਤੀਜਾ …!

By  Rupinder Kaler July 18th 2020 11:03 AM

ਟੀਵੀ ਤੇ ਫ਼ਿਲਮ ਇੰਡਸਟਰੀ ਦੇ ਕਈ ਸਿਤਾਰੇ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਗਏ ਹਨ । ਇਸ ਸਭ ਦੇ ਚਲਦੇ ਪੰਜਾਬੀ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਵੀ ਕੋਰੋਨਾ ਵਾਇਰਸ ਦਾ ਟੈਸਟ ਕਰਵਾਇਆ ਸੀ, ਜਿਸ ਦੀ ਕਿ ਰਿਪੋਰਟ ਸਾਹਮਣੇ ਆ ਗਈ ਹੈ । ਹਿਮਾਂਸ਼ੀ ਦੀ ਰਿਪੋਰਟ ਉਸ ਦੀ ਮੈਨੇਜ਼ਰ ਨਿਧੀ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ । ਇਸ ਰਿਪੋਰਟ ਨੂੰ ਦੇਖ ਕੇ ਹਿਮਾਂਸ਼ੀ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ ਕਿ ਉਸ ਦੀ ਰਿਪੋਰਟ ਨੈਗਟਿਵ ਆਈ ਹੈ ।

https://twitter.com/realhimanshi/status/1284149176721235968

ਮੈਨੇਜਰ ਨੇ ਰਿਪੋਰਟ ਦਾ ਸਕਰੀਨ ਸ਼ਾਟ ਸਾਂਝਾ ਕਰਦੇ ਹੋਏ ਕਿਹਾ ਹੈ ‘ਉਸ ਦੀ ਸਿਹਤ ਲਈ ਤੁਹਾਡਾ ਪਿਆਰ ਤੇ ਦੁਆਵਾਂ ਲਈ ਤੁਹਾਡਾ ਧੰਨਵਾਦ, ਹਿਮਾਂਸ਼ੀ ਦੀ ਕੋਰੋਨਾ ਰਿਪੋਰਟ ਨੈਗਟਿਵ ਹੈ । ਰੱਬ ਦੀ ਸੁਕਰਗੁਜ਼ਾਰ ਹਾਂ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਹਿਮਾਂਸ਼ੀ ਦੀ ਮੈਨੇਜਰ ਨਿਧੀ ਨੇ ਟਵੀਟ ਕਰ ਜਾਣਕਾਰੀ ਦਿੱਤੀ ਸੀ ਕਿ ਹਿਮਾਂਸ਼ੀ ਦੋ ਦਿਨ ਤੋਂ ਠੀਕ ਮਹਿਸੂਸ ਨਹੀਂ ਕਰ ਰਹੀ ਹੈ।

https://www.instagram.com/p/CCd4Fmchr4Q/

ਕੋਵਿਡ-19 ਦਾ ਟੈਸਟ ਹੋ ਚੁੱਕਿਆ ਹੈ। ਰਿਪੋਰਟ ਦਾ ਇੰਤਜ਼ਾਰ ਹੈ। ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਾਂਗੀ।ਖ਼ਾਸ ਗੱਲ ਇਹ ਹੈ ਕਿ ਇਸ ਟਵੀਟ ਤੋਂ ਬਾਅਦ ਹਿਮਾਂਸ਼ੀ ਦੇ ਫੈਨਜ਼ ਤਾਂ ਉਨ੍ਹਾਂ ਦੀ ਸਿਹਤ ਛੇਤੀ ਠੀਕ ਹੋਣ ਦੀ ਕਾਮਨਾ ਕਰ ਰਹੇ ਸਨ, ਆਸਿਮ ਰਿਆਜ਼ ਦੇ ਫੈਨਜ਼ ਵੀ ਹਿਮਾਂਸ਼ੀ ਦੀ ਰਿਪੋਰਟ ਨੈਗੇਟਿਵ ਆਉਣ ਦੀ ਦੁਆ ਕਰ ਰਹੇ ਸਨ। ਫੈਨਜ਼ ਲਿਖ ਰਹੇ ਸਨ ਕਿ ਤੁਸੀਂ ਚਿੰਤਾ ਨਾ ਕਰੋ, ਰਿਪੋਰਟ ਨੈਗੇਟਿਵ ਆਵੇਗੀ। ਪਰ ਆਪਣਾ ਧਿਆਨ ਰੱਖਣਾ।

https://www.instagram.com/p/CCYCErTBAY5/

Related Post