ਪਿਛਲੇ ਦੋ ਦਿਨਾਂ ਤੋਂ ਬਿਮਾਰ ਚੱਲ ਰਹੀ ਹੈ ਹਿਮਾਂਸ਼ੀ ਖੁਰਾਣਾ, ਕਰਵਾਇਆ ਗਿਆ ਕੋਰੋਨਾ ਟੈਸਟ …!

By  Rupinder Kaler July 16th 2020 11:57 AM

ਹਿਮਾਂਸ਼ੀ ਖੁਰਾਣਾ ਪਿਛਲੇ ਦੋ ਦਿਨਾਂ ਤੋਂ ਬਿਮਾਰ ਚੱਲ ਰਹੀ ਹੈ, ਇਸ ਸਭ ਦੇ ਚਲਦੇ ਉਹਨਾਂ ਨੇ ਆਪਣਾ ਕੋਰੋਨਾ ਟੈਸਟ ਵੀ ਕਰਵਾਇਆ ਹੈ । ਇਸ ਦੀ ਜਾਣਕਾਰੀ ਉਸ ਦੀ ਮੈਨੇਜਰ ਨੇ ਇੱਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ । ਇਸ ਤੋਂ ਪਹਿਲਾਂ ਇਹ ਅਫਵਾਹ ਚੱਲ ਰਹੀ ਸੀ ਕਿ ਹਿਮਾਂਸ਼ੀ ਕੋਰੋਨਾ ਵਾਇਰਸ ਦੀ ਸ਼ਿਕਾਰ ਹੋ ਗਈ ਹੈ । ਮੈਨੇਜ਼ਰ ਨੇ ਹਿਮਾਂਸ਼ੀ ਦੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾਊਣੀਆਂ ਬੰਦ ਕਰਨ ।

ਹਿਮਾਂਸ਼ੀ ਦੀ ਰਿਪੋਰਟ ਹਾਲੇ ਤੱਕ ਸਾਹਮਣੇ ਨਹੀਂ ਆਈ । ਹਿਮਾਂਸ਼ੀ ਦੀ ਮੈਨੇਜ਼ਰ ਨੇ ਲਿਖਿਆ ਹੈ ਕਿ ਦੋ ਦਿਨਾਂ ਤੋਂ ਹਿਮਾਂਸ਼ੀ ਕੁਝ ਸਹੀ ਮਹਿਸੂਸ ਨਹੀਂ ਕਰ ਰਹੀ, ਉਸ ਦਾ ਕੋਰੋਨਾ ਟੈਸਟ ਵੀ ਹੋ ਗਿਆ ਹੈ । ਰਿਪੋਰਟ ਆਉਣ ਦਾ ਇੰਤਜ਼ਾਰ ਹੈ । ਰਿਪੋਰਟ ਵਿੱਚ ਜੋ ਕੁਝ ਵੀ ਆਵੇਗਾ ਅਸੀਂ ਸ਼ੇਅਰ ਕਰਾਂਗੇ । ਸਾਡੇ ਪਰਿਵਾਰ ਤੇ ਦੋਸਤਾਂ ਨੂੰ ਮੈਸੇਜ ਕਰਨਾ ਬੰਦ ਕਰੋ । ਸਾਰੇ ਲੋਕ ਸੇਫ ਰਹਿਣ । ਧੰਨਵਾਦ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਿਮਾਂਸ਼ੀ ਆਪਣੇ ਕੁਝ ਗਾਣਿਆਂ ਦੀ ਸ਼ੂਟਿੰਗ ਵਿੱਚ ਬਿਜੀ ਹੈ ।

https://www.instagram.com/p/CClxFyYBhrl/

 

Related Post