ਹਿਮਾਂਸ਼ੀ ਨੇ ਖੋਲੀ ਆਪਣੇ ਦਿਲ ਦੀ ਕਿਤਾਬ, ਦਸਿਆ ਕੌਣ ਹੈ ਦਿਲ ਦੇ ਸੱਭ ਤੋਂ ਕਰੀਬ

By  Gourav Kochhar May 10th 2018 12:20 PM -- Updated: May 10th 2018 12:26 PM

ਹਿਮਾਂਸ਼ੀ ਖੁਰਾਣਾ Himanshi Khurana ਕਈ ਪੰਜਾਬੀ ਮਿਊਜ਼ਿਕ ਵੀਡੀਓਜ਼ ਵਿਚ ਕੰਮ ਕਰ ਚੁੱਕੀ ਹੈ। ਉਸ ਦਾ ਜਨਮ 27 ਨਵੰਬਰ 1991 ਨੂੰ ਕਿਰਤਪੁਰ ਸਾਹਿਬ ਵਿਖੇ ਹੋਇਆ ਹੈ। ਹਿਮਾਂਸ਼ੀ ਪਾਲੀਵੁੱਡ ਦੇ ਕਈ ਸਿਤਾਰਿਆਂ ਨਾਲ ਕੰਮ ਕਰ ਚੁੱਕੀ ਹੈ। ਪੰਜਾਬੀ ਗੀਤਾਂ ਵਿਚ ਹਿਮਾਂਸ਼ੀ ਦੀ ਮਾਡਲਿੰਗ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਹਾਲ ਹੀ ‘ਚ ਹਿਮਾਂਸ਼ੀ ਖੁਰਾਣਾ ਕੁਲਵਿੰਦਰ ਬਿੱਲਾ ਤੇ ਸ਼ਿਵਜੋਤ ਦੇ ਗੀਤ ‘ਪਾਲਾਜ਼ੋ’ ਵਿਚ ਨਜ਼ਰ ਆਈ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ |

Himashi Khurana

ਚਾਰਮਿੰਗ ਸਮਾਈਲ ਵਾਲੀ ਹਿਮਾਂਸ਼ੀ ਖੁਰਾਣਾ Himanshi Khurana ਮਸ਼ਹੂਰ ਪੰਜਾਬੀ ਅਦਾਕਾਰਾ ਹੈ ਜੋ ਕਿ ਹੁਣ ਲੋਕਾਂ ਦਾ ਕਰੱਸ਼ ਬਣ ਚੁੱਕੀ ਹੈ। ਉਨ੍ਹਾਂ ਦੀਆਂ ਸੋਸ਼ਲ ਸਾਈਟਾਂ ‘ਤੇ ਕਈ ਤਸਵੀਰਾਂ ਦੇਖੀਆਂ ਗਈਆਂ ਹਨ, ਜੋ ਕਿ ਬਹੁਤ ਹੀ ਸੁੰਦਰ ਅਤੇ ਸਟਾਈਲਿਸ਼ ਹਨ। ਹਿਮਾਂਸ਼ੀ ਹੁਣ ਤੱਕ ਕਈ ਪੰਜਾਬੀ ਗੀਤਾਂ ਦੇ ਵੀਡੀਓਜ਼ ‘ਚ ਮਾਡਲਿੰਗ ਕਰ ਚੁੱਕੀ ਹੈ। ਸੁਪਰਹਿੱਟ ਪੰਜਾਬੀ ਗੀਤ ਜਿਵੇਂ ਕਿ ‘ਨਾਨਾ ਨਾ ਨਾ’ (ਜੇ ਸਟਾਰ), ‘ਸੋਚ’ (ਹਾਰਡੀ ਸੰਧੂ), ‘ਇਨਸੋਮੇਨੀਆ’ (ਸਿੱਪੀ ਗਿੱਲ) ਅਤੇ ‘ਲਦੇਨ’ (ਜੱਸੀ ਗਿੱਲ) ਆਦਿ ਸੁਪਰਹਿੱਟ ਗੀਤਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।

Himashi Khurana

ਹਿਮਾਂਸ਼ੀ ਦੀਆਂ ਤਸਵੀਰਾਂ ਇੰਟਰਨੈੱਟ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ ਬਲਕਿ ਹੁਣ ਉਹ ਲੱਖਾਂ ਲੋਕਾਂ ਦਾ ਕਰੱਸ਼ ਬਣ ਗਈ ਹੈ। ਪੰਜਾਬੀ ਗੀਤਾਂ ‘ਚ ਉਨ੍ਹਾਂ ਵੱਲੋਂ ਕੀਤੀ ਮਾਡਲਿੰਗ ਨੂੰ ਲੋਕ ਬੇਹੱਦ ਪਸੰਦ ਕਰਦੇ ਹਨ। ਹਾਲ ਹੀ ‘ਚ ਹਿਮਾਂਸ਼ੀ Himanshi Khurana ਨੇ ਇਕ ਇੰਟਰਵਿਊ ਦਿੱਤਾ ਸੀ, ਜਿਸ ‘ਚ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਕਾਫੀ ਗੱਲਾਂ ਸਾਂਝੀਆਂ ਕੀਤੀਆਂ ਸਨ। ਇਸ ਖਾਸ ਗੱਲਬਾਤ ‘ਚ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਨੂੰ ਉਨ੍ਹਾਂ ਦਾ ਕੰਮ ਪਸੰਦ ਨਹੀਂ ਸੀ ਪਰ ਮੰਮੀ ਦਾ ਪੂਰਾ ਸਹਿਯੋਗ ਹੁੰਦਾ ਸੀ।

Himashi Khurana

ਪੰਜਾਬ ਦੀ ਨਾਮਵਰ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਪਹਿਲੀ ਵਾਰ ਕੈਮਰੇ ਸਾਹਮਣੇ ਬੇਬਾਕੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਸ ਨੂੰ ਖੁਦਕੁਸ਼ੀ ਕਰਨ ਲਈ ਕਿਸ ਨੇ ਮਜਬੂਰ ਕੀਤਾ ਸੀ। ਹਿਮਾਂਸ਼ੀ Himanshi Khurana ਨੇ ਦੱਸਿਆ ਕਿ ਉਹ ਬੱਬੂ ਮਾਨ ਦੀ ਬਹੁਤ ਵੱਡੀ ਫ਼ੈਨ ਹੈ, ਉਸ ਨੂੰ ਬੱਬੂ ਮਾਨ ਦੇ ਇਕ ਮਿਊਜ਼ਿਕ ਵੀਡੀਓਜ਼ ਦੀ ਆਫ਼ਰ ਵੀ ਆਈ ਸੀ, ਪਰ ਉਸ ਨੇ ਵੀਡੀਓ ਡਾਇਰੈਕਟਰ ਕਾਰਨ ਉਹ ਵੀਡੀਓ ਕਰਨ ਤੋਂ ਨਾਂਹ ਕਰ ਦਿੱਤੀ ਸੀ ।

ਬੱਬੂ ਮਾਨ ਦਾ ਟੈਟੂ ਬਣਾ ਆਈ ਚਰਚਾ ‘ਚ

ਕਾਫੀ ਸਮਾਂ ਪਹਿਲਾ ਹਿਮਾਂਸੀ ਬੱਬੂ ਮਾਨ ਦਾ ਟੈਟੂ ਬਣਾਕੇ ਚਰਚਾ ਵਿੱਚ ਆਈ ਸੀ ਹਿਮਾਂਸੀ ਨੇ ਖੂਦ ਲਾਈਵ ਹੋ ਕੇ ਦੱਸਿਆ ਸੀ ਕਿ ਉਹਨਾਂ ਨੇ ਇਹ ਟੈਟੂ ਸਿਰਫ ਇਸ ਲਈ ਬਣਵਾਇਆ ਕਿਉਂਕਿਉਹ ਬੱਬੂ ਮਾਨ Babbu Maan ਨੂੰ ਸਭ ਤੋਂ ਜਿਆਦਾ ਪਸੰਦ ਕਰਦੀ ਹੈ।ਹਾਲਾਂਕਿ ਹਿਮਾਂਸੀ ਦੀ ਪਸੰਦ ਕਈ ਹੋਰ ਸਿੰਗਰ ਹਨ ਪਰ ਹਿਮਾਂਸੀ ਦਾ ਕਹਿਣਾ ਹੈ ਕਿ ਬੱਬੂ ਮਾਨ ਦੀ ਉਹ ਡਾਈ ਹਾਰਟ ਫੈਨ ਵੀ ਹੈ।

Himashi Khurana

ਨਾਲ ਹੀ ਬੱਬੂ ਮਾਨ ਦੇ ਨਾਲ ਕੰਮ ਕਰਨ ਨੂੰ ਵੀ ਹਿਮਾਂਸੀ ਇਨਕਾਰ ਕਰ ਚੁੱਕੀ ਹੈ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਥੇ ਹਿਮਾਂਸੀ Himanshi Khurana ਬੱਬੂ ਮਾਨ ਦੀ ਬਹੁਤ ਵੱਡੀ ਫੈਨ ਹੈ ਕਿ ਆਪਣੀ ਚੈਸਟ ਉੱਪਰ ਉਹਨਾਂਦਾ ਟੈਟੂ ਬਣਵਾਇਆ ਹੈ ਪਰ ਉਹਨ ਬੱਬੂ ਮਾਨ ਦੇ ਨਾਲ ਕੰਮ ਨਹੀਂ ਕਰ ਸਕਦੀ।ਕਿਉਂਕਿ ਹਿਮਾਂਸੀ ਦਾ ਮੰਨਣਾ ਹੈ ਕਿ ਜਦੋਂ ਤੁਸੀ ਕਿਸੇ ਨੂੰ ਬਹੁਤ ਜਿਆਦਾ ਲਾਈਕ ਕਰਦੇ ਹੋ ਤਾਂ ਉਸਦੇ ਨਾਲ ਜਦੋਂਕੰਮ ਕਰਦੇ ਹੋ ਤਾਂ ਉਹ ਕਰੇਜ਼ੀਨੈਂਸ ਕਿਤੇ ਨਾ ਕਿਤੇ ਘੱਟ ਨਾ ਹੋ ਜਾਵੇ।

Himashi Khurana

Related Post