ਹਿਮਾਂਸ਼ੀ ਖੁਰਾਣਾ ਨੇ ਬਿੱਗ ਬੌਸ 'ਚ ਜਾਣ ਦੀਆਂ ਖ਼ਬਰਾਂ ਤੋਂ ਚੁੱਕਿਆ ਪਰਦਾ, ਪੋਸਟ ਸਾਂਝੀ ਕਰ ਕੀਤੀਆਂ ਸਾਰੀਆਂ ਗੱਲਾਂ ਸਾਫ

By  Aaseen Khan October 22nd 2019 10:39 AM

ਪੰਜਾਬ ਦੀ ਨਾਮੀ ਅਦਾਕਾਰਾ, ਮਾਡਲ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ ਜਿਹੜੇ ਅਕਸਰ ਹੀ ਸੋਸ਼ਲ ਮੀਡੀਆ 'ਤੇ ਆਪਣੀ ਬੇਬਾਕ ਰਾਏ ਰੱਖਣ ਲਈ ਜਾਣੇ ਜਾਂਦੇ ਹਨ। ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਹਿਮਾਂਸ਼ੀ ਦੇ ਬਿੱਗ ਬੌਸ ਸ਼ੋਅ 'ਚ ਜਾਣ ਦੀਆਂ ਖ਼ਬਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਪਰ ਹੁਣ ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਪਾ ਕੇ ਇਹਨਾਂ ਖ਼ਬਰਾਂ ਤੋਂ ਖੁਦ ਪਰਦਾ ਚੁੱਕਿਆ ਹੈ।

 

View this post on Instagram

 

?? final announcement Swipe next

A post shared by Himanshi Khurana (@iamhimanshikhurana) on Oct 21, 2019 at 7:53pm PDT

ਸ਼ਹਿਨਾਜ਼ ਗਿੱਲ ਜਿਸ ਨਾਲ ਹਿਮਾਂਸ਼ੀ ਖੁਰਾਣਾ ਦਾ ਵਿਵਾਦ ਕਾਫੀ ਚਰਚਾ 'ਚ ਰਿਹਾ ਸੀ। ਸ਼ਹਿਨਾਜ਼ ਗਿੱਲ ਦੇ ਬਿੱਗ ਬੌਸ 'ਚ ਜਾਣ ਤੋਂ ਬਾਅਦ ਕਾਫੀ ਕਿਆਸ ਲਗਾਏ ਜਾ ਰਹੇ ਸੀ ਕਿ ਹਿਮਾਂਸ਼ੀ ਵੀ ਵਾਈਲਡ ਕਾਰਡ ਐਂਟਰੀ ਰਾਹੀਂ ਬਿੱਗ ਬੌਸ 'ਚ ਜਾ ਸਕਦੀ ਹੈ। ਪਰ ਹਿਮਾਂਸ਼ੀ ਦਾ ਕਹਿਣਾ ਹੈ ਕਿ ਅਜਿਹਾ ਕੁਝ ਨਹੀਂ ਹੋਣ ਵਾਲਾ। ਜੀ ਹਾਂ ਹਿਮਾਂਸ਼ੀ ਨੇ ਲਿਖਿਆ,'ਕੁਝ ਦਿਨਾਂ ਤੋਂ ਅਫਵਾਹਾਂ ਫੈਲ ਰਹੀਆਂ ਹਨ ਕਿ ਮੈਂ ਬੀਬੀ13 'ਚ ਜਾ ਰਹੀ ਹਾਂ, ਤਾਂ ਇਹ ਰਹੀ ਮੇਰੀ ਅਧਿਕਾਰਿਤ ਸੂਚਨਾ ਕਿ ਮੈਂ ਬਿੱਗ ਬੌਸ ਦੇ ਘਰ ਵਾਈਲਡ ਕਾਰਡ ਐਂਟਰੀ ਦੇ ਤੌਰ 'ਤੇ ਨਹੀਂ ਜਾ ਰਹੀ ਹਾਂ ਅਤੇ ਮੈਂ ਆਪਣੇ ਦਰਸ਼ਕਾਂ ਅਤੇ ਨੈਸ਼ਨਲ ਮੀਡੀਆ ਨੂੰ ਕਈ ਗੱਲਾਂ ਸਾਫ ਕਰ ਦੇਣੀਆਂ ਚਾਹੁੰਦੀ ਹਾਂ'।

ਇਸ ਤੋਂ ਅੱਗੇ ਹਿਮਾਂਸ਼ੀ ਖੁਰਾਣਾ ਦਾ ਕਹਿਣਾ ਹੈ ਕਿ,''ਹਾਂ ਸਾਡੀ ਬਿੱਗ ਬੌਸ ਦੀ ਟੀਮ ਨਾਲ ਮੀਟਿੰਗ ਜ਼ਰੂਰ ਹੋਈ ਸੀ ਤੇ ਉਹ ਮੈਨੂੰ ਪ੍ਰਤੀਭਾਗੀ ਦੇ ਤੌਰ 'ਤੇ ਲੈਣਾ ਚਾਹੁੰਦੇ ਸਨ ਪਰ ਉਸ ਸਮੇਂ ਉਹਨਾਂ ਦੇ ਨਿਯਮ ਮੇਰੇ ਮਾਣ ਸਨਮਾਨ ਦੇ ਖ਼ਿਲਾਫ਼ ਸਨ ਇਸ ਲਈ ਅਸੀਂ ਉਥੇ ਜਾਣਾ ਅਣਗੌਲਿਆ ਕੀਤਾ। ਪਰ ਹੁਣ ਉਹਨਾਂ ਦੇ ਨਿਯਮ ਬਦਲੇ ਅਤੇ ਵਾਈਲਡ ਕਾਰਡ ਐਂਟਰੀ ਲਈ ਬੁਲਾਇਆ ਸੀ ਪਰ ਹੁਣ ਮੇਰੇ ਆਉਣ ਵਾਲੇ ਸ਼ੂਟ, ਈਵੈਂਟ, ਵੌਕੇਸ਼ਨ ਆਦਿ ਵਰਗੇ ਪ੍ਰੋਗਰਾਮ ਪਹਿਲਾਂ ਹੀ ਬਣ ਚੁੱਕੇ ਹਨ। ਮੇਰੇ ਪੱਕੇ ਸ਼ਡਿਊਲ ਅਤੇ ਸ਼ਰਤਾਂ ਮੁਤਾਬਿਕ ਬਿੱਗ ਬੌਸ 'ਚ ਜਾਣਾ ਮੇਰੇ ਲਈ ਠੀਕ ਨਹੀਂ''।

ਹੋਰ ਵੇਖੋ : ਰਾਨੂ ਮੰਡਲ ਨੂੰ ਸਲਮਾਨ ਖ਼ਾਨ ਨੇ ਨਹੀਂ ਬਲਕਿ ਇਸ ਨੇ ਦਿੱਤਾ ਘਰ, ਸਟਾਰ ਬਨਾਉਣ ਵਾਲੇ ਅਤਿੰਦਰ ਨੇ ਕੀਤਾ ਖੁਲਾਸਾ

 

View this post on Instagram

 

???

A post shared by Himanshi Khurana (@iamhimanshikhurana) on Oct 15, 2019 at 11:32pm PDT

ਇਸ ਤੋਂ ਬਾਅਦ ਸ਼ਹਿਨਾਜ਼ ਨਾਲ ਹੋਏ ਸਾਰੇ ਵਿਵਾਦ ਅਤੇ ਹਾਲ ਹੀ 'ਚ ਦਿੱਤੇ ਆਪਣੇ ਬਿਆਨਾਂ 'ਤੇ ਹਿਮਾਂਸ਼ੀ ਨੇ ਖੁੱਲ੍ਹ ਕੇ ਗੱਲ ਕੀਤੀ ਹੈ ਅਤੇ ਲੰਬੀ ਚੌੜੀ ਪੋਸਟ ਸਾਂਝੀ ਕੀਤੀ ਹੈ। ਇਸ ਤੋਂ ਇਹ ਤਾਂ ਸਾਫ਼ ਹੁੰਦਾ ਹੈ ਕਿ ਹੁਣ ਹਿਮਾਂਸ਼ੀ ਬਿੱਗ ਬੌਸ ਦੇ 13 ਵੇਂ ਸੀਜ਼ਨ 'ਚ ਤਾਂ ਨਜ਼ਰ ਨਹੀਂ ਆਉਣ ਵਾਲੀ।

 

View this post on Instagram

 

Outfit @mehrajcreations ❤️❤️❤️

A post shared by Himanshi Khurana (@iamhimanshikhurana) on Oct 8, 2019 at 11:03pm PDT

Related Post