ਰਾਨੂੰ ਮੰਡਲ ਦਾ ਨਾਂਅ ਸੁਣ ਕੇ ਹੀ ਭੜਕ ਗਿਆ ਹਿਮੇਸ਼ ਰੇਸ਼ਮੀਆ, ਕਹਿ ਦਿੱਤੀ ਇਸ ਤਰ੍ਹਾਂ ਦੀ ਗੱਲ

By  Rupinder Kaler December 13th 2019 11:52 AM

ਰਾਨੂੰ ਮੰਡਲ ਨੂੰ ਅੱਜ ਕੌਣ ਨਹੀਂ ਜਾਣਦਾ, ਸਭ ਨੂੰ ਪਤਾ ਹੈ ਕਿ ਰਾਨੂੰ ਮੰਡਲ ਕਿਸ ਤਰ੍ਹਾਂ ਰਾਤੋ-ਰਾਤ ਸੋਸ਼ਲ ਮੀਡੀਆ ਦੀ ਸਟਾਰ ਬਣ ਗਈ ਸੀ । ਇਸ ਸਭ ਨੂੰ ਦੇਖ ਕੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਹਿਮੇਸ਼ ਰੇਸ਼ਮੀਆ ਨੇ ਰਾਨੂੰ ਨੂੰ ਆਪਣੀ ਫ਼ਿਲਮ ਵਿੱਚ ਗਾਣਾ ਗਾਉਣ ਦਾ ਮੌਕਾ ਦੇ ਦਿੱਤਾ ਸੀ । ਪਰ ਹੁਣ ਕੁਝ ਅਜਿਹਾ ਹੋਇਆ ਹੈ ਕਿ ਹਿਮੇਸ਼ ਰਾਨੂੰ ਦਾ ਨਾਂਅ ਸੁਣਕੇ ਹੀ ਭੜਕ ਜਾਂਦੇ ਹਨ ।

https://www.instagram.com/p/B5E2z5oh3v0/

ਦਰਅਸਲ ਹਿਮੇਸ਼ ਮੁੰਬਈ ਦੇ ਇੱਕ ਈਵੈਂਟ ਵਿੱਚ ਲਾਈਵ ਪ੍ਰਫਾਰਮੈਂਸ ਦੇਣ ਲਈ ਗਿਆ ਸੀ, ਇਸ ਦੌਰਾਨ ਮੀਡੀਆ ਨੇ ਹਿਮੇਸ਼ ਨੂੰ ਰਾਨੂੰ ਮੰਡਲ ਨੂੰ ਲੈ ਕੇ ਕੁਝ ਸਵਾਲ ਕੀਤੇ ਸਨ । ਇਹ ਸਵਾਲ ਸੁਣਦੇ ਹੀ ਹਿਮੇਸ਼ ਭੜਕ ਪਏ ਤੇ ਉਹਨਾਂ ਨੇ ਕਿਹਾ ‘ਮੈਂ ਰਾਨੂੰ ਮੰਡਲ ਦਾ ਮੈਨੇਜਰ ਨਹੀਂ, ਜੋ ਤੁਸੀਂ ਰਾਨੂੰ ਮੰਡਲ ਬਾਰੇ ਸਵਾਲ ਕਰ ਰਹੇ ਹੋ’ ।

https://www.instagram.com/p/B47OD-_BF6y/

ਹਿਮੇਸ਼ ਨੇ ਕਿਹਾ ‘ਇੰਡਸਟਰੀ ਵਿੱਚ ਮੈਂ ਬ੍ਰੇਕ ਸਿਰਫ ਰਾਨੂੰ ਮੰਡਲ ਨੂੰ ਨਹੀਂ ਦਿੱਤਾ, ਬਲਕਿ ਕਈ ਸਿਤਾਰਿਆਂ ਨੂੰ ਬਰੇਕ ਦਿੱਤਾ ਹੈ’ । ਇਸ ਦੇ ਬਾਵਜੂਦ ਹਿਮੇਸ਼ ਨੇ ਰਾਨੂੰ ਮੰਡਲ ਦੀ ਤਾਰੀਫ ਕੀਤੀ ਹਿਮੇਸ਼ ਨੇ ਕਿਹਾ ਕਿ ‘ਰਾਨੂੰ ਦਾ ਗਾਣਾ ਬਹੁਤ ਵਧੀਆ ਹੈ, ਮੈਂ ਹੋਰ ਮਿਊਜ਼ਿਕ ਡਾਇਰੈਕਟਰ ਤੇ ਪ੍ਰੋਡਿਊਸਰ ਨਾਲ ਗੱਲ ਕਰਾਂਗਾ ਕਿ ਰਾਨੂੰ ਨੂੰ ਇੰਡਸਟਰੀ ਵਿੱਚ ਕੰਮ ਮਿਲੇ ਕਿਉਂਕਿ ਉਹਨਾਂ ਦੀ ਆਵਾਜ਼ ਕਾਫੀ ਸ਼ਾਨਦਾਰ ਹੈ’।

https://www.instagram.com/p/B21Qgn8hT_8/

Related Post