ਰਾਨੂੰ ਮੰਡਲ ਦੇ ਗਾਣੇ ਦੀ ਲਾਂਚਿੰਗ ਦੌਰਾਨ ਹਿਮੇਸ਼ ਰੇਸ਼ਮੀਆ ਨੇ ਕਹੀ ਅਜਿਹੀ ਗੱਲ, ਰੋਣ ਲੱਗੇ ਬਾਲੀਵੁੱਡ ਸਿਤਾਰੇ

By  Rupinder Kaler September 12th 2019 12:27 PM -- Updated: September 13th 2019 06:20 PM

ਰੇਲਵੇ ਸਟੇਸ਼ਨ ਤੇ ਗਾਣਾ ਗਾਉਣ ਵਾਲੀ ਰਾਨੂੰ ਮੰਡਲ ਦਾ ਪਹਿਲਾ ਗਾਣਾ ‘ਤੇਰੀ ਮੇਰੀ ਕਹਾਣੀ’ ਬੀਤੇ ਦਿਨ ਰਿਲੀਜ਼ ਹੋ ਗਿਆ ਹੈ । ਖ਼ਾਸ ਗੱਲ ਇਹ ਹੈ ਕਿ ਇਸ ਗਾਣੇ ਦੇ ਰਿਲੀਜ਼ ਹੁੰਦੇ ਹੀ ਯੂ-ਟਿਊਬ ’ਤੇ 30 ਲੱਖ ਤੋਂ ਵੱਧ ਵੀਵਰਜ਼ ਹੋ ਗਏ ਹਨ । ਮੁੰਬਈ ਵਿੱਚ ਕਰਵਾਏ ਗਏ ਇੱਕ ਪ੍ਰੋਗਰਾਮ ਦੌਰਾਨ ਇਸ ਗਾਣੇ ਦੀ ਲਾਂਚਿੰਗ ਹੋਈ ਸੀ । ਇਸ ਦੌਰਾਨ ਰਾਨੂੰ ਮੰਡਲ, ਹਿਮੇਸ਼ ਰੇਸ਼ਮੀਆ ਤੇ ਫ਼ਿਲਮ ‘ਹੈਪੀ ਹਾਰਡੀ ਐਂਡ ਹੀਰ’ ਦੇ ਸਾਰੇ ਮੈਂਬਰ ਮੌਜੂਦ ਸਨ ।

https://www.instagram.com/p/B2SIUJVHRFQ/?utm_source=ig_embed

ਇਸ ਪ੍ਰੋਗਰਾਮ ਵਿੱਚ ਰਾਨੂੰ ਮੰਡਲ ਨੇ ਹਿਮੇਸ਼ ਦਾ ਧੰਨਵਾਦ ਕੀਤਾ, ਜਿਸ ਤੇ ਪ੍ਰੋਗਰਾਮ ਵਿੱਚ ਮੌਜੂਦ ਹਰ ਬੰਦਾ ਭਾਵੁਕ ਹੋ ਗਿਆ । ਰਾਨੂੰ ਮੰਡਲ ਨੇ ਕਿਹਾ ਕਿ ‘ਜੇਕਰ ਇਹਨਾਂ ਨੇ ਮੈਨੂੰ ਮੌਕਾ ਨਾ ਦਿੱਤਾ ਹੁੰਦਾ ਤਾਂ ਮੈਂ ਕਦੇ ਵੀ ਗਾ ਨਹੀਂ ਸੀ ਸਕਦੀ’ । ਇਸ ਤੋਂ ਇਲਾਵਾ ਹਿਮੇਸ਼ ਨੇ ਵੀ ਆਪਣੀਆਂ ਭਾਵਨਾਵਾਂ ਬਿਆਨ ਕੀਤੀਆਂ ।

https://www.instagram.com/p/B2SHPfDHKj8/?utm_source=ig_embed&utm_campaign=embed_video_watch_again

ਹਿਮੇਸ਼ ਨੇ ਆਪਣੀਆਂ ਭਾਵਨਾਵਾਂ ਬਿਆਨ ਕਰਦੇ ਹੋਏ ਕਿਹਾ ਕਿ ‘ਜੇਕਰ ਅਸੀਂ ਕਿਸੇ ਟੈਲੇਂਟ ਨੂੰ ਅੱਗੇ ਲੈ ਕੇ ਆਉਂਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਅਸੀਂ ਪਤਾ ਨਹੀਂ ਕੀ ਕਰ ਦਿੱਤਾ ਹੈ । ਪਰ ਅਸਲ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਜੋ ਕੁਝ ਹੋ ਰਿਹਾ ਹੁੰਦਾ ਹੈ ਉਹ ਉਪਰ ਵਾਲਾ ਕਰ ਰਿਹਾ ਹੁੰਦਾ ਹੈ । ਅਸੀਂ ਕੁਝ ਨਹੀਂ ਕਰ ਸਕਦੇ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਨੂੰ ਮੰਡਲ ਨੇ ਹਿਮੇਸ਼ ਦੇ ਨਾਲ ਇਸ ਤੋਂ ਇਲਾਵਾ ਵੀ ਦੋ ਗਾਣੇ ਗਾਏ ਹਨ ।

https://www.instagram.com/p/B2R9p0hjzoX/?utm_source=ig_embed

Related Post