ਇਸ ਵੱਡੀ ਵਜ੍ਹਾ ਕਰਕੇ ਹਿਮੇਸ਼ ਰੇਸ਼ਮੀਆ ਨੇ ਰਾਨੂੰ ਮੰਡਲ ਨੂੰ ਆਪਣੀ ਫ਼ਿਲਮ ’ਚ ਗਾਣਾ ਗਾੳੇੁਣ ਦਾ ਮੌਕਾ ਦਿੱਤਾ

By  Rupinder Kaler September 30th 2019 05:09 PM

ਸੋਸ਼ਲ ਮੀਡੀਆ ਰਾਹੀਂ ਰਾਤੋ ਰਾਤ ਸਟਾਰ ਬਣੀ ਰਾਨੂੰ ਮੰਡਲ ਨੂੰ ਅੱਜ ਸਾਰੇ ਜਾਣਦੇ ਹਨ । ਰੇਲਵੇ ਸਟੇਸ਼ਨ ਤੇ ਗਾ ਕੇ ਮੰਗਣ ਵਾਲੀ ਰਾਨੂੰ ਮੰਡਲ ਨੇ ਹਿਮੇਸ਼ ਰੇਸ਼ਮੀਆ ਦੀ ਫ਼ਿਲਮ ਵਿੱਚ ਕਈ ਗਾਣੇ ਗਾਏ ਹਨ । ਹਿਮੇਸ਼ ਨੇ ਸੋਸ਼ਲ ਮੀਡੀਆ ਤੇ ਰਾਨੂੰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਨੂੰ ਇਹ ਮੌਕਾ ਦਿੱਤਾ ਸੀ । ਹਿਮੇਸ਼ ਦੇ ਇਸ ਕਦਮ ਨਾਲ ਉਸ ਦੀ ਵੀ ਕਾਫੀ ਤਾਰੀਫ ਹੋਈ ਸੀ ।

https://www.instagram.com/p/B2R3tZpj6FF/

ਪਰ ਹੁਣ ਹਾਲ ਹੀ ਵਿੱਚ ਹਿਮੇਸ਼ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਰਾਨੂੰ ਨੂੰ ਫ਼ਿਲਮ ਵਿੱਚ ਗਾਣਾ ਗਾਉਣ ਦਾ ਮੌਕਾ ਕਿਉਂ ਦਿੱਤਾ । ਹਿਮੇਸ਼ ਨੇ ਇੱਕ ਪ੍ਰੋਗਰਾਮ ਦੌਰਾਨ ਖੁਲਾਸਾ ਕੀਤਾ ਕਿ ‘ਮੈਂ ਆਪਣੀ ਫ਼ਿਲਮ ਦੇ ਗਾਣਿਆਂ ਲਈ ਇੱਕ ਫੀ-ਮੇਲ ਸਿੰਗਰ ਲੱਭ ਰਿਹਾ ਸੀ, ਜਦੋਂ ਮੈਂ ਰਾਨੂੰ ਦੀ ਆਵਾਜ਼ ਸੁਣੀ ਤਾਂ ਇਸ ਨੇ ਮੈਨੂੰ ਆਪਣੇ ਵੱਲ ਖਿੱਚ ਲਿਆ ।

https://www.instagram.com/p/B2R4HW-jOc1/

ਇਸ ਤੋਂ ਬਾਅਦ ਮੈਂ ਰਾਨੂੰ ਨੁੰ ਸਟੂਡੀਓ ਵਿੱਚ ਬੁਲਾਇਆ ਤੇ ਗਾਣਾ ਰਿਕਾਰਡ ਕਰਕੇ ਉਸ ਨੂੰ ਇੰਸਟਾਗ੍ਰਾਮ ’ਤੇ ਸ਼ੇਅਰ ਕਰ ਦਿੱਤਾ । ਜਿਸ ਤੋਂ ਬਾਅਦ ਸਾਰੇ ਜਾਣਦੇ ਹੀ ਹਨ ਕਿ ਉਹ ਗਾਣਾ ਗਲੋਬਲ ਨੰਬਰ ਵਨ ਬਣ ਗਿਆ’।

https://www.instagram.com/p/B28PHCtjEjO/?utm_source=ig_embed&utm_campaign=dlfix

ਤੁਹਾਨੂੰ ਦੱਸ ਦਿੰਦੇ ਹਾਂ ਹਿਮੇਸ਼ ਨੇ ਹਾਲ ਹੀ ਇੱਕ ਹੋਰ ਗਾਣਾ ਰਾਨੂੰ ਮੰਡਲ ਤੇ ਉਦਿੱਤ ਨਰਾਇਣ ਨਾਲ ਰਿਕਾਰਡ ਕੀਤਾ ਹੈ । ਜਿਸ ਦੀ ਵੀਡੀਓ ਹਿਮੇਸ਼ ਨੇ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਹੈ ।

Related Post