ਕਿੰਝ ਤੁੱਕੇ ਨਹੀਂ ਸਗੋਂ ਮਿਹਨਤਾਂ ਨਾਲ ਅੱਗੇ ਆਏ ਹਿੰਮਤ ਸੰਧੂ ਦੱਸ ਰਹੇ ਨੇ ਆਪਣੇ ਨਵੇਂ ਗੀਤ 'ਜੱਟ ਦੇ ਸਟਾਰ' ਵਿਚ, ਦੇਖੋ ਵੀਡੀਓ

By  Aaseen Khan September 30th 2019 06:21 PM -- Updated: September 30th 2019 06:27 PM

ਵਾਇਸ ਆਫ਼ ਪੰਜਾਬ ਸੀਜ਼ਨ 7 ਦੇ ਮੰਚ ਤੋਂ ਪਹਿਚਾਣ ਬਣਾਉਣ ਵਾਲੇ ਹਿੰਮਤ ਸੰਧੂ ਜਿੰਨ੍ਹਾਂ ਦੇ ਗਾਣਿਆਂ ਨੇ ਪੰਜਾਬੀਆਂ ਦਾ ਦਿਲ ਜਿੱਤਿਆ ਹੈ। ਪੰਜਾਬੀ ਫ਼ਿਲਮਾਂ ‘ਚ ਗਾਏ ਗਾਣੇ ਅਤੇ ਆਪਣੇ ਸੋਲੋ ਗੀਤਾਂ ਨਾਲ ਹਿੰਮਤ ਸੰਧੂ ਨੇ ਵਾਇਸ ਆਫ਼ ਪੰਜਾਬ ਤੋਂ ਮਿਲੀ ਪ੍ਰਸਿੱਧੀ ਨੂੰ ਕਾਇਮ ਰੱਖਿਆ ਹੈ। ਉਹਨਾਂ ਦਾ ਇੱਕ ਹੋਰ ਗੀਤ ਰਿਲੀਜ਼ ਹੋ ਚੁੱਕਿਆ ਹੈ ਜਿਸ ਦਾ ਨਾਮ ਹੈ 'ਜੱਟ ਦੇ ਸਟਾਰ'।

ਗਾਣੇ 'ਚ ਹਿੰਮਤ ਸੰਧੂ ਆਪਣੀ ਗਾਇਕੀ ਦੇ ਖੇਤਰ 'ਚ ਕੀਤੀ ਮਿਹਨਤ ਨੂੰ ਦਰਸਾਉਂਦੇ ਨਜ਼ਰ ਆ ਰਹੇ ਹਨ ਅਤੇ ਦੱਸ ਰਹੇ ਹਨ ਕਿ ਉਹਨਾਂ ਇਹ ਮੁਕਾਮ ਕਿਸੇ ਤੁੱਕੇ ਨਾਲ ਹਾਸਿਲ ਨਹੀਂ ਕੀਤੀ ਹੈ ਸਗੋਂ ਮਿਹਨਤਾਂ ਅਤੇ ਲਗਨ ਨਾਲ ਅੱਜ ਬੁਲੰਦੀਆਂ ਨੂੰ ਛੂਹਿਆ ਹੈ। ਇਸ ਗਾਣੇ ਦੇ ਬੋਲ ਅਮਰ ਕਵੀ ਦੀ ਕਲਮ ‘ਚੋਂ ਨਿਕਲੇ ਨੇ ਮਿਊਜ਼ਿਕ ਲਾਡੀ ਗਿੱਲ ਹੋਰਾਂ ਨੇ ਦਿੱਤਾ ਹੈ। ਨਾਮੀ ਵੀਡੀਓ ਡਾਇਰੈਕਟਰ ਸਟਾਲਿਨਵੀਰ ਸਿੰਘ ਵੱਲੋਂ ਇਸ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ।

ਹੋਰ ਵੇਖੋ : ਫੈਨ ਨਾਲ ਸਟੇਜ 'ਤੇ ਬਦਸਲੂਕੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਗੁਰਨਾਮ ਭੁੱਲਰ ਨੇ ਵੀਡੀਓ ਜਾਰੀ ਕਰ ਮੰਗੀ ਮਾਫ਼ੀ,ਦੇਖੋ ਵੀਡੀਓ

 

View this post on Instagram

 

@folkrakaat & @speedrecords presents #JattDeStar Releasing on 29th September Gana @speedrecords Te Release hona 29th nu Do Share Nd support gUYZ @laddigill_ @amar_kavi @stalinveer @speedrecords @gk.digital @folkrakaat

A post shared by Himmat Sandhu (ਸੰਂਧੂ ਸਾਬ) (@himmatsandhu84) on Sep 27, 2019 at 5:17am PDT

ਹਿੰਮਤ ਸੰਧੂ ਵੱਲੋਂ ਗਾਏ ਗੀਤ ਬੁਰਜ ਖਲੀਫਾ, ਸਾਬ੍ਹ, ਧੋਖਾ, ਅਣਖਾਂ, ਬਲੈਕੀਆ ਫ਼ਿਲਮ ਦਾ ਟਾਈਟਲ ਟਰੈਕ ਆਦਿ ਵਰਗੇ ਗੀਤਾਂ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਹੁਣ ਇਸ ਗੀਤ ਰਾਹੀਂ ਹਿੰਮਤ ਸੰਧੂ ਹੋਰ ਵੀ ਲੋਕਾਂ ਨੂੰ ਪ੍ਰੇਰਣਾ ਦੇ ਰਹੇ ਹਨ।

Related Post