ਗਾਇਕ ਹਿੰਮਤ ਸੰਧੂ ਗੀਤ ਰਾਹੀਂ ਦੱਸ ਰਹੇ ਨੇ ਆਪਣੀ ਕਾਮਯਾਬੀ ਦੀ ਕਹਾਣੀ, ਦੇਖੋ ਵੀਡੀਓ

By  Aaseen Khan August 30th 2019 10:16 AM

ਵਾਇਸ ਪੰਜਾਬ ਸੀਜ਼ਨ 7 ਦੇ ਰਨਰਅੱਪ ਰਹੇ ਹਿੰਮਤ ਸੰਧੂ ਅੱਜ ਆਪਣੀ ਦਮਦਾਰ ਅਵਾਜ਼ ਅਤੇ ਗਾਣਿਆਂ ਦੇ ਦਮ 'ਤੇ ਵੱਡੇ ਮੁਕਾਮ 'ਤੇ ਪਹੁੰਚ ਚੁੱਕੇ ਹਨ। ਅੱਜ ਅਜਿਹੀ ਕੋਈ ਹੀ ਪੰਜਾਬੀ ਫ਼ਿਲਮ ਹੁੰਦੀ ਹੋਵੇਗੀ ਜਿਸ 'ਚ ਹਿੰਮਤ ਸੰਧੂ ਦੀ ਅਵਾਜ਼ 'ਚ ਗੀਤ ਰਿਲੀਜ਼ ਨਾ ਹੁੰਦਾ ਹੋਵੇ। ਫ਼ਿਲਮਾਂ ਦੇ ਵਿਚ ਗੀਤਾਂ ਦੇ ਨਾਲ ਨਾਲ ਹਿੰਮਤ ਆਪਣੇ ਕਈ ਹਿੱਟ ਗੀਤ ਸਮੇਂ ਸਮੇਂ 'ਤੇ ਦਿੰਦੇ ਰਹਿੰਦੇ ਹਨ। ਉਹ ਹੁਣ ਆਪਣਾ ਨਵਾਂ ਗੀਤ 'ਸਟਾਰ ਕਲਾਕਾਰ' ਲੈ ਕੇ ਆ ਚੁੱਕੇ ਹਨ ਜਿਸ 'ਚ ਹਿੰਮਤ ਸੰਧੂ ਦੱਸ ਰਹੇ ਹਨ ਕਿ ਭਾਵੇਂ ਅੱਜ ਉਹ ਸਟਾਰ ਬਣ ਚੁੱਕੇ ਹਨ ਪਰ ਉਹਨਾਂ 'ਚ ਕੋਈ ਵਲ ਵਿੰਗ ਨਹੀਂ ਆਇਆ ਹੈ ਸਗੋਂ ਆਪਣੇ ਮੂਡ 'ਚ ਰਹਿੰਦੇ ਹਨ।

ਹੋਰ ਵੇਖੋ : ਦੇਵ ਖਰੌੜ ਦੀ 'ਕਾਕਾ ਜੀ' 'ਚ ਹਿੰਮਤ ਸੰਧੂ ਦਾ 'ਧੋਖਾ' , ਦੇਖੋ ਵੀਡੀਓ

ਗੀਤ ਨੂੰ ਲਿਖਿਆ ਕੰਪੋਜ਼ ਅਤੇ ਗਾਇਆ ਹਿੰਮਤ ਸੰਧੂ ਨੇ ਹੈ ਜਦੋਂ ਕਿ ਰੈਪ ਦਾ ਤੜਕਾ Amensn ਨੇ ਲਗਾਇਆ ਹੈ। ਲਾਡੀ ਗਿੱਲ ਵੱਲੋਂ ਸੰਗੀਤ ਤਿਆਰ ਕੀਤਾ ਗਿਆ ਹੈ ਅਤੇ ਬੀ ਟੁਗੈਦਰਸ ਦਾ ਵੀਡੀਓ ਹੈ। ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਹਿੰਮਤ ਸੰਧੂ ਜਿੰਨ੍ਹਾਂ ਦੀ ਗਾਇਕੀ ਦਾ ਸਫ਼ਰ ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ਼ ਪੰਜਾਬ ਦੇ ਮੰਚ ਤੋਂ ਸ਼ੁਰੂ ਹੋਇਆ ਅਤੇ ਅੱਜ ਸਟਾਰ ਕਲਾਕਾਰ ਤੱਕ ਪਹੁੰਚਿਆ ਹੈ। ਹਿੰਮਤ ਵੱਲੋਂ ਗਾਏ ਗੀਤਾਂ ਦੀ ਗੱਲ ਕਰੀਏ ਉਹ ਬੁਰਜ ਖਲੀਫਾ, ਪਰਾਂਦਾ, ਸਾਬ੍ਹ, ਮਰਜ਼ੀ ਦੇ ਫੈਸਲੇ ਵਰਗੇ ਬਹੁਤ ਸਾਰੇ ਗੀਤ ਦੇ ਚੁੱਕੇ ਹਨ।

Related Post