ਗਾਇਕ ਹਿੰਮਤ ਸੰਧੂ ਕਿਸ ਨੂੰ ਹਾਰ ਗਏ ‘ਬਾਜ਼ੀ ਦਿਲ ਦੀ’ ਜਾਣੋਂ …!

By  Rupinder Kaler November 19th 2019 12:04 PM

ਗਾਇਕ ਹਿੰਮਤ ਸੰਧੂ ਦਾ ਨਵਾਂ ਗਾਣਾ 25 ਨਵੰਬਰ ਨੂੰ ਰਿਲੀਜ਼ ਹੋਣ ਵਾਲਾ ਹੈ ।‘ਬਾਜ਼ੀ ਦਿਲ ਦੀ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦਾ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਗਾਣੇ ਵਿੱਚ ਮਾਡਲ ਤੇ ਅਦਾਕਾਰਾ ਸਾਰਾ ਗੁਰਪਾਲ ਹਿੰਮਤ ਸੰਧੂ ਦੇ ਨਾਲ ਦਿਖਾਈ ਦੇਣਗੇ । ਬਾਜ਼ੀ ਦਿਲ ਦੀ ਗਾਣੇ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਹਨ ।

ਦੇਸ਼ੀ ਕਰਿਊ ਨੇ ਇਸ ਨੂੰ ਆਪਣੇ ਸੰਗੀਤ ਨਾਲ ਸਜ਼ਾਇਆ ਹੈ । ਗੀਤ ਦਾ ਵੀਡੀਓ ਬ2ਗੲਟਹੲਰਪਰੋਸ ਨੇ ਤਿਆਰ ਕੀਤਾ ਹੈ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਿੰਮਤ ਸੰਧੂ ਦੀ ਆਵਾਜ਼ ਵਿੱਚ ਡਾਕਾ ਫ਼ਿਲਮ ਦਾ ਟਾਈਟਲ ਟਰੈਕ ਰਿਲੀਜ਼ ਹੋਇਆ ਸੀ ।

https://www.instagram.com/p/B5CKdf_h-Ko/

ਜਿਸ ਨੂੰ ਕਿ ਉਹਨਾਂ ਦੇ ਪ੍ਰਸ਼ੰਸਕਾਂ ਨੇ ਬਹੁਤ ਹੀ ਪਸੰਦ ਕੀਤਾ ਹੈ । ਹੁਣ ਬਾਜ਼ੀ ਦਿਲ ਦੀ ਕਿੰਨਾਂ ਪਸੰਦ ਆਉਂਦਾ ਹੈ ਇਹ ਗਾਣੇ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ।

Related Post