20 ਰੁਪਏ ਦੇ ਲੰਗਰ ਤੋਂ ਲੈਕੇ ਕਰੋੜਾਂ ਲੋਕਾਂ ਦੇ ਪੇਟ ਭਰਨ ਦੀ ਕਹਾਣੀ ਦੱਸਦਾ ਹਿੰਮਤ ਸੰਧੂ ਦਾ ਇਹ ਗੀਤ

By  Aaseen Khan November 22nd 2018 05:55 AM -- Updated: November 22nd 2018 02:24 PM

ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਵੀ ਪੂਰੀ ਤਰਾਂ ਸਮਰਪਿਤ ਕੰਮ ਕਰ ਰਹੀ। ਕਈ ਵੱਡੇ ਗਾਇਕਾਂ ਵੱਲੋਂ ਸ਼੍ਰੀ ਗੁਰੂ ਨਾਨਕ ਜੀ ਨਾਲ ਸੰਬੰਧਤ ਗਾਣੇ ਗਾਏ ਜਾ ਰਹੇ ਹਨ। ਪਿੱਛੇ ਜੇ ਦਿਲਜੀਤ ਦੋਸਾਂਜ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਾਣਾ ਲੋਕਾਂ ਦੇ ਸਾਹਮਣੇ ਪੇਸ਼ ਕੀਤਾ।

ਕਰੋੜਾਂ ਲੋਕਾਂ ਦੇ ਪੇਟ ਭਰਨ

ਉਸੇ ਲੜੀ 'ਚ ਹੁਣ ਪੀ.ਟੀ.ਸੀ. ਵਾਇਸ ਆਫ ਪੰਜਾਬ ਜੋ ਕੇ ਦੁਨੀਆ ਦਾ ਨੰਬਰ 1 ਪੰਜਾਬੀ ਸਿੰਗਿੰਗ ਸ਼ੋ ਹੈ ਦੇ ਸਿਤਾਰੇ ਹਿੰਮਤ ਸੰਧੂ ਗਾਣਾ 'ਵੀਹਾਂ ਦਾ ਵਿਆਜ਼' ਲੈ ਕੇ ਸਰੋਤਿਆਂ ਅੱਗੇ ਰੁ-ਬ-ਰੁ ਹੋਏ ਹਨ। ਇਸ ਗਾਣੇ 'ਚ ਬੜੇ ਹੀ ਖੂਬਸੂਰਤ ਤਰੀਕੇ ਨਾਲ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦੁਆਰਾ ਸ਼ੁਰੂ ਕੀਤੇ ਵੀਹਾਂ ਦੇ ਲੰਗਰ ਤੋਂ ਅੱਜ ਪੂਰੀ ਦੁਨੀਆ 'ਚ ਜ਼ਰੂਰਤ ਮੰਦਾ ਦਾ ਢਿੱਡ ਭਰਿਆ ਜਾ ਰਿਹਾ ਹੈ ਨੂੰ ਦਰਸਾਇਆ ਗਿਆ ਹੈ।

ਹੋਰ ਪੜ੍ਹੋ :ਬੱਬੂ ਮਾਨ ਦੇ ਟਰਾਲੇ ਨੇ ਸਭ ਨੂੰ ਪਿੱਛੇ ਛੱਡਿਆ, ਦੇਖੋ ਵੀਡਿਓ

ਹਿੰਮਤ ਸੰਧੂ ਦਾ ਇਹ ਗੀਤ

 

ਗਾਣੇ ਨੂੰ ਕਲਮ ਦਿੱਤੀ ਹੈ ਪ੍ਰਸਿੱਧ ਗੀਤਕਾਰ ਗਿੱਲ ਰੌਂਤਾ ਨੇ ਅਤੇ ਸੰਗੀਤ ਦੀ ਮਾਲਾ ਪਹਿਨਾਈ ਹੈ ਲਾਡੀ ਗਿੱਲ ਨੇ। ਵੀਡੀਓ ਦਾ ਨਿਰਦੇਸ਼ਨ ਸੁੱਧ ਸਿੰਘ ਦੀ ਦੇਖ ਰੇਖ ਹੇਠ ਹੋਇਆ ਹੈ। ਵੀਡੀਓ 'ਚ ਅੰਤਰਰਾਸ਼ਟਰੀ ਸੇਵਾ ਸੰਸਥਾ ਖਾਲਸਾ ਏਡ ਦੁਆਰਾ ਕੀਤੇ ਜਾ ਰਹੇ ਜਗਤ ਭਲਾਈ ਦੇ ਕੰਮਾਂ ਨੂੰ ਦਰਸਾਇਆ ਗਿਆ ਹੈ ਜਿਸ ਲਈ ਖੁਲਾਸਾ ਏਡ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਗਿਆ ਹੈ। ਇਸ ਗਾਣੇ ਨੂੰ ਫੋਕ ਰਿਕਾਡਸ ਦੇ ਲੇਬਲ ਨਾਲ ਦਰਸ਼ਕਾਂ ਅੱਗੇ ਰੱਖਿਆ ਗਿਆ ਹੈ।

Related Post