'ਸਾਥ ਜੱਟ ਦਾ' ਗੀਤ ਦੀ ਪਹਿਲੀ ਝਲਕ ,ਹਿੰਮਤ ਸੰਧੂ ਨੇ ਸਾਂਝਾ ਕੀਤਾ ਵੀਡਿਓ 

By  Shaminder September 19th 2018 05:30 AM

ਗਾਇਕ ਹਿੰਮਤ ਸਿੰਘ ਸੰਧੂ ਨੇ ਆਪਣੇ ਆਉਣ ਵਾਲੇ ਗੀਤ ਦਾ ਇੱਕ ਵੀਡਿਓ ਸਾਂਝਾ ਕੀਤਾ ਹੈ । ਜੋ ਕਿ ਵੀਹ ਸਤੰਬਰ ਨੂੰ ਰਿਲੀਜ਼ ਹੋ ਰਿਹਾ ਹੈ । ਇਸ ਗੀਤ 'ਚ ਉਨ੍ਹਾਂ ਦੇ ਨਾਲ ਸ਼ਹਿਨਾਜ਼ ਗਿੱਲ ਨਜ਼ਰ ਆ ਰਹੀ ਹੈ ।ਇਸ ਗੀਤ ਦਾ ਟਾਈਟਲ ਹੈ 'ਸਾਥ ਜੱਟ ਦਾ' । ਇਸ ਵੀਡਿਓ 'ਚ ਸ਼ਹਿਨਾਜ਼ ਗਿੱਲ ,ਸ਼ਵਿੰਦਰ ਮਾਹਲ ,ਸੀਮਾ ਕੌਸ਼ਲ ਸਣੇ ਹੋਰ ਕਈ ਕਲਾਕਾਰ ਵੀ ਨਜ਼ਰ ਆਉਣਗੇ।

ਹੋਰ ਵੇਖੋ : ਸ਼ਹਿਨਾਜ ਗਿੱਲ ਅਤੇ ਗਾਇਕ ਹਿੰਮਤ ਸਿੰਘ ਸੰਧੂ ਨੇ ਵੀਡਿਓ ਕੀਤਾ ਸਾਂਝਾ

https://www.instagram.com/p/Bn1BQajFxBg/?hl=en&taken-by=himmatsandhu84

ਇਸ ਗੀਤ ਦਾ ਟੀਜ਼ਰ ਹਿੰਮਤ ਸੰਧੂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।ਗੀਤ ਦੇ ਬੋਲ ਜੋਬਨ ਚੀਮਾ ਨੇ ਲਿਖੇ ਨੇ,ਜਦਕਿ ਐਡੀਟਿੰਗ ਦਾ ਕੰਮ ਅਰਸ਼ਪ੍ਰੀਤ ਨੇ ਕੀਤਾ ਹੈ ਅਤੇ ਪ੍ਰੋਡਿਊਸ ਕੀਤਾ ਹੈ ਵੀ ਸਾਈਨ ਨੇ । ਉੱਥੇ ਫੋਟੋਗ੍ਰਾਫੀ ਦਾ ਕੰਮ ਤੂਰ ਫੋਟੋਗ੍ਰਾਫੀ ਵੱਲੋਂ ਕੀਤਾ ਗਿਆ ਹੈ ।ਇਸ ਗੀਤ ਦੇ ਟੀਜ਼ਰ ਨੂੰ ਵੇਖ ਕੇ ਇੰਝ ਲੱਗਦਾ ਹੈ ਕਿ ਇਸ 'ਚ ਨਵ-ਵਿਆਹੀ ਦਾ ਸਹੁਰੇ ਪਰਿਵਾਰ 'ਚ ਰੁਤਬਾ ਅਤੇ ਉੱਥੋਂ ਦੇ ਰੀਤੀ ਰਿਵਾਜ਼ ਨੂੰ ਦਰਸਾਉਂਣ ਦੀ ਇਸ ਗੀਤ ਕੋਸ਼ਿਸ਼ ਕੀਤੀ ਗਈ ਹੈ ।

 

ਹਿੰਮਤ ਸੰਧੂ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ਜੋ ਕਿ ਨੌਜਵਾਨਾਂ ਵੱਲੋਂ ਕਾਫੀ ਪਸੰਦ ਕੀਤੇ ਗਏ ਨੇ ਅਤੇ ਹੁਣ ਉਹ ਆਪਣੀ ਨਵੇਂ ਗੀਤ 'ਸਾਥ ਜੱਟ ਦਾ' ਨਾਲ ਸਰੋਤਿਆਂ ਦੀ ਕਚਹਿਰੀ 'ਚ ਮੁੜ ਤੋਂ ਹਾਜ਼ਰ ਹੋਏ ਨੇ । ਹੁਣ ਉਨ੍ਹਾਂ ਦਾ ਇਹ ਗੀਤ ਲੋਕਾਂ ਨੂੰ ਕਿੰਨਾ ਪਸੰਦ ਆਉਂਦਾ ਇਹ ੨੦ ਸਤੰਬਰ ਤੋਂ ਬਾਅਦ ਹੀ ਪਤਾ ਲੱਗ ਸਕੇਗਾ । ਤੁਹਾਨੂੰ ਦੱਸ ਦਈਏ ਕਿ ਜਦੋਂ ਇਸ ਗੀਤ ਦੀ ਸ਼ੂਟਿੰਗ ਚੱਲ ਰਹੀ ਸੀ ਤਾਂ ਸ਼ਹਿਨਾਜ਼ ਗਿੱਲ ਅਤੇ ਹਿੰਮਤ ਸੰਧੂ ਨੇ ਇੱਕ ਵੀਡਿਓ ਵੀ ਸਾਂਝਾ ਕੀਤਾ ਸੀ । ਪਰ ਹੁਣ ਇਸ ਗੀਤ ਦਾ ਟੀਜ਼ਰ ਆ ਚੁੱਕਿਆ ਹੈ । ਜੋ ਕਾਫੀ ਆਕ੍ਰਸ਼ਕ ਨਜ਼ਰ ਆ ਰਿਹਾ ਹੈ । ਗੀਤ ਵੀਹ ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ।

 

Related Post