ਸਤਿਗੁਰੂ ਦੀ ਸੇਵਾ 'ਚ ਜੁਟੇ ਹਿੰਮਤ ਸੰਧੂ ,ਵੀਡਿਓ ਕੀਤਾ ਸਾਂਝਾ 

By  Shaminder October 18th 2018 10:49 AM

ਸਤਿਗੁਰੂ ਦੀ ਸੇਵਾ 'ਚ ਰਹਿਣ ਵਾਲਾ ਮਨੁੱਖ ਉਸ ਦੇ ਘਰ ਦੀ ਹਰ ਖੁਸ਼ੀ ਹਾਸਲ ਕਰਦਾ ਹੈ । ਕਿਉਂਕਿ ਉਸ ਦੀ ਸੇਵਾ 'ਚ ਜੋ ਵੀ ਇਨਸਾਨ ਰਹਿੰਦਾ ਹੈ ਉਹ ਹਰ ਤਰ੍ਹਾਂ ਦੀਆਂ ਖੁਸ਼ੀਆਂ ਪਾਉਂਦਾ ਹੈ । ਉਸ ਪ੍ਰਮਾਤਮਾ ਦੇ ਭਾਣੇ 'ਤੇ ਉਸ ਦੀ ਸੇਵਾ 'ਚ ਰਹਿਣ ਵਾਲਾ ਮਨੁੱਖ ਭਾਣੇ 'ਚ ਰਹਿਣਾ ਸਿੱਖ ਲੈਂਦਾ ਹੈ । ਇਸੇ ਕਰਕੇ ਸਤਿਗੁਰੂ ਦੀ ਸੇਵਾ ਨੁੰ ਬਹੁਤ ਹੀ ਮਹੱਤਵ ਦਿੱਤਾ ਜਾਂਦਾ ਹੈ । ਜਿਨ੍ਹਾਂ ਗੁਰੂ ਦੇ ਪਿਆਰਿਆਂ ਨੂੰ ਮਾਲਕ ਨੇ ਧੰਨ ਦੀ ਸੇਵਾ ਬਖਸ਼ੀ ਹੈ ਉਹ ਧੰਨ ਦੀ ਸੇਵਾ ਕਰਨੀ ,ਜਿਨ੍ਹਾਂ ਨੂੰ ਤਨ ਦੀ ਸੇਵਾ ਲਈ ਪ੍ਰਮਾਤਮਾ ਨੇ ਬਲ ਦਿੱਤਾ ਹੈ ਉਨ੍ਹਾਂ ਨੂੰ ਸਰੀਰਕ ਸੇਵਾ ਅਤੇ ਜਿਨ੍ਹਾਂ ਨੂੰ ਮਨ ਦੀ ਸੇਵਾ ਦਾ ਬਲ ਬਖਸ਼ਿਆ ਹੈ ਉਹ ਮਨ ਦੀ ਸੇਵਾ ਕਰਨ ਤੇ ਜ਼ੋਰ ਦਿੱਤਾ ਗਿਆ ਹੈ ।

ਹੋਰ ਵੇਖੋ : ਹਿੰਮਤ ਸੰਧੂ ਦੇ ‘ਅਣਖਾਂ’ ਗੀਤ ਦਾ ਟੀਜ਼ਰ ਹੋਇਆ ਜਾਰੀ

https://www.instagram.com/p/BpBjzbblGhj/?hl=en&taken-by=himmatsandhu84

ਪਰ ਤਨ ਦੀ ਸੇਵਾ ਨਾਲ ਮਨ ਨਿਰਮਲ ਹੁੰਦਾ ਹੈ ਅਤੇ ਇਸ ਨਾਲ ਨਿਮਰਤਾ ਦਾ ਭਾਵ ਇਨਸਾਨ 'ਚ ਪੈਦਾ ਹੁੰਦਾ ਹੈ । ਸੈਲੀਬਰੇਟੀਜ਼ ਵੀ ਜਦੋਂ ਸਮਾਂ ਮਿਲਦਾ ਹੈ ਆਪਣੇ ਗੁਰੂ ਘਰ ਜਾ ਕੇ ਸੇਵਾ ਜ਼ਰੂਰ ਕਰਦੇ ਨੇ । ਇਸੇ ਤਰ੍ਹਾਂ ਸੇਵਾ ਕਰਦਿਆਂ ਦਾ ਇੱਕ ਵੀਡਿਓ ਹਿੰਮਤ ਸੰਧੂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਉਹ ਗੁਰੂ ਘਰ 'ਚ ਨਜ਼ਰ ਆ ਰਹੇ ਨੇ । ਹਿੰਮਤ ਸੰਧੂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਹਿੰਮਤ ਸੰਧੁ ਗੁਰਦੁਆਰਾ ਸਾਹਿਬ 'ਚ ਲੰਗਰ ਦੀ ਸੇਵਾ ਦੇ ਕੰਮ 'ਚ ਜੁਟੇ ਹੋਏ ਨੇ ।ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ ਕਿ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿਤ ਲਾਏ ।

Related Post