ਹਿਨਾ ਖਾਨ ਨੇ ਸੋਸ਼ਲ ਮੀਡੀਆ 'ਤੇ ਸਪਨਾ ਚੌਧਰੀ ਤੋਂ ਮੰਗੀ ਮਾਫੀ, ਇਹ ਸੀ ਵੱਡਾ ਕਾਰਨ 

By  Rupinder Kaler February 7th 2019 11:06 AM

ਬਿਗ ਬਾਸ 11 ਵਿੱਚ ਕਸੌਟੀ ਜ਼ਿੰਦਗੀ ਕੀ 2ਵਿੱਚ ਕੋਮੋਲਿਕਾ ਦਾ ਕਿਰਦਾਰ ਨਿਭਾ ਰਹੀ ਐਕਟਰੈੱਸ ਹਿਨਾ ਖਾਨ ਅਤੇ ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੀ ਦੋਸਤੀ ਜੱਗ ਜ਼ਾਹਿਰ ਹੋ ਗਈ ਹੈ । ਸ਼ੋਅ ਦੇ ਖਤਮ ਹੁੰਦੇ ਹੀ ਦੋਹਾਂ ਦੀ ਦੋਸਤੀ ਹੋ ਗਈ ਸੀ । ਪਰ ਇਸ ਸਭ ਦੇ ਚਲਦੇ ਹਿਨਾ ਨੇ ਸੋਸ਼ਲ ਮੀਡੀਆ ਤੇ ਸਪਨਾ ਤੋਂ ਜਨਤਕ ਤਰੀਕੇ ਨਾਲ ਮਾਫੀ ਮੰਗੀ ਹੈ ।

Sapna Choudhary Sapna Choudhary

ਦਰਅਸਲ ਕੁਝ ਦਿਨ ਪਹਿਲਾਂ ਹਿਨਾ ਆਪਣੇ ਇੰਸਟਾਗ੍ਰਾਮ ਤੇ ਲਾਈਵ ਹੋਈ ਸੀ ਇਸ ਦੌਰਾਨ ਕਈ ਲੋਕਾਂ ਨੇ ਕਮੈਂਟ ਕੀਤੇ ਸਨ । ਕਮੈਂਟ ਕਰਨ ਵਾਲੇ ਇਹਨਾਂ ਲੋਕਾਂ ਵਿੱਚ ਸਪਨਾ ਚੌਧਰੀ ਵੀ ਸੀ । ਪਰ ਸਪਨਾ ਚੌਧਰੀ ਦਾ ਇਹ ਕਮੈਂਟ ਹਿਨਾ ਦੇਖ ਨਹੀਂ ਸਕੀ ਸੀ ਤੇ ਨਾ ਹੀ ਉਸ ਦਾ ਜਵਾਬ ਦੇ ਸਕੀ ਸੀ । ਇਸ ਵਜ੍ਹਾ ਕਰਕੇ ਹਿਨਾ ਨੇ ਸਪਨਾ ਤੋਂ ਮਾਫੀ ਮੰਗੀ ਹੈ । ਹਿਨਾ ਨੇ ਇੰਸਟਾ ਤੇ ਸਟੋਰੀ ਸ਼ੇਅਰ ਕਰਦੇ ਹੋਏ ਲਿਖਿਆ ਹੈ 'सॉरी डार्लिंग, मैंने तुम्हारा मैसेज अपने इंस्टा लाइव के दौरान मिस कर दिया. तुम्हें बहुत सारा प्यारा और झप्पी.’

ਤੁਹਾਨੂੰ ਦੱਸ ਦਿੰਦੇ ਹਾਂ ਕਿ ਹਿਨਾ ਨੇ ਛੋਟੇ ਪਰਦੇ ਤੋਂ ਫਿਲਹਾਲ ਬਰੇਕ ਲਈ ਹੋਈ ਹੈ । ਕੁਝ ਲੋਕਾਂ ਦਾ ਕਹਿਣਾ ਹੈ ਕਿ ਹਿਨਾ ਦੀ ਏਕਤਾ ਕਪੂਰ ਨਾਲ ਅਨਬਣ ਚੱਲ ਰਹੀ ਹੈ ਤੇ ਉਹ ਛੇਤੀ ਹੀ ਸ਼ੋਅ ਨੂੰ ਅਲਵਿਦਾ ਕਹਿ ਰਹੇ ਹਨ ।

Related Post