ਹਿੰਦੁਸਤਾਨੀ ਭਾਊ ਦਾ ਇੰਸਟਾਗ੍ਰਾਮ ਅਕਾਊਂਟ ਸਸਪੈਂਡ, ਇਹਨਾਂ ਲੋਕਾਂ ਨੇ ਕੀਤੀ ਸੀ ਸ਼ਿਕਾਇਤ

By  Rupinder Kaler August 21st 2020 05:03 PM

ਹਿੰਦੁਸਤਾਨੀ ਭਾਊ ਦਾ ਇੰਸਟਾਗ੍ਰਾਮ ਅਕਾਊਂਟ ਸਸਪੈਂਡ ਕੀਤਾ ਗਿਆ ਹੈ। ਭਾਊ ਦੇ ਅਕਾਊਂਟ ਨੂੰ ਲੈ ਕੇ ਕਵਿਤਾ ਕੋਸ਼ਿਕ ਸਮੇਤ ਕਈ ਸੈਲਿਬ੍ਰੇਟੀ ਨੇ ਰਿਪੋਰਟ ਕੀਤੀ ਸੀ। ਦਰਅਸਲ ਹਿੰਦੁਸਤਾਨੀ ਭਾਊ ਦੀ ਇਕ ਇਤਰਾਜ਼ਯੋਗ ਵੀਡੀਓ ਨੂੰ ਸਭ ਤੋਂ ਪਹਿਲਾਂ ਸਟੈਂਡਅੱਪ ਕਾਮੇਡੀਅਨ ਕੁਣਾਲ ਕਾਮਰਾ ਨੇ ਮਹਾਰਾਸ਼ਟਰ ਸਰਕਾਰ ਦੇ ਗ੍ਰਹਿਮੰਤਰੀ ਅਨਿਲ ਦੇਸ਼ਮੁਖ ਤੇ ਮੁੰਬਈ ਪੁਲਿਸ ਨੂੰ ਟੈਗ ਕਰਕੇ ਉਨ੍ਹਾਂ 'ਤੇ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਕਵਿਤਾ ਕੋਸ਼ਿਕ ਤੇ ਫਰਾਹ ਅਲੀ ਖ਼ਾਨ ਸਮੇਤ ਕਈ ਲੋਕਾਂ ਨੇ ਇਸ ਦੀ ਰਿਪੋਰਟ ਕੀਤੀ ਸੀ।

https://www.instagram.com/p/CDvPjQWH7Me/

ਕੁਣਾਲ ਨੇ ਲਿਖਿਆ ਸੀ-ਹਿੰਸਾ ਲਈ ਭੜਕਾਉਣਾ ਦੋਸ਼ ਹੈ। ਫਰਾਹ ਅਲੀ ਖ਼ਾਨ ਨੇ ਕੁਣਾਲ ਦੀ ਵੀਡੀਓ ਰੀਟਵੀਟ ਕਰਕੇ ਲਿਖਿਆ ਸੀ- ਵੀਡੀਓ 'ਚ ਜੋ ਵਿਅਕਤੀ ਹੈ, ਉਹ ਐਕਟਰ ਬਣਨ ਦਾ ਸੁਫ਼ਨਾ ਦੇਖ ਰਿਹਾ ਹੈ। ਸੰਜੇ ਦੱਤ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਲੂਜ਼ਰ ਲਈ ਦੋ ਮਿੰਟ ਦੀ ਸ਼ਾਇਰੀ। ਉਮੀਦ ਹੈ ਕਿ ਇਸ ਦੇ ਖ਼ਿਲਾਫ਼ ਕਾਰਵਾਈ ਹੋਵੇਗੀ। ਦੱਸ ਦਈਏ ਕਿ ਬਿੱਗ ਬੌਸ 13 'ਚ ਹਿੰਦੁਸਤਾਨੀ ਭਾਊ ਨੇ ਆਪਣੇ ਦੇਸੀ ਅੰਦਾਜ ਨਾਲ ਕਾਫੀ ਫੇਮਸ ਹੋਏ ਹਨ।

https://www.instagram.com/p/CCh9Ex-pkHu/

ਸੰਜੇ ਦੱਤ ਨੂੰ ਆਪਣਾ ਆਦਰਸ਼ ਮੰਨਣ ਵਾਲੇ ਤੇ ਹਾਵ-ਭਾਵ 'ਚ ਉਨ੍ਹਾਂ ਨੂੰ ਫਾਲੋ ਕਰਨ ਵਾਲੇ ਭਾਊ ਮੁੱਖ ਰੂਪ ਨਾਲ ਸੋਸ਼ਲ ਮੀਡੀਆ 'ਤੇ ਆਪਣੇ ਪਾਕਿਸਤਾਨ ਦੇ ਖ਼ਿਲਾਫ਼ ਬਣਾਈ ਗਈ ਵੀਡੀਓ ਦੀ ਵਜ੍ਹਾ ਨਾਲ ਚਰਚਾ 'ਚ ਆਏ ਸੀ, ਜਿਸ ਦੇ ਬਾਅਦ ਬਿੱਗ ਬੌਸ ਵਰਗੇ ਵੱਡੇ ਰਿਐਲਿਟੀ ਸ਼ੋਅ 'ਚ ਭਾਗ ਲੈਣ ਦਾ ਮੌਕਾ ਮਿਲਿਆ ਸੀ।

Related Post