'ਰੇਸ 3' ਦੇ 'ਹੀਰੀਏ' ਗੀਤ 'ਚ ਦਿਖਿਆ ਸਲਮਾਨ ਤੇ ਜੈਕਲੀਨ ਦਾ ਰੋਮਾਂਟਿਕ ਅੰਦਾਜ਼

By  Gourav Kochhar May 18th 2018 11:28 AM -- Updated: May 18th 2018 11:31 AM

ਬਾਲੀਵੁੱਡ ਮਸ਼ਹੂਰ ਐਕਟਰ ਸਲਮਾਨ ਖਾਨ ਦੀ ਫਿਲਮ 'ਰੇਸ 3 Race 3' ਦਾ ਟਰੇਲਰ ਮੁੰਬਈ 'ਚ 15 ਮਈ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। ਫਿਲਮ ਦੇ ਟਰੇਲਰ ਮਗਰੋਂ ਹੁਣ ਫਿਲਮ ਦਾ ਗੀਤ 'ਹੀਰੀਏ' ਰਿਲੀਜ਼ ਹੋ ਗਿਆ ਹੈ । ਫਿਲਮ ਮੇਕਰਸ ਨੇ ਹਾਲ ਹੀ 'ਚ ਇਸ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ। ਟਿਪਸ ਫ਼ਿਲਮਜ਼ ਐਂਡ ਮਿਊਜ਼ਿਕ ਨੇ ਟਵਿਟਰ 'ਤੇ ਗੀਤ ਦਾ ਟੀਜ਼ਰ ਸ਼ੇਅਰ ਕੀਤਾ, ਜਿਸ 'ਚ ਜੈਕਲੀਨ ਫਰਨਾਂਡੀਸ, ਸਲਮਾਨ ਖਾਨ Salman Khan ਆਪਣੇ ਗਲੈਮਰਸ ਅੰਦਾਜ਼ 'ਚ ਨਜ਼ਰ ਆ ਰਹੀ ਹੈ।

https://www.youtube.com/watch?v=yWiKFBLafJA

ਇਸ ਟੀਜ਼ਰ ਨੂੰ ਸ਼ੇਅਰ ਕਦੇ ਹੋਏ ਲਿਖਿਆ ਗਿਆ ਹੈ, ''ਫਿਲਮ 'ਰੇਸ 3 Race 3' ਦੇ ਪਹਿਲੇ ਗੀਤ 'ਚ ਸਲਮਾਨ ਖਾਨ ਦਾ ਸਵੈਗ ਤੇ ਜੈਕਲੀਨ ਦੀ ਐਨਰਜ਼ੀ, ਜਿਸ ਨੂੰ ਮੀਤ ਬ੍ਰਦਰਜ਼ ਦੇ ਦਮਦਾਰ ਮਿਊਜ਼ਿਕ ਨਾਲ ਨੇਹਾ ਭਸੀਨ ਤੇ ਦੀਪ ਮਨੀ ਦੀ ਆਵਾਜ਼ 'ਚ ਪੇਸ਼ ਕੀਤਾ ਜਾਵੇਗਾ।'' 'ਰੇਸ 3' ਦਾ ਹੋਰ ਬੁਖਾਰ ਚੜਾਉਣ ਲਈ ਫਿਲਮ ਮੇਕਰਸ ਨੇ ਇਸ ਦੇ ਗੀਤ ਦਾ ਟੀਜ਼ਰ ਵੀ ਰਿਲੀਜ਼ ਕਰ ਦਿੱਤਾ ਹੈ। ਕੁਝ ਸਮਾਂ ਪਹਿਲਾਂ ਖਬਰ ਆਈ ਸੀ, ਜਿਸ 'ਚ ਮਿਊਜ਼ਿਕ ਕੰਪਨੀ ਨੇ ਜੈਕਲੀਨ ਦੇ ਇਸ ਗੀਤ ਦਾ ਪਹਿਲਾ ਪੋਸਟਰ ਵੀ ਸ਼ੇਅਰ ਕੀਤਾ ਸੀ। ਫਿਲਮ ਦੇ ਇਸ ਟੀਜ਼ਰ 'ਚ ਸਲਮਾਨ salman khan -ਜੈਕਲੀਨ ਦਾ ਗਲੈਮਰਸ ਅੰਦਾਜ਼ 'ਚ ਡਾਂਸ ਨਜ਼ਰ ਆ ਰਿਹਾ ਹੈ। ਫਿਲਮ ਦਾ 'ਹੀਰੀਏ' ਗੀਤ 18 ਮਈ ਨੂੰ ਰਿਲੀਜ਼ ਕੀਤਾ ਜਾਵੇਗਾ। 'ਰੇਸ-3' ਦੇ ਟਰੇਲਰ ਲਾਂਚ ਮੌਕੇ ਸਲਮਾਨ ਨੇ ਆਪਣੀ ਇਸ ਫਿਲਮ ਨੂੰ ਐਕਸ਼ਨ-ਮਿਊਜ਼ਿਕ ਫਿਲਮ ਕਿਹਾ ਸੀ। ਫਿਲਮ 'ਚ ਜ਼ਬਰਦਸਤ ਐਕਸ਼ਨ ਦੇ ਨਾਲ-ਨਾਲ ਕਮਾਲ ਦਾ ਮਿਊਜ਼ਿਕ ਦਿੱਤਾ ਗਿਆ ਹੈ।

https://www.youtube.com/watch?v=j-I0Uxbh1uY

ਦੱਸਣਯੋਗ ਹੈ ਕਿ 'ਰੇਸ-3' 'ਚ ਸਲਮਾਨ ਖਾਨ salman khan ਨਾਲ ਜੈਕਲੀਨ, ਅਨਿਲ ਕਪੂਰ, ਡੇਜ਼ੀ ਸ਼ਾਹ, ਸਾਕਿਬ ਸਲੀਮ, ਬੌਬੀ ਦਿਓਲ, ਫ੍ਰੈਡੀ ਦਾਰੂਵਾਲਾ ਵੀ ਨਜ਼ਰ ਆਉਣਗੇ। ਇਸ ਨੂੰ ਕੋਰੀਓਗ੍ਰਾਫਰ ਰੈਮੋ ਡਿਸੂਜ਼ਾ ਨੇ ਡਾਇਰੈਕਟ ਕੀਤਾ ਹੈ। ਫਿਲਮ 15 ਜੂਨ ਨੂੰ ਈਦ ਦੇ ਮੌਕੇ 'ਤੇ ਰਿਲੀਜ਼ ਕੀਤੀ ਜਾਵੇਗੀ।

race 3

Related Post