ਪਾਲੀਵੁੱਡ ਦੀਆਂ ਸ਼ੁਰੂਆਤੀ ਫ਼ਿਲਮਾਂ ਵਿੱਚ ਹੁੰਦਾ ਸੀ ਵਿਸਾਖੀ ਦਾ ਜ਼ਿਕਰ

By  Rupinder Kaler April 13th 2019 03:49 PM

ਸੱਭਿਆਚਾਰ, ਇਤਿਹਾਸ ਅਤੇ ਧਰਮ ਨਾਲ ਜੁੜੇ ਹੋਣ ਕਰਕੇ ਵਿਸਾਖੀ ਆਪਣੀ ਵਿਸ਼ੇਸ਼ ਥਾਂ ਰੱਖਦੀ ਹੈ । ਇਸੇ ਲਈ ਪਾਲੀਵੁੱਡ ਦੀਆਂ ਸ਼ੁਰੂਆਤੀ ਫ਼ਿਲਮਾਂ ਵਿੱਚ ਵੀ ਵਿਸਾਖੀ ਦੇ ਤਿਉਹਾਰ ਤੇ ਉਸ ਨਾਲ ਸਬੰਧਤ ਗੀਤ ਅਕਸਰ ਫ਼ਿਲਮਾਏ ਜਾਂਦੇ ਸਨ ।ਪੰਜਾਬੀ ਫਿਲਮਾਂ ਦੇ ਇਤਿਹਾਸ ਤੇ ਨਜ਼ਰ ਮਾਰੀ ਜਾਵੇ ਤਾਂ ਸਭ ਤੋਂ ਪਹਿਲਾਂ ਪੰਜਾਬੀ ਫ਼ਿਲਮ ਪਿੰਡ ਦੀ ਕੁੜੀ ਵਿੱਚ ਵਿਸਾਖੀ ਦਾ ਗੀਤ ਫ਼ਿਲਮਾਇਆ ਗਿਆ ਸੀ ।  ਇਸ ਗੀਤ ਦੇ ਬੋਲ ਸਨ 'ਖ਼ਸਮਾਂ ਨੂੰ ਖਾ ਗਿਆ ਘਰ ਨੀ, ਚੱਲ ਮੇਲੇ ਚੱਲੀਏ …'

ਇਸੇ ਤਰ੍ਹਾਂ ਫ਼ਿਲਮ 'ਯਮਲਾ ਜੱਟ' ਵਿੱਚ ਵੀ 'ਕਣਕਾਂ ਦੀਆਂ ਫ਼ਸਲਾਂ ਪੱਕੀਆਂ ਨੇ, ਬੱਦਲਾਂ 'ਚੋਂ ਖ਼ੁਸ਼ੀਆਂ ਵੱਸੀਆਂ ਨੇ …' ਗੀਤ ਫ਼ਿਲਮਾਇਆ ਗਿਆ ਸੀ ਇਹ ਗੀਤ ਵੀ ਵਿਸਾਖੀ ਨੂੰ ਲੈ ਕੇ ਹੀ ਫ਼ਿਲਮਾਇਆ ਗਿਆ ਸੀ । ਇੱਥੇ ਹੀ ਬੱਸ ਨਹੀਂ ਸੰਨ 1951 ਵਿੱਚ 'ਵਿਸਾਖੀ' ਟਾਈਟਲ ਹੇਠ ਫ਼ਿਲਮ ਵੀ ਬਣਾਈ ਗਈ ਸੀ।

ਵਿਸਾਖੀ ਦੀ ਮਹੱਤਤਾ ਨੂੰ ਦੇਖਦੇ ਹੋਏ 1951 ਵਿੱਚ 'ਭੰਗੜਾ' ਟਾਈਟਲ ਹੇਠ ਫ਼ਿਲਮ ਬਣਾਈ ਗਈ ਸੀ, ਇਹ ਫ਼ਿਲਮ ਪੰਜਾਬ ਵਿੱਚ ਹੀ ਨਹੀਂ ਪੂਰੇ ਦੇਸ਼ ਵਿੱਚ ਸੁਪਰ ਹਿੱਟ ਰਹੀ ਇਸ ਦੇ ਗਾਣੇ ਹਰ ਗਲੀ ਮੁਹੱਲੇ ਵਿੱਚ ਵੱਜਣ ਲੱਗੇ ਸਨ । ਹੋਰ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਫਿਲਮ 'ਦੋ ਲੱਛੀਆਂ', ਪੱਗੜੀ ਸੰਭਾਲ ਜੱਟਾ, ਯਮਲਾ ਜੱਟ, 'ਬਿੱਲੋ', 'ਗੁੱਡੀ', 'ਜੱਟੀ' ਵਰਗੀਆਂ ਫ਼ਿਲਮਾਂ ਵਿੱਚ ਵਿਸਾਖੀ ਨਾਲ ਸਬੰਧਤ ਗੀਤ ਫ਼ਿਲਮਾਏ ਗਏ ।

https://www.youtube.com/watch?v=iYbDEiUH4tg

ਪਰ ਜਿਸ ਤਰ੍ਹਾਂ ਜ਼ਮਾਨਾ ਬਦਲਦਾ ਗਿਆ ਉਸੇ ਤਰ੍ਹਾਂ ਵਿਸਾਖੀ ਪੰਜਾਬੀ ਫਿਲਮਾਂ ਵਿੱਚੋਂ ਗਾਇਬ ਹੁੰਦੀ ਗਈ । ਇੱਕ ਲੰਮੇ ਅਰਸੇ ਤੋਂ ਬਾਅਦ ਪੰਜਾਬੀ ਫ਼ਿਲਮਾਂ ਵਿੱਚ 1992 ਨੂੰ ਵਿਸਾਖੀ ਦਾ ਫਿਰ ਜਿਕਰ ਹੋਇਆ ਕਿਉਂਕਿ ਇਸੇ ਸਾਲ 'ਵਿਸਾਖੀ' ਨਾਮ ਦੀ ਫ਼ਿਲਮ ਵੱਡੇ ਪਰਦੇ ਤੇ ਦਿਖਾਈ ਦਿੱਤੀ ਸੀ ।

ਇਸ ਤੋਂ ਬਾਅਦ ੨੦੧੬ ਵਿੱਚ 'ਵਿਸਾਖੀ ਲਿਸਟ' ਫਿਲਮ ਬਣਾਈ। ਪਰ ਜਿਸ ਤਰ੍ਹਾਂ ਦਾ ਵਿਸਾਖੀ ਦਾ ਮਹੱਤਵ ਹੈ ਉਸ ਨੂੰ ਦੇਖਕੇ ਲਗਦਾ ਹੈ ਕਿ ਇਸ ਤਰ੍ਹਾਂ ਦੀਆਂ ਹੋਰ ਫ਼ਿਲਮਾਂ ਬਣਨੀਆਂ ਚਾਹੀਦੀਆਂ ਹਨ ।ਜਿੰਨ੍ਹਾ ਵਿੱਚੋਂ ਪੰਜਾਬ ਦੇ ਸੱਭਿਆਚਾਰ ਦੀ ਝਲਕ ਦਿਖਾਈ ਦੇਵੇ ।

https://www.youtube.com/watch?v=0VFJUEkVzMU

Related Post